ਪੜਚੋਲ ਕਰੋ

ਅਮਰੀਕਾ ‘ਚ ਭਾਰਤੀਆਂ ਲਈ ਵੱਡੀ ਰਾਹਤ, ਐਚ-1ਬੀ ਵੀਜ਼ਾ ਸਬੰਧੀ ਦਸਤਾਵੇਜ਼ ਜਮ੍ਹਾ ਕਰਨ ਲਈ 60 ਦਿਨਾਂ ਦਾ ਵਾਧਾ

ਕੋਰੋਨਾਵਾਇਰਸ ਦੇ ਪ੍ਰਕੋਪ ‘ਚ ਅਮਰੀਕਾ ਨੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਧਾਰਕਾਂ ਅਤੇ ਗਰੀਨ ਕਾਰਡ ਬਿਨੈਕਾਰਾਂ ਨੂੰ ਦਸਤਾਵੇਜ਼ ਜਮ੍ਹਾ ਕਰਨ ਲਈ 60 ਦਿਨਾਂ ਦੀ ਮਿਆਦ ਦਿੱਤੀ।

ਵਾਸ਼ਿੰਗਟਨ: ਕੋਰੋਨਾਵਾਇਰਸ (Coronavirus) ਦੇ ਪ੍ਰਕੋਪ ‘ਚ ਅਮਰੀਕਾ ਨੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਧਾਰਕਾਂ (H1B visa holder) ਅਤੇ ਗਰੀਨ ਕਾਰਡ ਬਿਨੈਕਾਰਾਂ (green card applicants) ਨੂੰ ਦਸਤਾਵੇਜ਼ ਜਮ੍ਹਾ ਕਰਨ ਲਈ 60 ਦਿਨਾਂ ਦੀ ਮਿਆਦ ਦਿੱਤੀ ਹੈ, ਜੋ ਹੁਣ ਤੱਕ ਕੋਰੋਨਾ ਕਾਰਨ ਦਸਤਾਵੇਜ਼ ਜਮ੍ਹਾ ਕਰਨ ਵਿੱਚ ਅਸਫਲ ਰਹੇ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (US Citizenship and Immigration Services, USCIS) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿਨੈਕਾਰਾਂ ਨੂੰ 60 ਦਿਨਾਂ ਦੀ ਗ੍ਰੇਸ ਪੀਰੀਅਡ ਦਿੱਤਾ ਜਾਵੇਗਾ। ਯੂਐਸਸੀਆਈਐਸ ਮੁਤਾਬਕ, ਛੂਟ ਵਿੱਚ ਸ਼ਾਮਲ ਹੋਏ ਲੋਕ ਆਪਣੇ ਦਸਤਾਵੇਜ਼ ਜਮ੍ਹਾ ਕਰ ਸਕਣਗੇ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਕਿਹਾ ਕਿ ਜੇਕਰ ਨੋਟਿਸ ਦਾ ਜਵਾਬ ਦੇਣ ਲਈ ਪਹਿਲਾਂ ਤੋਂ ਨਿਰਧਾਰਤ ਮਿਤੀ ਤੋਂ ਬਾਅਦ ਵੀ 60 ਦਿਨਾਂ ਦੇ ਅੰਦਰ ਜਵਾਬ ਮਿਲ ਜਾਂਦਾ ਹੈ ਤਾਂ ਇਸ ‘ਤੇ ਵਿਚਾਰ ਕੀਤਾ ਜਾਵੇਗਾ। ਯੂਐਸਸੀਆਈਐਸ ਦਾ ਕਹਿਣਾ ਹੈ ਕਿ ਇਸਦੀ ਕਾਰਜ-ਸ਼ਕਤੀ ਬਹੁਤ ਸਾਰੇ ਉਪਾਅ ਕਰ ਰਹੀ ਹੈ ਜੋ ਇਮੀਗ੍ਰੇਸ਼ਨ ਲਾਭਾਂ ਦੀ ਉਡੀਕ ਕਰ ਰਹੇ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਂਦੀ ਹੈ। ਅਮਰੀਕਾ ‘ਚ ਕੋਰੋਨਾ ਤੋਂ ਕਾਰੋਬਾਰ ਪ੍ਰਭਾਵਤ ਹੋਏ ਹਨ, ਜੋ ਕਿ ਐਚ-1 ਬੀ ਵੀਜ਼ਾ ਧਾਰਕਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਦੱਸ ਦੇਈਏ ਕਿ ਯੂਐਸਸੀਆਈਐਸ ਹਰ ਸਾਲ ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਨੂੰ 65 ਹਜ਼ਾਰ ਵਰਕ ਵੀਜ਼ਾ ਜਾਰੀ ਕਰਦਾ ਹੈ। ਇੰਨਾ ਹੀ ਨਹੀਂ, ਅਮਰੀਕੀ ਅਦਾਰਿਆਂ ਤੋਂ ਵਧੇਰੇ 5 ਡਿਗਰੀ ਪ੍ਰਾਪਤ ਕਰਨ ਵਾਲੇ ਹੁਨਰਮੰਦ ਪ੍ਰਵਾਸੀਆਂ ਨੂੰ ਵੀ ਵਾਧੂ 20 ਹਜ਼ਾਰ ਐਚ-1ਬੀ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ। ਨਿਯਮਾਂ ਮੁਤਾਬਕ, ਜੇ ਅਮਰੀਕਾ ‘ਚ ਕਿਸੇ ਐਚ-1ਬੀ ਵੀਜ਼ਾ ਧਾਰਕ ਕੰਪਨੀ ਨੇ ਉਸ ਨਾਲ ਕੀਤਾ ਕੌਨਟ੍ਰੇਕਟ ਖ਼ਤਮ ਕਰ ਦਿੱਤਾ ਹੈ, ਤਾਂ ਧਾਰਕ ਨੂੰ ਵੀਜ਼ਾ ਬਰਕਰਾਰ ਰੱਖਣ ਲਈ 60 ਦਿਨਾਂ ਦੇ ਅੰਦਰ ਨਵੀਂ ਨੌਕਰੀ ਲੱਭਣੀ ਪਏਗੀ। ਅਜਿਹੀ ਸਥਿਤੀ ਵਿੱਚ ਅਮਰੀਕੀ ਆਰਥਿਕਤਾ ‘ਤੇ ਸੰਕਟ ਹੈ, ਟਰੰਪ ਪ੍ਰਸ਼ਾਸਨ ਦਾ ਇਹ ਪਹਿਲ ਪ੍ਰਵਾਸੀਆਂ, ਖ਼ਾਸਕਰ ਭਾਰਤੀਆਂ ਲਈ ਬਹੁਤ ਮਦਦਗਾਰ ਸਿੱਧ ਹੋਵੇਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ

Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ

ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ

TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
Advertisement
ABP Premium

ਵੀਡੀਓਜ਼

ਕ੍ਰਿਕੇਟ ਲੀਗ 'ਚ ਮਾਨਯੋਗ ਜਸਟਿਸ ਤੇ ਵਕੀਲਾਂ ਨੇ ਲਾਏ ਛੱਕੇ ਤੇ ਚੌਕੇQuami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Punjab News : ਸਰਕਾਰਾਂ ਨੂੰ ਚੈਲੇਂਜ, ਮੋਰਚਾ ਫ਼ਤਿਹ ਕਰਕੇ ਹਟਾਂਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
WhatsApp ਗਰੁੱਪ 'ਚ ਸ਼ਾਮਲ ਹੋਣ ਲਈ ਆਇਆ ਮੈਸੇਜ? ਹੋ ਜਾਓ ਸਾਵਧਾਨ, ਹੈਕਰਸ ਇਦਾਂ ਬਣਾ ਰਹੇ ਲੋਕਾਂ ਨੂੰ ਨਿਸ਼ਾਨਾ

Auto News: 250km ਦੀ ਰੇਂਜ, ਕੀਮਤ 3.25 ਲੱਖ, ਸਭ ਤੋਂ ਸਸਤੀ ਸੋਲਰ ਇਲੈਕਟ੍ਰਿਕ ਕਾਰ ਨੇ ਖਿੱਚਿਆ ਧਿਆਨ

Punjab News: ਪੰਜਾਬ 'ਚ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ, ਜਾਣੋ ਕਿਵੇਂ ਕਾਰ ਚਾਲਕ ਨੇ ਉਖਾੜਿਆ ਖੰਭਾ

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ, 1 ਮਾਰਚ ਨੂੰ ਚੁਣਿਆ ਜਾਵੇਗਾ ਪਾਰਟੀ ਦਾ ਮੁਖੀ

Embed widget