ਪੜਚੋਲ ਕਰੋ
Advertisement
ਤੁਹਾਡਾ MP: ਮਿਲੋ ਪੰਜਾਬ ਦੇ ਸਭ ਤੋਂ 'ਕੰਜੂਸ' ਲੋਕ ਸਭਾ ਮੈਂਬਰ ਨੂੰ, ਜਾਣੋ ਸਦਨ 'ਚ ਇਨ੍ਹਾਂ ਦਾ ਪ੍ਰਦਰਸ਼ਨ
ਨਾਂ: ਸੁਨੀਲ ਕੁਮਾਰ ਜਾਖੜ
ਪਾਰਟੀ: ਕਾਂਗਰਸ (Indian National Congress)
ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦੇ ਮੈਂਬਰ
ਸਿਆਸੀ ਪਿਛੋਕੜ: ਸੁਨੀਲ ਕੁਮਾਰ ਜਾਖੜ ਦਾ ਜਨਮ 9 ਫਰਵਰੀ, 1954 ਨੂੰ ਕਾਂਗਰਸ ਦੇ ਸੀਨੀਅਰ ਨੇਤਾ ਬਲਰਾਮ ਜਾਖੜ ਦੇ ਘਰ ਹੋਇਆ। ਪਿੰਡ ਪੰਜਕੋਸੀ ਉਨ੍ਹਾਂ ਦਾ ਜੱਦੀ ਇਲਾਕਾ ਹੈ, ਜੋ ਇਸ ਸਮੇਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ। ਜਾਖੜ ਨੇ ਸੂਬਾ ਪੱਧਰੀ ਸਿਆਸਤ ਵਿੱਚ ਸਾਲ 2002 ਵਿੱਚ ਕਦਮ ਰੱਖਿਆ ਜਦੋਂ ਪੰਜਾਬ ਵਿੱਚ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ। ਜਾਖੜ ਸਾਲ 2002, 2007 ਅਤੇ 2012 ਵਿੱਚ ਅਬੋਹਰ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਹਨ, ਸਾਲ 2017 ਵਿੱਚ ਉਨ੍ਹਾਂ ਨੂੰ ਗੁਰਦਾਸਪੁਰ ਤੋਂ ਤਤਕਾਲੀ ਸੰਸਦ ਮੈਂਬਰ ਵਿਨੋਦ ਖੰਨਾ ਦੇ ਅਕਾਲ ਚਲਾਣੇ ਮਗਰੋਂ ਲੋਕ ਸਭਾ ਚੋਣ ਲੜਵਾਈ ਗਈ। ਇਸ ਸਮੇਂ ਜਾਖੜ ਲੋਕ ਸਭਾ ਮੈਂਬਰ ਹੋਣ ਦੇ ਨਾਲ-ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਹਨ।
ਹਲਕਾ: ਗੁਰਦਾਸਪੁਰ, 14 ਅਕਤੂਬਰ, 2017 ਨੂੰ ਸਾਬਕਾ ਐਪੀ ਵਿਨੋਦ ਖੰਨਾ ਦੀ ਮੌਤ ਮਗਰੋਂ ਸੁਨੀਲ ਜਾਖੜ ਭਾਜਪਾ ਦੇ ਸਵਰਨ ਸਲਾਰੀਆ ਨੂੰ 1,93,219 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਲੋਕ ਸਭਾ ਮੈਂਬਰ ਬਣੇ।
ਸੰਸਦੀ ਕਾਰਗੁਜ਼ਾਰੀ: ਸੁਨੀਲ ਜਾਖੜ ਨੂੰ ਐਮਪੀ ਬਣੇ ਨੂੰ ਡੇਢ ਕੁ ਸਾਲ ਹੀ ਹੋਇਆ ਹੈ। ਇਸ ਦੌਰਾਨ ਲੋਕ ਸਭਾ ਵਿੱਚ ਉਹ ਕਾਫੀ ਸਰਗਰਮ ਰਹੇ ਅਤੇ ਉਹ ਵਿਗਿਆਨ ਤੇ ਤਕਨਾਲੋਜੀ ਅਤੇ ਵਾਤਾਵਰਨ ਤੇ ਜੰਗਲਾਤ ਸਬੰਧੀ ਪਾਰਲੀਮਾਨੀ ਕਮੇਟੀਆਂ ਦੇ ਮੈਂਬਰ ਵੀ ਹਨ। ਇਸ ਦੇ ਬਾਵਜੂਦ ਆਪਣੇ ਹਲਕੇ ਦੇ ਵਿਕਾਸ ਕਰਨ ਲਈ ਉਨ੍ਹਾਂ ਵੱਲੋਂ ਹੱਥ ਘੁੱਟ ਕੇ ਰੱਖਿਆ ਹੋਇਆ ਜਾਪਦਾ ਹੈ। ਇਹ ਇਸ ਲਈ ਕਿਉਂਕਿ ਜਾਖੜ ਨੇ ਐਮਪੀ ਨੂੰ ਜਾਰੀ ਹੋਣ ਵਾਲੇ ਫੰਡਾਂ 'ਚੋਂ 97.53 ਫ਼ੀਸਦ ਹਿੱਸਾ ਵਰਤਿਆ ਹੀ ਨਹੀਂ।
- MPLAD ਫੰਡ:ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਮਿਲਦੇ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ, ਜਿਨ੍ਹਾਂ ਵਿੱਚੋਂ ਜਾਖੜ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਹਿਸਾਬ ਨਾਲ 12.39 ਕਰੋੜ ਰੁਪਏ ਜਾਰੀ ਹੋ। ਇਨ੍ਹਾਂ ਵਿੱਚੋਂ ਸੁਨੀਲ ਜਾਖੜ ਨੇ ਆਪਣੇ ਹਲਕੇ ਵਿੱਚ ਖਰਚਣ ਲਈ ਤਕਰੀਬਨ 2.20 ਕਰੋੜ ਰੁਪਏ ਮੰਗੇ ਸਨ ਤੇ ਉਨ੍ਹਾਂ 1.38 ਕਰੋੜ ਰੁਪਏ ਭਾਰਤ ਸਰਕਾਰ ਵੱਲੋਂ ਜਾਰੀ ਹੋਏ ਹਨ। ਸੁਨੀਲ ਜਾਖੜ ਨੇ ਇਨ੍ਹਾਂ ਵਿੱਚੋਂ ਸਿਰਫ 20 ਲੱਖ ਰੁਪਏ ਖਰਚੇ। ਐਮਪੀਐਲਏਡੀ ਦੀ ਵੈੱਬਸਾਈਟ ਮੁਤਾਬਕ ਜਾਖੜ ਦੇ ਐਮਪੀ ਖਾਤੇ ਵਿੱਚ ਹਾਲੇ ਵੀ 12.19 ਕਰੋੜ ਰੁਪਏ ਬਕਾਇਆ ਪਏ ਹਨ।
- ਸੰਸਦੀ ਸਰਗਰਮੀਆਂ: 65 ਸਾਲਾ ਸੁਨੀਲ ਜਾਖੜ ਲੋਕ ਸਭਾ ਵਿੱਚ ਕਾਫੀ ਸਰਗਰਮ ਰਹੇ। ਜਾਖੜ ਦੀ ਸੰਸਦ ਵਿੱਚ ਹਾਜ਼ਰੀ 87% ਹੈ ਜੋ ਪੂਰੇ ਦੇਸ਼ ਦੇ ਐਮਪੀਜ਼ (80%) ਤੋਂ ਵੱਧ ਹੈ। ਜਾਖੜ ਨੇ ਆਪਣੇ ਕਾਰਜਕਾਲ ਦੌਰਾਨ ਕੁੱਲ 22 ਸਵਾਲ ਪੁੱਛੇ ਜਿਨ੍ਹਾਂ ਵਿੱਚ ਖੇਤੀ ਤੇ ਕਿਸਾਨ ਕਲਿਆਣ, ਰੱਖਿਆ, ਵਾਤਾਵਰਨ ਬਚਾਅ ਤੇ ਗ੍ਰਹਿ ਮਾਮਲੇ ਆਦਿ ਵਿਸ਼ੇ ਪ੍ਰਮੁੱਖ ਹਨ। ਜਾਖੜ ਆਪਣੇ ਕਈ ਸਾਥੀ ਸੰਸਦ ਮੈਂਬਰਾਂ ਨਾਲ ਰਲ਼ ਕੇ ਸਦਨ ਦੇ ਬਾਹਰ ਕਈ ਵਾਰ ਮੋਦੀ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰ ਕੇ ਸੁਰਖੀਆਂ ਬਟੋਰਨ ਵਿੱਚ ਵੀ ਅੱਗੇ ਰਹਿੰਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਚੰਡੀਗੜ੍ਹ
ਪੰਜਾਬ
Advertisement