ਪੜਚੋਲ ਕਰੋ

ਤੁਹਾਡਾ MP: ਦੇਸ਼ ਦੇ 10 ਸਭ ਤੋਂ ਅਮੀਰ ਸੰਸਦ ਮੈਂਬਰਾਂ 'ਚ ਸ਼ੁਮਾਰ ਹਰਮਿਸਰਤ ਕੌਰ ਬਾਦਲ

ਨਾਂ: ਹਰਸਿਮਰਤ ਕੌਰ ਬਾਦਲ ਪਾਰਟੀ: ਸ਼੍ਰੋਮਣੀ ਅਕਾਲੀ ਦਲ ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦੇ ਮੈਂਬਰ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸਿਆਸੀ ਪਿਛੋਕੜ: ਹਰਸਿਮਰਤ ਕੌਰ ਦਾ ਜਨਮ 25 ਜੁਲਾਈ, 1966 ਨੂੰ ਸੱਤਿਆਜੀਤ ਸਿੰਘ ਮਜੀਠੀਆ ਤੇ ਸੁਖਮੰਜਸ ਕੌਰ ਮਜੀਠੀਆ ਦੇ ਘਰ ਹੋਇਆ। ਹਰਸਿਮਰਤ ਮੈਟ੍ਰਿਕ ਪਾਸ ਹਨ ਤੇ ਉਨ੍ਹਾਂ ਟੈਕਸਟਾਈਲ ਡਿਜ਼ਾਈਨਿੰਗ ਵਿੱਚ ਡਿਪਲੋਮਾ ਵੀ ਕੀਤਾ ਹੋਇਆ ਹੈ। ਸਿਆਸੀ ਅਸਰ ਰਸੂਖ ਵਾਲੇ ਪਰਿਵਾਰ ਵਿੱਚ ਪੈਦਾ ਹੋਣ ਕਾਰਨ ਹਰਸਿਮਰਤ ਕੌਰ ਦਾ ਵਿਆਹ 21 ਨਵੰਬਰ, 1991 ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਹੋਇਆ। ਨਿੱਜੀ ਜਾਣਕਾਰੀ: ਵਿਆਹ ਮਗਰੋਂ ਹਰਸਿਮਰਤ ਤੇ ਸੁਖਬੀਰ ਦੀ ਜੋੜੀ ਨੇ ਆਪਣੇ ਪਰਿਵਾਰ ਦੇ ਕਾਰੋਬਾਰ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ। ਹਰਸਿਮਰਤ ਦੇ ਪਰਿਵਾਰ ਦੇ ਹੋਟਲ, ਟ੍ਰਾਂਸਪੋਰਟ, ਮੀਡੀਆ ਤੇ ਖੇਤੀਬਾੜੀ ਆਦਿ ਮੁੱਖ ਕਾਰੋਬਾਰ ਹਨ, ਜਿਸ ਵਿੱਚ ਕੇਂਦਰੀ ਮੰਤਰੀ ਦਾ ਵੀ ਉਚੇਚਾ ਯੋਗਦਾਨ ਹੈ। ਹਰਸਿਮਰਤ ਬਾਦਲ ਦੇਸ਼ ਦੇ ਪਹਿਲੇ 10 ਸਭ ਤੋਂ ਅਮੀਰ ਸੰਸਦ ਮੈਂਬਰਾਂ ਵਿੱਚ ਸ਼ੁਮਾਰ ਹਨ, ਜਿਨ੍ਹਾਂ ਨੂੰ ਮੁੜ ਤੋਂ ਚੁਣਿਆ ਗਿਆ ਹੋਵੇ। ਪਿੱਛੇ ਜਿਹੇ ਸਾਹਮਣੇ ਆਏ ਏਡੀਆਰ ਦੇ ਅੰਕੜਿਆਂ ਮੁਤਾਬਕ ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਬਾਦਲ ਨੇ ਆਪਣੀ ਜਾਇਦਾਦ 60 ਕਰੋੜ ਐਲਾਨੀ ਸੀ, ਜੋ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਧ ਕੇ ਤਕਰੀਬਨ 108 ਕਰੋੜ ਰੁਪਏ ਹੋ ਚੁੱਕੀ ਹੈ। ਪਰ 31 ਮਾਰਚ 2018 ਨੂੰ ਦਿੱਤੇ ਆਪਣੇ ਹਲਫ਼ਨਾਮੇ ਵਿੱਚ ਹਰਸਿਮਰਤ ਬਾਦਲ ਨੇ ਡੱਬਵਾਲੀ ਟ੍ਰਾਂਸਪੋਰਟ ਕੰਪਨੀ ਵਿੱਚ ਸਿਰਫ 100 ਰੁਪਏ ਦੇ ਸ਼ੇਅਰ ਹੋਣ ਦਾ ਦਾਅਵਾ ਕੀਤਾ ਹੈ। ਹਰਸਿਮਰਤ ਬਾਦਲ ਸਿਰ ਵੱਖ-ਵੱਖ ਵਿੱਤੀ ਸੰਸਥਾਵਾਂ ਦੀਆਂ ਤਕਰੀਬਨ 40 ਕਰੋੜ ਦੀਆਂ ਦੇਣਦਾਰੀਆਂ ਵੀ ਹਨ, ਜਿਨ੍ਹਾਂ ਵਿੱਚੋਂ ਕਈ ਪਰਿਵਾਰਕ ਕਾਰੋਬਾਰ ਕਾਰਨ ਹੀ ਉਨ੍ਹਾਂ ਸਿਰ ਚੜ੍ਹੀਆਂ ਹਨ। ਹਲਕਾ: ਬਠਿੰਡਾ, ਹਰਸਿਮਰਤ ਬਾਦਲ ਸਾਲ 2009 ਤੋਂ ਦੋ ਵਾਰ ਲਗਾਤਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ। ਬਠਿੰਡਾ ਲੋਕ ਸਭਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਭੁੱਚੋ ਮੰਡੀ, ਤਲਵੰਡੀ ਸਾਬੋ, ਮੌੜ, ਮਾਨਸਾ ਸਰਦੂਲਗੜ੍ਹ, ਬੁਢਲਾਡਾ ਤੇ ਲੰਬੀ ਆਉਂਦੇ ਹਨ। ਬਠਿੰਡਾ ਤੋਂ 5,14,727 ਵੋਟਾਂ ਨਾਲ 2014 ਦੀ ਲੋਕ ਸਭਾ ਚੋਣ ਜਿੱਤਣ ਮਗਰੋਂ ਹਰਸਿਮਰਤ ਬਾਦਲ ਮੋਦੀ ਕੈਬਨਿਟ ਵਿੱਚ ਫੂਡ ਪ੍ਰਾਸੈਸਿੰਗ ਮੰਤਰੀ ਬਣ ਗਏ। ਉਨ੍ਹਾਂ ਦੀ ਖ਼ੁਸ਼ਕਿਸਮਤੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਤੇ ਰਿਸ਼ਤੇ ਵਿੱਚ ਉਨ੍ਹਾਂ ਦੇ ਦਿਓਰ ਮਨਪ੍ਰੀਤ ਬਾਦਲ ਨੂੰ 20 ਕੁ ਹਜ਼ਾਰ ਵੋਟਾਂ ਘੱਟ ਪੈ ਗਈਆਂ, ਨਹੀਂ ਉਹ ਲੋਕ ਸਭਾ ਮੈਂਬਰ ਚੁਣੇ ਜਾ ਸਕਦੇ ਸੀ। ਸ਼ਾਇਦ ਇਸੇ ਲਈ ਸ਼੍ਰੋਮਣੀ ਅਕਾਲੀ ਦਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਹਲਕਾ ਬਦਲਣ ਦੀ ਸੋਚ ਰਿਹਾ ਹੈ। ਸੰਸਦੀ ਕਾਰਗੁਜ਼ਾਰੀ: ਲੋਕ ਸਭਾ ਵੈੱਬਸਾਈਟ ਮੁਤਾਬਕ 52 ਸਾਲਾ ਹਰਸਿਮਰਤ ਬਾਦਲ ਨੇ ਸਾਲ 2014 ਵਿੱਚ ਸੰਸਦ ਮੈਂਬਰ ਬਣਨ ਮਗਰੋਂ ਇੱਕ ਵੀ ਸਵਾਲ ਨਹੀਂ ਪੁੱਛਿਆ। ਖ਼ੈਰ ਇਸ ਵਾਰ ਤਾਂ ਉਹ ਨਰੇਂਦਰ ਮੋਦੀ ਸਰਕਾਰ ਦਾ ਹਿੱਸਾ ਹਨ, ਪਰ ਪਿਛਲੀ ਮਨਮੋਹਨ ਸਿੰਘ ਸਰਕਾਰ ਸਮੇਂ ਵੀ ਹਰਸਿਮਰਤ ਬਾਦਲ ਨੇ ਤਿੰਨ ਹੀ ਸਵਾਲ ਪੁੱਛੇ, ਜਿਨ੍ਹਾਂ ਵਿੱਚੋਂ ਦਸਤਾਰ 'ਤੇ ਪਾਬੰਦੀ ਦਾ ਮੁੱਦਾ ਜ਼ਿਕਰਯੋਗ ਹੈ। 