ਪੜਚੋਲ ਕਰੋ
Advertisement
ਚੋਰਾਂ ਨੂੰ ਫੜਨ ਵਾਲੀ ਪੁਲਿਸ ਹੀ ਬਣੀ ਚੋਰ, ਸੀਸੀਟੀਵੀ 'ਚ ਕੈਦ
ਨੋਇਡਾ ਪੁਲਿਸ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਨੋਇਡਾ ਪੁਲਿਸ ਖੁਦ ਚੋਰੀ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਇੱਕ ਪੁਲਿਸ ਮੁਲਾਜ਼ਮ ਦੁੱਧ ਦੀ ਕੈਰੇਟ ਵਿੱਚੋਂ ਦੁੱਧ ਦਾ ਪੈਕੇਟ ਚੋਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।
ਨੋਇਡਾ: ਗੌਤਮ ਬੁੱਧ ਨਗਰ 'ਚ ਅਪਰਾਧ ਨੂੰ ਕੰਟਰੋਲ ਕਰਨ ਲਈ ਇੱਕ ਕਮਿਸ਼ਨਰ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਕਾਰਨ ਗੌਤਮ ਬੁੱਧ ਨਗਰ 'ਚ ਪੁਲਿਸ ਕਰਮਚਾਰੀਆਂ ਦੀ ਗਿਣਤੀ ਵੀ ਵਧੇਗੀ ਤੇ ਇਸ ਨਾਲ ਹੀ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ, ਤਾਂ ਜੋ ਜੁਰਮਾਂ 'ਤੇ ਵੀ ਕਾਬੂ ਪਾਇਆ ਜਾ ਸਕੇ, ਪਰ ਜਦੋਂ ਪੁਲਿਸ ਵਾਲੇ ਖੁਦ ਨੋਇਡਾ 'ਚ ਚੋਰੀ ਕਰਨੀ ਸ਼ੁਰੂ ਕਰ ਦੇਣਗੇ, ਤਾਂ ਉਨ੍ਹਾਂ ਨੂੰ ਕਿਵੇਂ ਕਾਬੂ ਕੀਤਾ ਜਾਵੇਗਾ?
ਨੋਇਡਾ ਪੁਲਿਸ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਨੋਇਡਾ ਪੁਲਿਸ ਖੁਦ ਚੋਰੀ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਇੱਕ ਪੁਲਿਸ ਮੁਲਾਜ਼ਮ ਦੁੱਧ ਦੀ ਕੈਰੇਟ ਵਿੱਚੋਂ ਦੁੱਧ ਦਾ ਪੈਕੇਟ ਚੋਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਨੋਇਡਾ ਦੇ ਸੈਕਟਰ 93 ਦੇ ਗੇਜਾ ਪਿੰਡ ਦੀ ਦੱਸੀ ਜਾ ਰਹੀ ਹੈ। ਜਿੱਥੇ ਐਕਸਪ੍ਰੈੱਸ ਚੌਕੀ 'ਤੇ ਤਾਇਨਾਤ ਪੀਸੀਆਰ 52 'ਤੇ ਬੈਠੇ ਪੁਲਿਸ ਮੁਲਾਜ਼ਮ ਸਵੇਰੇ-ਸਵੇਰੇ ਇੱਕ ਦੁੱਧ ਦੀ ਡੇਅਰੀ ਵਿੱਚੋਂ ਦੁੱਧ ਦਾ ਪੈਕੇਟ ਚੋਰੀ ਕਰਦੇ ਕੈਮਰੇ 'ਤੇ ਫੜੇ ਗਏ।
ਏਸੀਪੀ ਤਨੂੰ ਉਪਾਧਿਆਏ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੇ ਅਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲਕ ਪੈਕ ਨੂੰ ਚੁੱਕਣ 'ਤੇ ਉਨ੍ਹਾਂ ਪੁਲਿਸ ਵਾਲਿਆਂ ਤੋਂ ਜਵਾਬ ਮੰਗੇ ਗਏ ਹਨ। ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਸਵੇਰੇ ਤੜਕੇ ਦੱਸੀ ਜਾ ਰਹੀ ਹੈ ਕਿ ਪੁਲਿਸ ਮੁਲਾਜ਼ਮ ਰਾਤ ਨੂੰ ਪੈਟਰੋਲ 'ਤੇ ਤਾਇਨਾਤ ਸੀ, ਉਨ੍ਹਾਂ ਨੇ ਦੁੱਧ ਦਾ ਇਹ ਪੈਕੇਟ ਚੁੱਕ ਲਿਆ ਹੈ।#WATCH Policeman seen stealing packets of milk in Noida, Uttar Pradesh, yesterday. (Source: CCTV footage) pic.twitter.com/elszjwbyA1
— ANI UP (@ANINewsUP) January 20, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement