ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਲੌਕਡਾਊਨ (lockdown) ਕਾਰਨ ਪਲਾਈਨ ਕਰਦੇ ਪ੍ਰਵਾਸੀ ਮਜ਼ਦੂਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਉਨ੍ਹਾਂ ਤਸਵੀਰਾਂ ਨੇ ਭਿਆਨਕ ਅੰਕੜਿਆਂ ਦਾ ਰੂਪ ਲੈਣਾ ਸ਼ੁਰੂ ਕਰ ਦਿੱਤਾ। CMIE ਦੇ ਅੰਕੜਿਆਂ ਮੁਤਾਬਕ, ਸਿਰਫ ਅਪਰੈਲ ਤੱਕ 12.15 ਕਰੋੜ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆਈਆਂ। ਇਨ੍ਹਾਂ ਵਿੱਚੋਂ 9.13 ਕਰੋੜ ਦਿਹਾੜੀਦਾਰ ਮਜ਼ਦੂਰ ਤੇ ਛੋਟੇ ਵਪਾਰੀ ਰੁਜ਼ਗਾਰ ਖ਼ਤਮ ਹੋਇਆ।
ਇਸ ਤੋਂ ਇਲਾਵਾ 1.82 ਕਰੋੜ ਕਾਰੋਬਾਰੀ ਆਪਣਾ ਕਾਰੋਬਾਰ ਗਵਾ ਚੁੱਕੇ ਹਨ। ਇਸ ਦੇ ਨਾਲ ਹੀ 1.78 ਕਰੋੜ ਤਨਖਾਹ ‘ਤੇ ਕੰਮ ਕਰ ਰਹੇ ਰੁਜ਼ਗਾਰ ਪ੍ਰਾਪਤ ਲੋਕਾਂ ਦਾ ਰੁਜ਼ਗਾਰ ਅਪਰੈਲ ਮਹੀਨੇ ਤੋਂ ਖ਼ਤਮ ਹੋ ਗਿਆ ਹੈ। ਅੰਕੜਿਆਂ ‘ਚ ਥੋੜ੍ਹੀ ਜਿਹੀ ਰਾਹਤ ਮਿਲੀ ਕਿ 20 ਅਪਰੈਲ ਤੋਂ ਬਾਅਦ ਤਕਰੀਬਨ 58 ਲੱਖ ਕਿਸਾਨ ਖੇਤੀ ਨਾਲ ਜੁੜੇ ਕੰਮ ‘ਚ ਸ਼ਾਮਲ ਹੋ ਗਏ।
ਬੇਰੁਜ਼ਗਾਰੀ ਦੇ ਅੰਕੜੇ ਹਰ ਹਫ਼ਤੇ ਵਧਦੇ:
CMIE ਦੇ ਅੰਕੜੇ ਦਰਸਾਉਂਦੇ ਹਨ ਕਿ 15 ਮਾਰਚ ਤੱਕ ਬੇਰੁਜ਼ਗਾਰੀ ਦੀ ਦਰ 6.74 ਪ੍ਰਤੀਸ਼ਤ ਸੀ। ਇਸ ਤੋਂ ਬਾਅਦ 3 ਮਈ ਤੱਕ ਬੇਰੁਜ਼ਗਾਰੀ ਦੀ ਦਰ ਵਧ ਕੇ 27.1 ਪ੍ਰਤੀਸ਼ਤ ਹੋ ਗਈ ਹੈ। ਯਾਨੀ ਇਨ੍ਹਾਂ ਅੰਕੜਿਆਂ ਨੂੰ ਵੇਖ ਕੇ ਸਮਝਿਆ ਜਾ ਸਕਦਾ ਹੈ ਕਿ ਲੌਕਡਾਊਨ ਤੋਂ ਬਾਅਦ ਦੇਸ਼ ‘ਚ ਬੇਰੁਜ਼ਗਾਰੀ ਦੀ ਦਰ ਕਿੰਨੀ ਤੇਜ਼ੀ ਨਾਲ ਵਧੀ ਹੈ। ਲਗਪਗ ਹਰ ਸੈਕਟਰ ਵਿੱਚ ਸੰਗਠਿਤ ਤੇ ਅਸੰਗਠਿਤ ਕਾਮਿਆਂ ‘ਤੇ ਬੇਰੁਜ਼ਗਾਰੀ ਦੀ ਮਾਰ ਲੌਕਡਾਊਨ ਕਾਰਨ ਪਈ ਹੈ।
