ਪੜਚੋਲ ਕਰੋ
Advertisement
Rahul Gandhi: ਰਾਹੁਲ ਗਾਂਧੀ ਦੇ ਬਿਆਨ ਨੂੰ ਗਲਤ ਪੇਸ਼ ਕਰਨ ਵਾਲਾ ਟੀਵੀ ਐਂਕਰ ਗ੍ਰਿਫ਼ਤਾਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਵਿੱਚ ਜ਼ੀ ਟੀਵੀ ਦੇ ਸਾਬਕਾ ਐਂਕਰ ਰੋਹਿਤ ਰੰਜਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਯੂਪੀ ਪੁਲਿਸ ਤੇ ਛੱਤੀਗੜ੍ਹ ਪੁਲਿਸ...
ਨੋਇਡਾ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਵਿੱਚ ਜ਼ੀ ਟੀਵੀ ਦੇ ਸਾਬਕਾ ਐਂਕਰ ਰੋਹਿਤ ਰੰਜਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਯੂਪੀ ਪੁਲਿਸ ਤੇ ਛੱਤੀਗੜ੍ਹ ਪੁਲਿਸ ’ਚ ਗ੍ਰਿਫ਼ਤਾਰੀ ਸਬੰਧੀ ਕਾਫ਼ੀ ਤਣਾਅ ਪੈਦਾ ਹੋ ਗਿਆ ਸੀ, ਕਿਉਂਕਿ ਛੱਤੀਗੜ੍ਹ ਦੀ ਪੁਲਿਸ ਐਂਕਰ ਨੂੰ ਹਿਰਾਸਤ ’ਚ ਲੈਣ ਲਈ ਪਹੁੰਚ ਗਈ।
ਚੈਨਲ 'ਤੇ ਕੇਰਲ ਦੇ ਵਾਇਨਾਡ ਵਿੱਚ ਰਾਹੁਲ ਗਾਂਧੀ ਦੇ ਦਫਤਰ ਦੀ ਭੰਨਤੋੜ ਬਾਰੇ ਕਾਂਗਰਸ ਨੇਤਾ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਕਾਂਗਰਸ ਨੇ ਰਾਹੁਲ ਗਾਂਧੀ ਦੇ ਵੀਡੀਓ 'ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ।
ਜ਼ੀ ਟੀਵੀ ਨੇ ਬਾਅਦ ਵਿੱਚ ਗਲਤੀ ਲਈ ਮੁਆਫੀ ਮੰਗੀ ਤੇ ਆਪਣੇ ਦੋ ਐਂਕਰਾਂ ਦੀ ਸੇਵਾ ਖ਼ਤਮ ਕਰ ਦਿੱਤੀ। ਕਾਂਗਰਸ ਨੇ ਹਾਲਾਂਕਿ ਇਸ ਮਾਮਲੇ 'ਚ ਸੱਤ ਸੂਬਿਆਂ 'ਚ ਸ਼ਿਕਾਇਤ ਦਰਜ਼ ਕਰਵਾਈ ਹੈ। ਸਾਬਕਾ ਮੰਤਰੀ ਰਾਜਵਰਧਨ ਰਾਠੌਰ 'ਤੇ ਵੀ ਟਵਿੱਟਰ 'ਤੇ "ਫਰਜ਼ੀ ਵੀਡੀਓ ਸ਼ੇਅਰ ਕਰਨ" ਲਈ ਬਿਲਾਸਪੁਰ ਵਿੱਚ ਮਾਮਲਾ ਦਰਜ਼ ਕੀਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement