ਪੜਚੋਲ ਕਰੋ
Advertisement
ਕੀ ਡੋਨਾਲਡ ਟਰੰਪ ਦੇ ਹੱਥੋਂ ਖੁੱਸੇਗੀ ਰਾਸ਼ਟਰਪਤੀ ਦੀ ਕੁਰਸੀ? ਚੀਫ਼ ਜਸਟਿਸ ਦੀ ਅਗੁਵਾਈ 'ਚ ਹੋਵੇਗਾ ਫ਼ੈਸਲਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਸੰਸਦ ਦੇ ਹੇਠਲੇ ਸਦਨ 'ਚ ਚੱਲ ਰਹੀ ਮਹਾਂਪੱਤਣ ਦੀ ਕਾਰਵਾਈ ਨੂੰ ਉਪਰਲੇ ਸਦਨ ਸੀਨੇਟ ਭੇਜਣ ਦੇ ਪੱਖ 'ਚ ਸੰਸਦ ਮੈਂਬਰਾਂ ਨੇ ਵੋਟ ਕੀਤੀ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਸੰਸਦ ਦੇ ਹੇਠਲੇ ਸਦਨ 'ਚ ਚੱਲ ਰਹੀ ਮਹਾਂਪੱਤਣ ਦੀ ਕਾਰਵਾਈ ਨੂੰ ਉਪਰਲੇ ਸਦਨ ਸੀਨੇਟ ਭੇਜਣ ਦੇ ਪੱਖ 'ਚ ਸੰਸਦ ਮੈਂਬਰਾਂ ਨੇ ਵੋਟ ਕੀਤੀ। ਸੱਤਾ ਦਾ ਗਲਤ ਇਸਤੇਮਾਲ ਤੇ ਸੰਸਦ ਦੇ ਕੰਮਾਂ 'ਚ ਰੁਕਾਵਟ ਪੈਦਾ ਕਰਨ ਦੇ ਆਰੋਪ 'ਚ ਟਰੰਪ ਦੇ ਖ਼ਿਲਾਫ ਮਹਾਂਪੱਤਣ ਦੀ ਕਾਰਵਾਈ ਹੁਣ ਸੀਨੇਟ 'ਚ ਚਲੇਗੀ।
ਟਰੰਪ ਦੇ ਖ਼ਿਲਾਫ਼ ਮਹਾਂਪੱਤਣ ਦੀ ਕਾਰਵਾਈ ਸੀਨੇਟ 'ਚ ਚਲਾਉਣ ਨੂੰ ਲੈ ਕੇ 228 ਮੈਂਬਰ ਪੱਖ 'ਚ ਹਨ, ਜਦਕਿ 193 ਸਾਂਸਦਾਂ ਨੇ ਵਿੱਰੋਧ 'ਚ ਵੋਟ ਪਾਈ।
ਵਾਈਟ ਹਾਊਸ ਨੇ ਮਹਾਂਪੱਤਣ ਦੀ ਪੇਸ਼ਕਸ਼ ਨੂੰ ਅਮਰੀਕੀ ਇਤਿਹਾਸ ਦੀ ਬੇਹਦ ਸ਼ਰਮਨਾਕ ਰਾਜਨੀਤਿਕ ਘਟਨਾਂਵਾਂ 'ਚੋਂ ਇੱਕ ਦੱਸਿਆ। ਪ੍ਰਤੀਨਿੱਧ ਸਭਾ 'ਚ ਡੈਮੋਕਰੇਟਿਕ ਪਾਰਟੀ ਦੇ ਸਾਰੇ ਚਾਰ ਭਾਰਤੀ ਅਮਰੀਕੀ ਮੈਂਬਰਾਂ ਨੇ ਟਰੰਪ 'ਤੇ ਮਹਾਂਪੱਤਣ ਚਲਾਉਣ ਦੇ ਪੱਖ 'ਚ ਵੋਟ ਪਾਈ। ਹੁਣ ਇਹ ਪ੍ਰਕਿਿਰਆ ਸੀਨੇਟ 'ਚ ਪਹੁੰਚ ਗਈ ਹੈ, ਜਿੱਥੇ ਇਸ ਮਾਮਲੇ ਦੀ ਅਗੁਵਾਈ ਚੀਫ਼ ਜਸਟਿਸ ਕਰਨਗੇ।
ਅਮਰੀਕਾ ਦੇ 243 ਸਾਲ ਦੇ ਇਤਿਹਾਸ 'ਚ ਕਿਸੇ ਵੀ ਰਾਸ਼ਟਰਪਤੀ ਨੂੰ ਮਹਾਂਪੱਤਣ ਤੋਂ ਬਾਅਦ ਅਹੁਦੇ ਤੋਂ ਹਟਾਇਆ ਨਹੀਂ ਗਿਆ। ਇਸਦੇ ਲਈ 100 ਮੈਂਬਰ ਸੀਨੇਟ 'ਚ ਦੋ ਤਿਹਾਈ ਬਹੁਮਤ ਜ਼ਰੂਰੀ ਹੈ। ਇਸਦਾ ਮਤਲਬ ਕਿ ਰਿਪਬਲਿਕ ਪਾਰਟੀ ਦੇ ਘੱਟੋਂ-ਘੱਟ 20 ਮੈਂਬਰ ਟਰੰਪ ਖ਼ਿਲਾਫ਼ ਵੋਟ ਕਰਦੇ ਹਨ ਤਾਂ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
ਦੇਸ਼
Advertisement