ਜਦੋਂ ਦੇਸ਼ ਭਰ ਵਿਚ ਬੇਰੁਜ਼ਗਾਰੀ ਦੀ ਦਰ ਵਧੀ ਹੈ, ਤਾਂ ਸਾਫ ਜਿਹੀ ਗੱਲ ਹੈ ਕਿ ਇਸ ਬੇਰੁਜ਼ਗਾਰੀ ਨੇ ਦੇਸ਼ ਦੇ ਲਗਪਗ ਹਰ ਸੂਬੇ ਨੂੰ ਪ੍ਰਭਾਵਿਤ ਕੀਤਾ। ਜੇ ਅਸੀਂ ਵੱਡੇ ਸੂਬਿਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਬੇਰੁਜ਼ਗਾਰੀ ਦੀ ਦਰ ਵਧਣ ਦੇ ਮਾਮਲੇ ‘ਚ ਤਾਮਿਲਨਾਡੂ ਪਹਿਲੇ ਸਥਾਨ ‘ਤੇ ਹੈ। ਇਹੀ ਨਹੀਂ ਝਾਰਖੰਡ ਦੂਜੇ ਸਥਾਨ ਤੇ ਬਿਹਾਰ ਦਾ ਤੀਜੇ ਸਥਾਨ ‘ਤੇ ਹੈ।
ਦੂਜੇ ਪਾਸੇ, ਜੇ ਅਸੀਂ ਉਨ੍ਹਾਂ ਸੂਬਿਆਂ ਦੀ ਗੱਲ ਕਰੀਏ ਜਿੱਥੇ ਬੇਰੁਜ਼ਗਾਰੀ ਦੀ ਦਰ ਸਭ ਤੋਂ ਘੱਟ ਹੈ, ਤਾਂ ਪੰਜਾਬ ਪਹਿਲੇ ਸਥਾਨ ‘ਤੇ ਆਉਂਦਾ ਹੈ। ਦੂਜੇ ਨੰਬਰ ‘ਤੇ ਛੱਤੀਸਗੜ੍ਹ ਤੇ ਤੀਜੇ ਨੰਬਰ ‘ਤੇ ਤੇਲੰਗਾਨਾ ਦਾ ਨੰਬਰ ਆਉਂਦਾ ਹੈ ਤੇ ਪੰਜਾਬ ਵਿੱਚ ਬੇਰੁਜ਼ਗਾਰੀ ਦਰ 2.9 ਪ੍ਰਤੀਸ਼ਤ ਰਹੀ ਹੈ।
ਕੋਰੋਨਾ ਦੇ ਕਹਿਰ ਦੇ ਭਿਆਨਕ ਸਿੱਟੇ ਆਉਣ ਲੱਗੇ ਸਾਹਮਣੇ, ਅਪਰੈਲ ਤਕ ਸਵਾ 12 ਕਰੋੜ ਲੋਕਾਂ ਗੁਆਈ ਨੌਕਰੀ
ਮਨਵੀਰ ਕੌਰ ਰੰਧਾਵਾ
Updated at:
06 May 2020 02:16 PM (IST)
ਇਹ ਬੇਰੁਜ਼ਗਾਰੀ ਦੇ ਅੰਕੜੇ ਹਨ ਜੋ ਕੋਰੋਨਾ ਤੋਂ ਬਾਅਦ ਦੇਸ਼ ਲਈ ਸਭ ਤੋਂ ਵੱਡੀ ਚਿੰਤਾ ਹਨ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਆਰਥਿਕਤਾ (CMIE) ਦੇ ਅੰਕੜਿਆਂ ਮੁਤਾਬਕ, ਅਪਰੈਲ ਵਿੱਚ ਬੇਰੁਜ਼ਗਾਰੀ ਦੀ ਦਰ ਵਧ ਕੇ 23.5 ਪ੍ਰਤੀਸ਼ਤ ਹੋ ਗਈ ਹੈ।
- - - - - - - - - Advertisement - - - - - - - - -