16ਵੀਂ ਲੋਕ ਸਭਾ ਵਿੱਚ ਉਨ੍ਹਾਂ ਬਹਿਸ ਵਿੱਚ 46 ਵਾਰ ਹਿੱਸਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਸੰਸਦੀ ਕਾਰਗੁਜ਼ਾਰੀ ਬਹੁਤੀ ਜ਼ਿਕਰਯੋਗ ਨਹੀਂ ਰਹੀ। ਹਰਸਿਮਰਤ ਦਾ ਦਾਅਵਾ ਹੈ ਕਿ ਉਨ੍ਹਾਂ ਮੋਦੀ ਸਰਕਾਰ ਤੋਂ ਪੰਜਾਬ ਲਈ ਬਠਿੰਡਾ ਵਿੱਚ ਏਮਜ਼ ਵਰਗਾ ਮੈਡੀਕਲ ਸੰਸਥਾਨ ਲਿਆਂਦਾ ਤੇ ਦੋ ਮੈਗਾ ਫੂਡ ਪ੍ਰਾਸੈਸਿੰਗ ਪਾਰਕ ਬਣਾਏ ਜਾ ਰਹੇ ਹਨ। MPLAD ਫੰਡ: ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਮਿਲਦੇ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ। ਉਨ੍ਹਾਂ ਸਰਕਾਰ ਤੋਂ 23.76 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਖਾਤੇ ਵਿੱਚ 21.13 ਕਰੋੜ ਰੁਪਏ ਆਏ। ਹਰਸਿਮਰਤ ਬਾਦਲ ਨੇ ਇਸ ਵਿੱਚੋਂ 18.56 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚ ਕਰ ਚੁੱਕੀ ਹੈ, ਜਦਕਿ 2.57 ਕਰੋੜ ਰੁਪਏ ਬਕਾਇਆ ਹਨ। ਪੰਜਾਬ ਵਿੱਚ ਪਿਛਲੇ 10 ਸਾਲ ਅਕਾਲੀ ਭਾਜਪਾ ਸਰਕਾਰ ਦਾ ਸਾਸ਼ਨ ਰਿਹਾ, ਇਸ ਲਈ ਉਨ੍ਹਾਂ ਦੇ ਜੱਦੀ ਹਲਕੇ ਬਠਿੰਡਾ ਦਾ ਵਿਕਾਸ ਆਪ-ਮੁਹਾਰੇ ਹੁੰਦਾ ਰਿਹਾ। ਅਜਿਹੇ ਵਿੱਚ ਸੰਸਦ ਮੈਂਬਰ ਵੱਲੋਂ ਕੀਤੇ ਕੰਮਾਂ ਨੂੰ ਗਿਣਨਾ ਰਤਾ ਔਖਾ ਹੈ। ਕਿਉਂ ਮਹੱਤਵਪੂਰਨ ਬਠਿੰਡਾ ਹਲਕਾ: ਬਠਿੰਡਾ ਪੰਜਾਬ ਦਾ ਉਹ ਹਲਕਾ ਹੈ ਜੋ ਦੋ ਸੂਬੇ ਹਰਿਆਣਾ ਤੇ ਰਾਜਸਥਾਨ ਨਾਲ ਹੱਦਾਂ ਸਾਂਝੀਆਂ ਕਰਦਾ ਹੈ। ਨਾਲ ਹੀ ਬਠਿੰਡਾ ਪੰਜਾਬ ਦੇ ਸਭ ਤੋਂ ਵੱਡੇ ਖਿੱਤੇ ਮਾਲਵਾ ਦਾ ਦਿਲ ਕਿਹਾ ਜਾਂਦਾ ਹੈ, ਜਿਸ ਨੇ ਬਠਿੰਡਾ ਜਿੱਤ ਲਿਆ ਸਮਝੋ ਮਾਲਵੇ 'ਤੇ ਉਸ ਦਾ ਸਿੱਕਾ ਚੱਲੇਗਾ। ਸ਼੍ਰੋਮਣੀ ਅਕਾਲੀ ਦਲ ਦਾ ਇਹ 'ਜੱਦੀ' ਹਲਕਾ ਹੋਣ ਕਰਕੇ ਹਰਸਿਮਰਤ ਬਾਦਲ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...
Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...
Mawan Dhiyan Satkar Yojana: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
Raja Warring: ਰਾਜਾ ਵੜਿੰਗ ਵੱਲੋਂ ਵੱਡਾ ਐਲਾਨ! ਪ੍ਰਧਾਨਗੀ ਦੇ ਅਸਤੀਫੇ 'ਤੇ ਲੱਗੀ ਮੋਹਰ, ਜਾਣੋ ਹੁਣ ਕੌਣ ਹੋਏਗਾ ਨਵਾਂ ਪ੍ਰਧਾਨ? ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼...
ਰਾਜਾ ਵੜਿੰਗ ਵੱਲੋਂ ਵੱਡਾ ਐਲਾਨ! ਪ੍ਰਧਾਨਗੀ ਦੇ ਅਸਤੀਫੇ 'ਤੇ ਲੱਗੀ ਮੋਹਰ, ਜਾਣੋ ਹੁਣ ਕੌਣ ਹੋਏਗਾ ਨਵਾਂ ਪ੍ਰਧਾਨ? ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼...
Punjab News : ਅਕਾਲੀ ਦਲ ਵਾਰਿਸ ਪੰਜਾਬ ਦੀ ਰਜਿਸਟ੍ਰੇਸ਼ਨ 'ਤੇ ਫਸਿਆ ਪੇਚ !  MLA ਇਆਲੀ ਨੇ ਚੋਣ ਕਮਿਸ਼ਨ 'ਤੇ ਲਾਏ ਗੰਭੀਰ ਆਰੋਪ
Punjab News : ਅਕਾਲੀ ਦਲ ਵਾਰਿਸ ਪੰਜਾਬ ਦੀ ਰਜਿਸਟ੍ਰੇਸ਼ਨ 'ਤੇ ਫਸਿਆ ਪੇਚ !  MLA ਇਆਲੀ ਨੇ ਚੋਣ ਕਮਿਸ਼ਨ 'ਤੇ ਲਾਏ ਗੰਭੀਰ ਆਰੋਪ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
Mawan Dhiyan Satkar Yojana: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
School Holiday: ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
Punjab Congress: ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
Sugar Price May Drop: ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਪੰਜਾਬ 'ਚ ਕਾਂਗਰਸ ਸੂਬਾ ਪ੍ਰਧਾਨ ਦੀ ਦੌੜ 'ਚ ਆਹ ਨਾਮ ਅੱਗੇ, ਵੜਿੰਗ ਤੋਂ ਬਾਅਦ ਇਨ੍ਹਾਂ ਚੋਂ ਇੱਕ ਨੂੰ ਮਿਲ ਸਕਦੀ ਜ਼ਿੰਮੇਵਾਰੀ; ਜਾਣੋ
ਪੰਜਾਬ 'ਚ ਕਾਂਗਰਸ ਸੂਬਾ ਪ੍ਰਧਾਨ ਦੀ ਦੌੜ 'ਚ ਆਹ ਨਾਮ ਅੱਗੇ, ਵੜਿੰਗ ਤੋਂ ਬਾਅਦ ਇਨ੍ਹਾਂ ਚੋਂ ਇੱਕ ਨੂੰ ਮਿਲ ਸਕਦੀ ਜ਼ਿੰਮੇਵਾਰੀ; ਜਾਣੋ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਮੱਚੀ ਹਲਚਲ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਮੱਚੀ ਹਲਚਲ
Embed widget