ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਦਿੱਲੀ ਦੇ ਕਾਰੋਬਾਰੀ ਤੇ 'ਟਰਬਨ ਟ੍ਰੈਵਲਰ' ਦੇ ਨਾਂ ਤੋਂ ਮਸ਼ਹੂਰ 61 ਸਾਲਾ ਅਮਰਜੀਤ ਸਿੰਘ ਚਾਵਲਾ ਨੇ 'ਹਿੰਦ ਦੀ ਚਾਦਰ' ਦੇ ਨਾਂ ਤੋਂ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਚਰਨ ਛੋਹ ਥਾਵਾਂ ਤੋਂ ਗੁਜ਼ਰੇਗੀ। ਅੰਮ੍ਰਿਤਸਰ ਤੋਂ 10 ਹਜ਼ਾਰ ਕਿਲੋਮੀਟਰ ਦੀ ਯਾਤਰਾ ਸ਼ੁਰੂ ਹੋਈ ਹੈ। ਉਹ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ 'ਤੇ ਦੇਸ਼ ਭਰ 'ਚ ਸਥਿਤ ਉਨ੍ਹਾਂ ਦੇ ਚਰਨ ਛੋਹ ਥਾਵਾਂ ਦੀ ਯਾਤਰਾ 'ਤੇ ਨਿਕਲੇ ਹਨ। ਅਮਰਜੀਤ ਸਿੰਘ ਨੇ ਆਪਣੀ ਰੂਹਾਨੀ ਯਾਤਰਾ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ।

ਅਮਰਜੀਤ ਸਿੰਘ ਕਾਰ 'ਤੇ ਕਰੀਬ 10 ਹਜ਼ਾਰ ਕਿਲੋਮੀਟਰ ਦੀ ਯਾਤਰਾ ਪੂਰੀ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਤੇ ਸ਼ਹਾਦਤ ਇਕ ਉਦਾਹਰਨ ਹੈ। ਗੁਰੂ ਮਹਾਰਾਜ ਜਿੱਥੇ ਵੀ ਗਏ, ਅਸੀਂ ਉਥੇ ਜਾਵਾਂਗੇ ਤੇ ਉਥੇ ਸ਼ੀਸ਼ ਨਿਵਾਵਾਂਗੇ। ਇਹ ਯਾਤਰਾ ਲਗਭਗ ਚਾਰ ਮਹੀਨਿਆਂ ਵਿੱਚ ਪੂਰੀ ਹੋ ਜਾਵੇਗੀ। 18 ਅਪ੍ਰੈਲ 2021 ਨੂੰ ਉਹ ਯਾਤਰਾ ਗੁਰੂਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸਮਾਪਤ ਕਰਨਗੇ। ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਗੁਰੂ ਮਹਾਰਾਜ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਦਾ ਸੰਦੇਸ਼ ਦੇਣਾ ਹੈ।

ਸੰਨੀ ਦਿਓਲ ਲਈ ਵਧਿਆ ਖ਼ਤਰਾ! ਕੇਂਦਰ ਸਰਕਾਰ ਨੇ ਦਿੱਤੀ 'Y' ਸ਼੍ਰੇਣੀ ਦੀ ਸੁਰੱਖਿਆ

ਦਿੱਲੀ ਦੇ ਵੈਸਟ ਪਟੇਲ ਨਗਰ ਦੇ ਵਸਨੀਕ ਅਮਰਜੀਤ ਸਿੰਘ ਨੇ ਪਹਿਲਾਂ ਕਾਰ ਰਾਹੀਂ ਦਿੱਲੀ ਤੋਂ ਲੰਡਨ ਦੀ ਯਾਤਰਾ ਪੂਰੀ ਕੀਤੀ ਸੀ। ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਸੁਹਰੇ ਰਹਿੰਦੇ ਹਨ। ਉਨ੍ਹਾਂ 30 ਦੇਸ਼ਾਂ ਦੀ 34 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਲੰਡਨ ਵਿੱਚ ਤਿਰੰਗਾ ਲਹਿਰਾਇਆ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਛੋਟਾ ਸੀ, ਮੈਂ ਵਿਦੇਸ਼ੀਆਂ ਨੂੰ ਕਾਰ ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਅਤੇ ਦਿੱਲੀ ਆਉਂਦੇ ਵੇਖਿਆ ਸੀ। ਮੈਂ ਉਨ੍ਹਾਂ ਨੂੰ ਵੇਖ ਕੇ ਬਹੁਤ ਖ਼ੁਸ਼ ਹੋਇਆ। ਉਨ੍ਹਾਂ ਸੋਚਿਆ ਕਿ ਇਕ ਦਿਨ ਉਹ ਵੀ ਕਾਰ 'ਤੇ ਸਵਾਰ ਹੋ ਕੇ ਵਿਦੇਸ਼ ਜਾਣਗੇ। ਆਖਰਕਾਰ 60 ਸਾਲਾਂ ਦੀ ਉਮਰ ਵਿੱਚ ਇਹ ਸੁਪਨਾ ਹਕੀਕਤ ਵਿੱਚ ਬਦਲ ਗਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