ਪੜਚੋਲ ਕਰੋ
Advertisement
Viral Video: ਹੈਦਰਾਬਾਦ ‘ਚ ਤੇਂਦੁਏ ਨੇ ਕੀਤਾ ਵਿਅਕਤੀ ‘ਤੇ ਹਮਲਾ, ਕੁੱਤਿਆ ਤੋਂ ਡਰ ਕੇ ਭੱਜਿਆ
ਇੱਕ ਤਾਜ਼ਾ ਘਟਨਾ ਵਿੱਚ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਤੇਂਦੁਆ ਦਿਨ ਦਿਹਾੜੇ ਦੇਖਿਆ ਗਿਆ। ਇਥੇ ਤੇਂਦੁਆ ਨੂੰ ਦੋ ਵਿਅਕਤੀਆਂ 'ਤੇ ਹਮਲਾ ਕਰਦੇ ਦੇਖਿਆ ਗਿਆ। ਜਿਸ ਤੋਂ ਬਾਅਦ ਕੁਝ ਅਜਿਹਾ ਹੋਇਆ ਕਿ ਉਸ ਨੂੰ ਉਥੋਂ ਭੱਜਣਾ ਪਿਆ।
ਨਵੀਂ ਦਿੱਲੀ: ਦੇਸ਼ ਵਿਆਪੀ ਲੌਕਡਾਊਨ ਕਾਰਨ ਦੇਸ਼ ਦੇ ਕਈ ਹਿੱਸਿਆਂ ਤੋਂ ਆਬਾਦੀ ਵਾਲੇ ਇਲਾਕਿਆਂ ‘ਚ ਜੰਗਲੀ ਜਾਨਵਰਾਂ ਨੂੰ ਵੇਖਣ ਦੀਆਂ ਖਬਰਾਂ ਹਨ। ਇੱਕ ਤਾਜ਼ਾ ਘਟਨਾ ਵਿੱਚ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਤੇਂਦੁਆ ਦਿਨ ਦਿਹਾੜੇ ਦੇਖਿਆ ਗਿਆ। ਇਥੇ ਤੇਂਦੁਆ ਨੂੰ ਦੋ ਵਿਅਕਤੀਆਂ 'ਤੇ ਹਮਲਾ ਕਰਦੇ ਦੇਖਿਆ ਗਿਆ। ਜਿਸ ਤੋਂ ਬਾਅਦ ਕੁਝ ਅਜਿਹਾ ਹੋਇਆ ਕਿ ਉਸ ਨੂੰ ਉਥੋਂ ਭੱਜਣਾ ਪਿਆ।
ਦਰਅਸਲ, ਭਾਰਤੀ ਜੰਗਲਾਤ ਸੇਵਾ ਦੇ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ‘ਚ ਇਕ ਤੇਂਦੁਆ ਪਹਿਲਾਂ ਦੋ ਵਿਅਕਤੀਆਂ 'ਤੇ ਹਮਲਾ ਕਰਦੇ ਦੇਖਿਆ ਗਿਆ ਹੈ। ਉਸੇ ਸਮੇਂ, ਉਥੇ ਮੌਜੂਦ ਅਵਾਰਾ ਕੁੱਤੇ ਤੇਂਦੁਆ ‘ਤੇ ਹਮਲਾ ਕਰ ਦਿੰਦੇ ਹਨ. ਵੀਡੀਓ ਵਿੱਚ ਕੁੱਤੇ ਤੇਂਦੁਆ ਦੀ ਪੂਛ ਫੜ੍ਹ ਕੇ ਉਸ ਨੂੰ ਖਦੇੜਦੇ ਦੇਖੇ ਗਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਅਚਾਨਕ ਦੋ ਵਿਅਕਤੀ ਸੜਕ ‘ਤੇ ਦੌੜਦੇ ਦਿਖਾਈ ਦਿੱਤੇ। ਜਿਸ ਦੇ ਬਾਅਦ ਇੱਕ ਆਦਮੀ ਨੇੜੇ ਖੜੇ ਟਰੱਕ ਵਿੱਚ ਚੜ੍ਹ ਗਿਆ। ਉਸੇ ਸਮੇਂ, ਇਕ ਆਦਮੀ ਨੇੜਲੇ ਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ. ਘਰ ਵਿੱਚ ਦਾਖਲ ਹੋਣ ਦੀ ਅਸਫਲ ਕੋਸ਼ਿਸ਼ ਦੇ ਬਾਅਦ, ਉਹ ਜਲਦੀ ਹੀ ਟਰੱਕ ‘ਤੇ ਚੜ੍ਹਨਾ ਸ਼ੁਰੂ ਕਰ ਦਿੰਦਾ ਹੈ. ਇਸ ਦੌਰਾਨ ਤੇਂਦੁਆ ਵਿਅਕਤੀ ‘ਤੇ ਹਮਲਾ ਕਰ ਦਿੰਦਾ ਹੈ। ਹਮਲੇ ‘ਚ ਵਿਅਕਤੀ ਬਾਲ-ਬਾਲ ਬਚਦੇ ਹੋਏ ਟਰੱਕ 'ਚ ਚੜਨ 'ਚ ਕਾਮਯਾਬ ਹੋ ਜਾਂਦਾ ਹੈ। ਇਸ ਤੋਂ ਬਾਅਦ ਕਈ ਅਵਾਰਾ ਕੁੱਤੇ ਤੇਂਦੁਏ 'ਤੇ ਹਮਲਾ ਕਰ ਦਿੰਦੇ ਹਨ। ਜਿਸ ਤੋਂ ਬਾਅਦ ਤੇਂਦੂਆ ਉਥੋਂ ਭੱਜ ਜਾਂਦਾ ਹੈ।
Amphan Cyclone: ਜਾਨਮਾਲ ਦੇ ਨੁਕਸਾਨ ਨੂੰ ਰੋਕਣ ਲਈ NDRF ਦੀਆਂ 53 ਟੀਮਾਂ ਤਾਇਨਾਤ, ਜਾਣੋਂ ਕਿਨ੍ਹਾਂ ਸੂਬਿਆਂ ‘ਤੇ ਪਵੇਗਾ ਅਸਰ
ਤੇਲੰਗਾਨਾ ਦੀ ਜੰਗਲਾਤ ਅਤੇ ਜੰਗਲੀ ਜੀਵਣ ਸੁਰੱਖਿਆ ਸੁਸਾਇਟੀ ਅਨੁਸਾਰ ਸਨੈਫਰ ਕੁੱਤਿਆਂ ਦੀ ਇੱਕ ਟੀਮ ਨੇ ਹੈਦਰਾਬਾਦ ਦੀ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੱਕ ਤਲਾਅ ਦੇ ਨੇੜੇ ਤੇਂਦੁਏ ਦਾ ਪਤਾ ਲਗਾਇਆ ਹੈ। ਉਥੇ ਹੀ, ਜੰਗਲਾਤ ਅਤੇ ਜੰਗਲੀ ਜੀਵਣ ਸੁਰੱਖਿਆ ਸੁਸਾਇਟੀ ਤੇਂਦੁਏ ਦਾ ਪਤਾ ਲਗਾ ਰਹੀ ਹੈ।
ਸ਼੍ਰੀਨਗਰ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ‘ਚ ਮੁਕਾਬਲਾ, ਇੰਟਰਨੈੱਟ ਸੇਵਾਵਾਂ ਬੰਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement