ਪੜਚੋਲ ਕਰੋ
Advertisement
ਯੂਪੀ ਪੁਲਿਸ ਨੇ ਕੀਤਾ ਬਦਮਾਸ਼ਾਂ ਦਾ ਐਨਕਾਊਂਟਰ
ਸ਼ਨੀਵਾਰ ਤੜਕੇ ਨੋਇਡਾ ਸੈਕਟਰ 18 ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ। ਮੁਕਾਬਲੇ ਦੌਰਾਨ ਇਕ ਬਦਮਾਸ਼ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ, ਇਸ ਦੌਰਾਨ ਉਸ ਦਾ ਇਕ ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ।
ਨੋਇਡਾ: ਯੂਪੀ ਪੁਲਿਸ ਬਦਮਾਸ਼ਾਂ ਨੂੰ ਬਖਸ਼ਣ ਦੇ ਮੂਡ 'ਚ ਨਹੀਂ ਹੈ। ਬਦਮਾਸ਼ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਦਿੱਲੀ ਨਾਲ ਲੱਗਦੇ ਨੋਇਡਾ ਦਾ ਹੈ। ਸ਼ਨੀਵਾਰ ਤੜਕੇ ਸੈਕਟਰ 18 ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ। ਮੁਕਾਬਲੇ ਦੌਰਾਨ ਇਕ ਬਦਮਾਸ਼ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ, ਇਸ ਦੌਰਾਨ ਉਸ ਦਾ ਇਕ ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਬਦਮਾਸ਼ ਖਿਲਾਫ ਮੋਬਾਈਲ ਲੁੱਟਣ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ।
ਮੋਬਾਈਲ ਖੋਹ ਕੇ ਭੱਜ ਰਹੇ ਸੀ ਬਦਮਾਸ਼:
ਫੜੇ ਗਏ ਬਦਮਾਸ਼ ਦਾ ਨਾਮ ਸਾਜਿਦ ਹੈ। ਪੁਲਿਸ ਨੇ ਦੱਸਿਆ ਕਿ ਸਾਈਕਲ ਸਵਾਰ ਸਾਜਿਦ ਅਤੇ ਉਸ ਦਾ ਇੱਕ ਸਾਥੀ ਮੋਰਨਿੰਗ ਵੋਕ 'ਤੇ ਬਾਹਰ ਗਏ ਇੱਕ ਵਿਅਕਤੀ ਤੋਂ ਮੋਬਾਈਲ ਖੋਹ ਕੇ ਭੱਜ ਰਹੇ ਸੀ। ਸੈਕਟਰ 20 ਥਾਣੇ ਦੀ ਪੁਲਿਸ ਨੂੰ ਇਨ੍ਹਾਂ ਬਦਮਾਸ਼ਾਂ ਬਾਰੇ ਸੂਚਿਤ ਕੀਤਾ ਗਿਆ ਸੀ। ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਹ ਸੈਕਟਰ 18 ਵੱਲ ਭੱਜਣ ਲੱਗਾ। ਪੁਲਿਸ ਨੂੰ ਆਉਂਦੇ ਵੇਖ ਬਦਮਾਸ਼ਾਂ ਨੇ ਉਨ੍ਹਾਂ 'ਤੇ ਫਾਇਰ ਕਰ ਦਿੱਤਾ।
ਬਠਿੰਡਾ 'ਚ ਨਾਜਾਇਜ਼ ਸਬੰਧਾਂ ਦੇ ਚਲਦਿਆਂ ਡਬਲ ਮਰਡਰ
ਬੀਜੇਪੀ ਨੇ ਫੋਨ ਟੈਪਿੰਗ ਦੀ ਮੰਗੀ CBI ਜਾਂਚ, ਕਿਹਾ ਰਾਜਸਥਾਨ 'ਚ ਐਮਰਜੈਂਸੀ ਵਰਗੇ ਹਾਲਾਤ
ਇਸ ਦੇ ਜਵਾਬ ਵਿਚ ਪੁਲਿਸ ਨੇ ਗੋਲੀਆਂ ਵੀ ਚਲਾਈਆਂ। ਜਵਾਬੀ ਕਾਰਵਾਈ 'ਚ ਬਦਮਾਸ਼ੀ ਸਾਜਿਦ ਨੂੰ ਗੋਲੀ ਮਾਰੀ ਗਈ, ਜਿਸ ਨੂੰ ਪੁਲਿਸ ਨੇ ਦਬੋਚ ਲਿਆ। ਉਥੇ ਹੀ ਉਸ ਦਾ ਸਾਥੀ ਫਰਾਰ ਹੋ ਗਿਆ। ਪੁਲਿਸ ਨੇ ਇਕ ਬਦਮਾਸ਼ ਕੋਲੋਂ ਸਾਈਕਲ, ਲੁੱਟਿਆ ਮੋਬਾਈਲ ਅਤੇ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਸਾਜਿਦ ਤ੍ਰਿਲੋਕਪੁਰੀ, ਦਿੱਲੀ ਦਾ ਵਸਨੀਕ ਹੈ। ਸਾਜਿਦ ਖਿਲਾਫ ਮੋਬਾਈਲ ਲੁੱਟਣ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਵਿਸ਼ਵ
ਦੇਸ਼
Advertisement