ਪੜਚੋਲ ਕਰੋ
Advertisement
ਬੰਗਾਲ 'ਚ ਹਿੰਸਾ: ਬੰਬਾਰੀ 'ਚ ਜ਼ਖਮੀ 7 ਬੀਜੇਪੀ ਵਰਕਰ, ਟੀਐਮਸੀ 'ਤੇ ਹਮਲੇ ਦਾ ਇਲਜ਼ਾਮ
ਪੱਛਮੀ ਬੰਗਾਲ 'ਚ ਸ਼ਨੀਵਾਰ ਨੂੰ ਇਕ ਵਾਰ ਫਿਰ ਹਿੰਸਕ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿੱਚ ਸੱਤ ਭਾਜਪਾ ਵਰਕਰ ਜ਼ਖ਼ਮੀ ਹੋਏ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਜਪਾ ਵਰਕਰ ਬਰਧਮਾਨ ਜ਼ਿਲ੍ਹੇ ਵਿੱਚ ਸੰਪਰਕ ਮੁਹਿੰਮ ’ਤੇ ਸੀ।
ਪੱਛਮੀ ਬੰਗਾਲ 'ਚ ਸ਼ਨੀਵਾਰ ਨੂੰ ਇਕ ਵਾਰ ਫਿਰ ਹਿੰਸਕ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿੱਚ ਸੱਤ ਭਾਜਪਾ ਵਰਕਰ ਜ਼ਖ਼ਮੀ ਹੋਏ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਜਪਾ ਵਰਕਰ ਬਰਧਮਾਨ ਜ਼ਿਲ੍ਹੇ ਵਿੱਚ ਸੰਪਰਕ ਮੁਹਿੰਮ ’ਤੇ ਸੀ। ਟੀਐਮਸੀ ਵਰਕਰਾਂ 'ਤੇ ਇਸ ਹਿੰਸਾ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੌਰਾਨ ਬਰਧਮਾਨ ਜ਼ਿਲ੍ਹੇ ਦੇ ਆਸਨਸੋਲ ਵਿੱਚ ਜਾਮਗਰਾਮ ਵਿਖੇ ਇੱਕ ਰੈਲੀ ਦੌਰਾਨ ਬੰਬ ਸੁੱਟੇ ਗਏ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਭਾਜਪਾ ਦੇ ਸਥਾਨਕ ਨੇਤਾ ਲੇਖਣ ਘੋਰੂਈ ਨੇ ਕਿਹਾ - ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਗੋਲੀਬਾਰੀ ਕੀਤੀ ਅਤੇ ਬੰਬ ਸੁੱਟੇ, ਜਿਸ ਨਾਲ 7 ਲੋਕ ਜ਼ਖਮੀ ਹੋ ਗਏ। ਅਸੀਂ ਹਸਪਤਾਲ ਜਾ ਰਹੇ ਹਾਂ। ਪੁਲਿਸ ਤੋਂ ਮਦਦ ਮੰਗਣ ਦੇ ਬਾਵਜੂਦ ਉਹ ਅੱਗੇ ਨਹੀਂ ਆਏ।
ਹਰਿਆਣਾ ਦੇ ਜੀਂਦ 'ਚ ਦੁਸ਼ਯੰਤ ਚੌਟਾਲਾ, ਕੰਗਣਾ ਰਣੌਤ ਤੇ ਬਿਜੇਂਦਰ ਸਿੰਘ ਦਾ ਬਾਈਕਾਟ, ਮਹਿਲਾ ਕਮਿਸ਼ਨ ਨੇ ਕਿਹਾ ਗਲਤ ਫੈਸਲਾ
ਦੂਜੇ ਪਾਸੇ ਟੀਐਮਸੀ ਨੇ ਭਾਜਪਾ ‘ਤੇ ਇਸ ਹਿੰਸਾ ਦਾ ਦੋਸ਼ ਲਗਾਇਆ ਹੈ। ਟੀਐਮਸੀ ਦੇ ਬਿਧਾਨ ਉਪਾਧਿਆਏ ਨੇ ਕਿਹਾ - ਇੱਥੇ ਇੱਕ ਭਾਜਪਾ ਰੈਲੀ ਸੀ, ਜਿਸ ਵਿੱਚ ਉਹ ਬੰਬ ਲੈ ਕੇ ਆਏ ਸੀ। ਭਾਜਪਾ ਵਰਕਰਾਂ ਨੇ ਸਾਡੇ 'ਤੇ ਹਮਲਾ ਕੀਤਾ। ਅਸੀਂ ਇਸ ਦੀ ਅਲੋਚਨਾ ਕਰਦੇ ਹਾਂ।
ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਭਾਜਪਾ ਅਤੇ ਪ੍ਰਦੇਸ਼ ਦੇ ਸੱਤਾਧਾਰੀ ਟੀਐਮਸੀ ਵਿਚਾਲੇ ਝੜਪਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਦੋਵੇਂ ਪਾਰਟੀਆਂ ਦੇ ਆਗੂ ਇਕ ਦੂਜੇ ਖਿਲਾਫ ਅੱਗ ਉਗਲ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਕ੍ਰਿਕਟ
Advertisement