ਪੜਚੋਲ ਕਰੋ
Advertisement
ਸਾਊਦੀ ਅਰਬ: ਸ਼ਾਹੀ ਖਾਨਦਾਨ 'ਤੇ ਕੋਰੋਨਾ ਦਾ ਕਹਿਰ, ਕਰੀਬ 150 ਸ਼ਹਿਜ਼ਾਦੇ ਪੀੜਤ
ਸਾਊਦੀ ਅਰਬ ‘ਚ ਹੁਣ ਕੋਰੋਨਾਵਾਇਰਸ ਨੇ ਸ਼ਾਹੀ ਮਹਿਲ ਦਾ ਦਰਵਾਜ਼ਾ ਖੜਕਾਇਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਹੀ ਪਰਿਵਾਰ ਦੇ 150 ਮੈਂਬਰ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਇੱਕ ਅਮਰੀਕੀ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਸ਼ਾਹੀ ਪਰਿਵਾਰ ਦੇ ਇੱਕ ਕਰੀਬੀ ਦੋਸਤ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ।
ਸਾਊਦੀ ਅਰਬ ‘ਚ ਹੁਣ ਕੋਰੋਨਾਵਾਇਰਸ ਨੇ ਸ਼ਾਹੀ ਮਹਿਲ ਦਾ ਦਰਵਾਜ਼ਾ ਖੜਕਾਇਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਹੀ ਪਰਿਵਾਰ ਦੇ 150 ਮੈਂਬਰ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਇੱਕ ਅਮਰੀਕੀ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਸ਼ਾਹੀ ਪਰਿਵਾਰ ਦੇ ਇੱਕ ਕਰੀਬੀ ਦੋਸਤ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ।
ਕੋਰੋਨਾਵਾਇਰਸ ਨੇ ਸ਼ਾਹੀ ਮਹਿਲ ‘ਚ ਦਿੱਤੀ ਦਸਤਕ :
ਅਖਬਾਰ ਅਨੁਸਾਰ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ 500 ਬੈੱਡ ਤਿਆਰ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਚਿਤਾਵਨੀ ਸੰਦੇਸ਼ ਵਿਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਨਹੀਂ ਦੱਸੀ ਗਈ ਪਰ ਸਾਰੇ ਪੁਰਾਣੇ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਸ਼ਿਫਟ ਕਰਨ ਲਈ ਕਿਹਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਿਆਦ ਦੇ ਰਾਜਪਾਲ ਪ੍ਰਿੰਸ ਫੈਸਲ ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ।
ਬਾਦਸ਼ਾਹ ਨੇ ਆਪਣੇ ਆਪ ਨੂੰ ਕੀਤਾ ਵੱਖ:
ਮਹਾਮਾਰੀ ਦੀ ਸੰਭਾਵਨਾ ਦੇ ਮੱਦੇਨਜ਼ਰ ਬਾਦਸ਼ਾਹ ਸਲਮਾਨ ਨੇ ਜੇਦਾਹ ਦੇ ਨੇੜੇ ਮਹਿਲ ਵਿੱਚ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ। ਜਦੋਂਕਿ ਯੁਵਰਾਜ ਮੁਹੰਮਦ ਬਿਨ ਸਲਮਾਨ ਨੇ ਆਪਣੇ ਬਹੁਤ ਸਾਰੇ ਮੰਤਰੀਆਂ ਨੂੰ ਦੂਰ-ਦੁਰਾਡੇ ਥਾਵਾਂ 'ਤੇ ਜਾਣ ਲਈ ਕਿਹਾ ਹੈ। ਸਾਊਦੀ ਅਰਬ ਵਿੱਚ ਕੋਰੋਨਾਵਾਇਰਸ ਕਾਰਨ 41 ਮੌਤਾਂ ਨਾਲ 2932 ਲੋਕਾਂ ‘ਚ ਮਹਾਮਾਰੀ ਦੀ ਪੁਸ਼ਟੀ ਹੋਈ ਹੈ।
ਦੇਸ਼ ਦੀ ਰਾਜਧਾਨੀ ਰਿਆਦ ਸਮੇਤ ਕਈ ਵੱਡੇ ਸ਼ਹਿਰਾਂ ਵਿਚ 24 ਘੰਟੇ ਦਾ ਕਰਫਿਊ ਲਾਗੂ ਹੈ। ਇਸਲਾਮ ਦੇ ਪਵਿੱਤਰ ਸਥਾਨਾਂ ਨੂੰ ਮਹਾਮਾਰੀ ਦੇ ਫੈਲਣ ਤੋਂ ਰੋਕਣ ਲਈ ਬੰਦ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਬਾਦਸ਼ਾਹ ਸਲਮਾਨ ਨੇ ਆਰਜ਼ੀ ਤੌਰ 'ਤੇ ਕੈਦੀਆਂ ਨੂੰ ਰਿਹਾ ਕਰਨ ਦੇ ਆਦੇਸ਼ ਦਿੱਤੇ। ਇਹ ਕੈਦੀ ਕਰਜ਼ੇ ਨਾ ਅਦਾ ਕਰਨ ਕਰਕੇ ਜੇਲ੍ਹ ਦੀ ਸਜ਼ਾ ਕੱਟ ਰਹੇ ਸੀ।
ਇਹ ਵੀ ਪੜ੍ਹੋ :
Coronavirus: ਅਮਰੀਕਾ ‘ਚ ਇੱਕੋ ਦਿਨ ਸਭ ਤੋਂ ਵੱਧ ਮੌਤਾਂ, 5 ਦਿਨਾਂ ‘ਚ ਹੀ ਗਵਾਈ 8713 ਲੋਕਾਂ ਨੇ ਜਾਨ
Coronavirus Updates: 24 ਘੰਟਿਆਂ ‘ਚ 500 ਤੋਂ ਵੱਧ ਨਵੇਂ ਮਾਮਲੇ, 17 ਲੋਕਾਂ ਦੀ ਹੋਈ ਮੌਤ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement