ਲਖਨਉ: ਉੱਤਰ ਪ੍ਰਦੇਸ਼ ਸਰਕਾਰ ਨੇ ਟ੍ਰਿਪਲ ਤਲਾਕ ਪੀੜਤਾਂ ਨੂੰ ਰਹਾਤ ਦੇਣ ਲਈ ਵੱਡਾ ਐਲਾਨ ਕੀਤਾ ਹੈ। ਹੁਣ ਸੂਬੇ 'ਚ ਟ੍ਰਿਪਲ ਤਲਾਕ ਪੀੜਿਤਾਂ ਨੂੰ 6 ਹਜ਼ਾਰ ਰੁਪਏ ਦੀ ਸਲਾਨਾ ਪੈਂਸ਼ਨ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹਰ ਮਹੀਨੇ 500 ਰੁਪਏ ਪੈਂਸ਼ਨ ਦੇ ਤੌਰ 'ਤੇ ਮਿਲਣਗੇ। ਇਸ ਯੋਜਨਾ ਦੀ ਸ਼ੁਰੂਆਤ ਨਵੇਂ ਸਾਲ ਤੋਂ ਕੀਤੀ ਜਾਵੇਗੀ। ਸਰਕਾਰੀ ਅੰਕੜਿਆਂ ਮੁਤਾਬਕ ਤਕਰੀਬਨ 10 ਹਜ਼ਾਰ ਔਰਤਾਂ ਨੂੰ ਪਹਿਲੇ ਤਿੰਨ ਮਹੀਨਿਆਂ 'ਚ ਹੀ ਪੈਂਸ਼ਨ ਦੀ ਰਕਮ ਦਿਤੀ ਜਾਵੇਗੀ।
ਟ੍ਰਿਪਲ ਤਲਾਕ ਨੂੰ ਮੋਦੀ ਸਰਕਾਰ ਨੇ ਗੈਰਕਾਨੂੰਨੀ ਐਲਾਨਿਆ ਹੈ। ਜੇ ਕੋਈ ਮੁਸਲਿਮ ਵਿਅਕਤੀ ਆਪਣੀ ਪਤਨੀ ਨੂੰ ਤਿੰਨ ਵਾਰ ਤਲਾਕ ਬੋਲ ਕੇ ਛੱਡ ਦਿੰਦਾ ਹੈ ਤਾਂ ਉਸਨੂੰ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਹਾਲਾਂਕਿ, ਸਖ਼ਤ ਸਜ਼ਾ ਦੇ ਬਾਵਜੂਦ ਵੀ ਬਹੁਤ ਸਾਰੇ ਕੇਸ ਸਾਹਮਣੇ ਆ ਚੁੱਕੇ ਹਨ। ਯੂਪੀ ਸਰਕਾਰ ਨੇ ਇਸ ਨੂੰ ਧਿਆਨ 'ਚ ਰੱਖਦਿਆਂ ਇਹ ਵੱਡਾ ਕਦਮ ਚੁੱਕਿਆ ਹੈ।
ਟ੍ਰਿਪਲ ਤਲਾਕ ਪੀੜਤਾਂ ਲਈ ਵੱਡਾ ਐਲਾਨ, ਨਵੇਂ ਸਾਲ 'ਚ ਸ਼ੁਰੂ ਹੋ ਰਹੀ ਵੱਡੀ ਯੋਜਨਾ
ਏਬੀਪੀ ਸਾਂਝਾ
Updated at:
28 Dec 2019 04:17 PM (IST)
ਉੱਤਰ ਪ੍ਰਦੇਸ਼ ਸਰਕਾਰ ਨੇ ਟ੍ਰਿਪਲ ਤਲਾਕ ਪੀੜਤਾਂ ਨੂੰ ਰਹਾਤ ਦੇਣ ਲਈ ਵੱਡਾ ਐਲਾਨ ਕੀਤਾ ਹੈ। ਹੁਣ ਸੂਬੇ 'ਚ ਟ੍ਰਿਪਲ ਤਲਾਕ ਪੀੜਿਤਾਂ ਨੂੰ 6 ਹਜ਼ਾਰ ਰੁਪਏ ਦੀ ਸਲਾਨਾ ਪੈਂਸ਼ਨ ਦਾ ਐਲਾਨ ਕੀਤਾ ਹੈ।
- - - - - - - - - Advertisement - - - - - - - - -