ਪੜਚੋਲ ਕਰੋ
ਦੋ ਭਾਰਤੀਆਂ ਨੇ ਜਿੱਤਿਆ ਅਮਰੀਕਾ ਦਾ ਵੱਕਾਰੀ ਪੱਤਰਕਾਰੀ ਐਵਾਰਡ
ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੇ ਅਮਰੀਕਾ ਦਾ ਵੱਕਾਰੀ ਐਵਾਰਡ ਜਿੱਤਿਆ ਹੈ। ਇਸ ਲਈ ਇਸ ਦੇਸ਼ ਦੇ ਸਮੂਹ ਪ੍ਰਵਾਸੀ ਭਾਰਤੀ ਡਾਢੇ ਖ਼ੁਸ਼ ਹਨ। ‘ਬਜ਼ਫ਼ੀਡ ਨਿਊਜ਼’ ਦੇ ਮੇਘਾ ਰਾਜਗੋਪਾਲਨ ਨੇ ਕੌਮਾਂਤਰੀ ਰਿਪੋਰਟਿੰਗ ਲਈ ਪੁਲਿਟਜ਼ਰ ਪੁਰਸਕਾਰ ਜਿੱਤਿਆ ਹੈ।
award
ਵਾਸ਼ਿੰਗਟਨ ਡੀਸੀ: ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੇ ਅਮਰੀਕਾ ਦਾ ਵੱਕਾਰੀ ਐਵਾਰਡ ਜਿੱਤਿਆ ਹੈ। ਇਸ ਲਈ ਇਸ ਦੇਸ਼ ਦੇ ਸਮੂਹ ਪ੍ਰਵਾਸੀ ਭਾਰਤੀ ਡਾਢੇ ਖ਼ੁਸ਼ ਹਨ। ‘ਬਜ਼ਫ਼ੀਡ ਨਿਊਜ਼’ ਦੇ ਮੇਘਾ ਰਾਜਗੋਪਾਲਨ ਨੇ ਕੌਮਾਂਤਰੀ ਰਿਪੋਰਟਿੰਗ ਲਈ ਪੁਲਿਟਜ਼ਰ ਪੁਰਸਕਾਰ ਜਿੱਤਿਆ ਹੈ।
ਉਨ੍ਹਾਂ ਨੇ ਇੱਕ ਲਾਇਸੈਂਸਸ਼ੁਦਾ ਆਰਕੀਟੈਕਟ ਅਲੀਸਨ ਕਿਲਿੰਗ ਤੇ ਇੱਕ ਪ੍ਰੋਗਰਾਮਰ ਕ੍ਰਿਸਟੋ ਬੁਸ਼ੇਕ ਦੀ ਮਦਦ ਨਾਲ ਚੀਨ ਦੇ ਜ਼ਿਨਜਿਆਂਗ ਸੂਬੇ ਵਿੱਚ ਊਈਗਰ ਮੁਸਲਮਾਨਾਂ ਨੂੰ ਨਜ਼ਰਬੰਦ ਰੱਖਣ ਦਾ ਮਾਮਲਾ ਪੂਰੀ ਦੁਨੀਆ ਸਾਹਮਣੇ ਲਿਆਂਦਾ ਸੀ। ਸਾਲ 2014 ’ ਚ ਸਥਾਪਤ ਹੋਏ ਡਿਜੀਟਲ ਨਿਊਜ਼ ਪ੍ਰਕਾਸ਼ਨ ‘ਬਜ਼ਫ਼ੀਡ’ ਦਾ ਇਹ ਪਹਿਲਾ ਪੁਲਿਟਜ਼ਰ ਪੁਰਸਕਾਰ ਹੈ।
ਇੰਝ ਹੀ ‘ਟੈਂਪਾ ਬੇਅ ਟਾਈਮਜ਼’ ਦੇ ਨੀਲ ਬੇਦੀ ਨੇ ਕੈਥਲੀਨ ਮੈਕਗ੍ਰੋਰੀ ਦੀ ਮਦਦ ਨਾਲ ਸਥਾਨਕ ਪੱਧਰ ਦੀ ਰਿਪੋਰਟਿੰਗ ਲਈ ਪੁਲਿਤਜ਼ਰ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਪੂਰੀ ਜਾਂਚ ਤੋਂ ਬਾਅਦ ਖ਼ਬਰਾਂ ਦੀ ਇੱਕ ਪੂਰੀ ਲੜੀ ਪ੍ਰਕਾਸ਼ਿਤ ਕੀਤੀ ਸੀ; ਜਿਸ ਵਿੱਚ ਦੱਸਿਆ ਗਿਆ ਸੀ ਕਿ ਫ਼ਲੋਰਿਡਾ ਕਾਊਂਟੀ ਦੀ ਪੁਲਿਸ ਨੇ ਕਿਵੇਂ ਸੰਭਾਵੀ ਅਪਰਾਧੀਆਂ ਦੀ ਸ਼ਨਾਖ਼ਤ ਕਰਨ ਲਈ ਕੰਪਿਊਟਰ ਮਾੱਡਲਿੰਗ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਦੀਆਂ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜੇ ਕੁਝ ਬੱਚੇ ਅਪਰਾਧਕ ਗਤੀਵਿਧੀਆਂ ’ਚ ਸ਼ਾਮਲ ਰਹੇ ਸਨ, ਉਹ ਸਕੂਲਾਂ ਵਿੱਚ ਪੜ੍ਹਨ ’ਚ ਕੋਈ ਬਹੁਤੇ ਵਧੀਆ ਨਹੀਂ ਸਨ ਜਾਂ ਉਨ੍ਹਾਂ ਨਾਲ ਉਨ੍ਹਾਂ ਦੇ ਘਰਾਂ ਵਿੱਚ ਹੀ ਦੁਰਵਿਹਾਰ ਹੁੰਦਾ ਰਿਹਾ ਸੀ। ਨੀਲ ਬੇਦੀ ਆਪਣੀਆਂ ਖ਼ਬਰਾਂ ਲਈ ਪੜਤਾਲ ਕਰਦੇ ਸਮੇਂ ਇੱਕ ਗ਼ੈਰ-ਮੁਨਾਫ਼ਾਕਾਰੀ ਸੰਗਠਨ ‘ਪ੍ਰੋਪਬਲਿਕਾ’ ’ਚ ਵੀ ਗਏ ਸਨ।
‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਯਸ਼ਵੰਤ ਰਾਜ ਦੀ ਰਿਪੋਰਟ ਅਨੁਸਾਰ ਅਮਰੀਕਾ ਦਾ ਵੱਕਾਰੀ ਪੁਲਿਟਜ਼ਰ ਪੁਰਸਕਾਰ ਜਿੱਤਣ ਵਾਲੇ ਮੇਘਾ ਰਾਜਗੋਪਾਲਨ ਨੇ ਕਿਹਾ ਕਿ ਉਹ ਆਪਣੀ ਟੀਮ ਤੇ ਹੋਰ ਬਹੁਤੀ ਸਹਿਯੋਗੀ ਸੱਜਣਾਂ ਦੇ ਧੰਨਵਾਦੀ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਚੀਨ ਦੀ ਹਿਰਾਸਤ ਵਿੱਚ ਰਹੇ ਕੁਝ ਊਈਗਰ ਮੁਸਲਮਾਨਾਂ ਨੇ ਕਿਵੇਂ ਖ਼ਤਰਾ ਮੁੱਲ ਲੈ ਕੇ ਆਪਣੀ ਹੱਡ-ਬੀਤੀ ਉਨ੍ਹਾਂ ਸਾਹਵੇਂ ਬਿਆਨ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਚੀਨ ਦੇ ਸੂਬੇ ਜ਼ਿਆਨਜਿਆਂਗ ਦੇ ਕੈਂਪਾਂ ਵਿੱਚ ਉਨ੍ਹਾਂ ਨਾਲ ਕੀ ਕੁਝ ਹੁੰਦਾ ਰਿਹਾ ਸੀ।
ਮੇਘਾ ਰਾਜਗੋਪਾਲਨ ਚੀਨ ਦੇ ਅਜਿਹੇ ਕੈਂਪਾਂ ਵਿੱਚ ਜਾਣ ਵਾਲੇ ਪਹਿਲੇ ਰਿਪੋਰਟਰ ਸਨ। ਤਦ ਚੀਨ ਦੀ ਸਰਕਾਰ ਅਜਿਹੇ ਦੋਸ਼ਾਂ ਤੋਂ ਸਾਫ਼ ਇਨਕਾਰ ਕਰ ਰਹੀ ਸੀ ਕਿ ਉਸ ਨੇ ਊਈਗਰ ਮੁਸਲਮਾਨਾਂ ਨੂੰ ਨਜ਼ਰਬੰਦ ਕਰ ਕੇ ਰੱਖਿਆ ਹੋਇਆ ਹੈ। ਮੇਘਾ ਰਾਜਗੋਪਾਲਨ ਨੇ ਤਦ ਚੀਨ ਸਰਕਾਰ ਦਾ ਭਾਂਡਾ ਚੁਰਾਹੇ ਭੰਨ ਦਿੱਤਾ ਸੀ। ਉਸ ਤੋਂ ਪਹਿਲਾਂ ਮੇਘਾ ਨੂੰ ਚੀਨ ਸਰਕਾਰ ਨੇ ਡੀਪੋਰਟ ਕਰ ਦਿੱਤਾ ਸੀ ਤੇ ਮੁੜ ਕਦੇ ਵੀ ਚੀਨੀ ਵੀਜ਼ਾ ਮਨਜ਼ੂਰ ਨਹੀਂ ਕੀਤਾ।
ਉੱਧਰ ਨੀਲ ਬੇਦੀ ਨੇ ਵੀ ਅਮਰੀਕਾ ਦਾ ਵੱਕਾਰੀ ਪੁਰਸਕਾਰ ਜਿੱਤਣ ’ਤੇ ਖ਼ੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ‘ਟੈਂਪਾ ਬੇਅ ਟਾਈਮਜ਼’ ਦੀ ਟੀਮ ਉੱਤੇ ਮਾਣ ਹੈ। ਨੀਲ ਬੇਦੀ ਦਾ ਜਨਮ ਨਿਊ ਜਰਸੀ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ 1990ਵਿਆਂ ਦੌਰਾਨ ਨਵੀਂ ਦਿੱਲੀ ਤੋਂ ਅਮਰੀਕਾ ਆ ਕੇ ਵੱਸ ਗਏ ਸਨ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