ਪੜਚੋਲ ਕਰੋ
Advertisement
(Source: ECI/ABP News/ABP Majha)
ਅਮਰੀਕਾ ‘ਚ ਕੋਰੋਨਾ ਕਹਿਰ, 24 ਘੰਟਿਆਂ 'ਚ 100 ਤੋਂ ਵੱਧ ਮੌਤਾਂ
ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 35,000 ਤੱਕ ਪਹੁੰਚ ਗਈ ਹੈ ਤੇ 500 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਹਰ ਤਿੰਨ ਅਮਰੀਕੀ ਲੋਕਾਂ ਵਿੱਚੋਂ ਇੱਕ ਨੂੰ ਘਰ ‘ਚ ਰਹਿਣ ਲਈ ਕਿਹਾ ਗਿਆ ਹੈ।
ਵਾਸ਼ਿੰਗਟਨ: ਕੋਵਿਡ-19 ਦੇ ਨਵੇਂ ਮਾਮਲਿਆਂ ਦੇ ਅੰਕੜਿਆਂ ਨੂੰ ਬਰਕਰਾਰ ਰੱਖਣ ਵਾਲੀ ਵੈੱਬਸਾਈਟ ਵੱਲਡਰੋਮੀਟਰ ਮੁਤਾਬਕ ਐਤਵਾਰ ਸ਼ਾਮ ਤੱਕ ਕੈਂਟੌਕੀ ਤੋਂ ਰਿਪਬਲੀਕਨ ਸੰਸਦ ਮੈਂਬਰ ਰੈਂਡ ਪੌਲ ਸਮੇਤ 33,546 ਵਿਅਕਤੀ ਕੋਰੋਨ-ਵਾਇਰਸ ਨਾਲ ਸੰਕਰਮਿਤ ਹੋਏ ਸੀ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 419 ਹੋ ਗਈ ਹੈ।
ਇਸ ਦੌਰਾਨ ਵ੍ਹਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ‘ਚ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦੀ ਪਛਾਣ ਕੋਰਨਾਵਾਇਰਸ ਨਾਲ ਪ੍ਰਭਾਵਤ ਸ਼ਹਿਰਾਂ ਵਜੋਂ ਕੀਤੀ। ਰਾਸ਼ਟਰਪਤੀ ਨੇ ਨਿਊਯਾਰਕ ‘ਚ ਨੈਸ਼ਨਲ ਗਾਰਡ ਦੀ ਤਾਇਨਾਤੀ ਨੂੰ ਵੀ ਪ੍ਰਵਾਨਗੀ ਦਿੱਤੀ।
ਟਰੰਪ ਨੇ ਕਿਹਾ ਕਿ ਉਸਨੇ ਦੇਸ਼ ਭਰ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਥਾਂਵਾਂ ‘ਤੇ ਐਮਰਜੈਂਸੀ ਮੈਡੀਕਲ ਸੈਂਟਰ ਸਥਾਪਤ ਕਰਨ ਦੇ ਆਦੇਸ਼ ਦਿੱਤੇ ਹਨ। ਟਰੰਪ ਨੇ ਕਿਹਾ ਕਿ ਕੈਲੀਫੋਰਨੀਆ ‘ਚ ਅੱਠ ਮੈਡੀਕਲ ਸੈਂਟਰਾਂ ‘ਚ 2000 ਬੈੱਡ ਹੋਣਗੇ, ਜਦੋਂ ਕਿ ਨਿਊ ਯਾਰਕ ਅਤੇ ਵਾਸ਼ਿੰਗਟਨ ਸਟੇਟ ‘ਚ ਚਾਰ ਮੈਡੀਕਲ ਸੈਂਟਰ ਹੋਣਗੇ, ਜਿਨ੍ਹਾਂ ‘ਚ 1000-1000 ਬੈੱਡ ਹੋਣਗੇ।
ਅਮਰੀਕਾ ਦਾ ਕੀ ਹੈ ਹਾਲ ?
ਰਾਸ਼ਟਰਪਤੀ ਨੇ ਕਿਹਾ ਕਿ ਮੈਂ ਅਮਰੀਕੀ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਹਰ ਦਿਨ ਉਹ ਸਭ ਕੁਝ ਕਰ ਰਹੇ ਹਾਂ ਜੋ ਅਸੀਂ ਇਸ ਅਦਿੱਖ ਦੁਸ਼ਮਣ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਕਰ ਸਕਦੇ ਹਾਂ। ਜੇ ਦੇਖਿਆ ਜਾਵੇ ਤਾਂ ਅਸੀਂ ਯੁੱਧ ਵਰਗੀ ਸਥਿਤੀ ਵਿਚ ਹਾਂ।
- ਅਮਰੀਕਾ 'ਚ 457 ਲੋਕਾਂ ਦੀ ਮੌਤ
- 35,060 ਮਾਮਲਿਆਂ 'ਚ ਪੁਸ਼ਟੀ
- ਨਿਊਯਾਰਕ 'ਚ 114 ਲੋਕਾਂ ਦੀ ਮੌਤ
- ਵਾਸ਼ਿੰਗਟਨ 'ਚ 94 ਲੋਕਾਂ ਦੀ ਮੌਤ
- ਕੈਲੇਫ਼ੋਰਨੀਆ 'ਚ 28 ਲੋਕਾਂ ਦੀ ਮੌਤ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement