ਮਹਿਬੂਬਾ ਮੁਫਤੀ ਸੋਮਵਾਰ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਦੇ ਜੰਗਲਾਂ 'ਚ ਰਹਿੰਦੇ ਗੁੱਜਰ ਤੇ ਬਕਰਵਾਲ ਭਾਈਚਾਰੇ ਨੂੰ ਮਿਲਣ ਲਈ ਪਹੁੰਚੀ, ਜਿਨ੍ਹਾਂ ਦਾ ਭੰਡਾਰਾ ਜੰਗਲਾਤ ਵਿਭਾਗ ਨੇ ਪਿਛਲੇ ਦਿਨੀਂ ਤਬਾਹ ਕਰ ਦਿੱਤਾ ਸੀ। ਮਹਿਬੂਬਾ ਮੁਫਤੀ ਨੇ ਇਸ ਕਾਰਵਾਈ ਨੂੰ ਮੁਸਲਿਮ ਵਿਰੋਧੀ ਦੱਸਦਿਆਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਸੰਗਰੂਰ ਤੋਂ ਭਿਆਨਕ ਖਬਰ! ਸੜਕ ਹਾਦਸੇ ਮਗਰੋਂ ਕਾਰ ਨੂੰ ਲੱਗੀ ਅੱਗ, ਪੰਜ ਲੋਕ ਜਿਉਂਦੇ ਸੜੇ
ਮਹਿਬੂਬਾ ਮੁਫਤੀ ਅਨੁਸਾਰ ਕੇਂਦਰ ਸਰਕਾਰ 370 ਨੂੰ ਹਟਾ ਕੇ ਸਾਰੇ ਦੇਸ਼ ਦੇ ਲੋਕਾਂ ਨੂੰ ਕਸ਼ਮੀਰ ਲਿਆਉਣਾ ਚਾਹੁੰਦੀ ਹੈ ਤੇ ਦੂਜੇ ਪਾਸੇ ਉਹ ਕਸ਼ਮੀਰ ਤੋਂ ਪੁਰਖਿਆਂ ਨੂੰ ਭਜਾਉਣਾ ਚਾਹੁੰਦੇ ਹਨ। ਮਹਿਬੂਬਾ ਨੇ ਚੇਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਗੁੱਜਰ ਤੇ ਬਕਰਵਾਲ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਹਟਦੀ ਤਾਂ ਡਰ ਹੈ ਕਿ ਕਿਤੇ ਇਹ ਲੋਕ ਅਮਨ ਤੇ ਸ਼ਾਂਤੀ ਛੱਡ ਕੇ ਹਿੰਸਾ ਦਾ ਹੱਥ ਨਾ ਫੜ੍ਹ ਲੈਣ।
ਦੂਜੇ ਪਾਸੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਲੋਕ ਜੰਗਲ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਰਹੇ ਹਨ ਤੇ ਇਸ ਨਾਜਾਇਜ਼ ਕਬਜ਼ੇ ਨੂੰ ਹਟਾਇਆ ਜਾ ਰਿਹਾ ਹੈ, ਹਾਲਾਂਕਿ ਗੁੱਜਰ ਤੇ ਬਕਰਵਾਲ ਭਾਈਚਾਰੇ ਦੇ ਲੋਕ ਜੋ ਮਹਿਬੂਬਾ ਮੁਫਤੀ ਨੂੰ ਮਿਲੇ ਹਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਪਿਛਲੇ 100 ਸਾਲਾਂ ਤੋਂ ਇਨ੍ਹਾਂ ਜੰਗਲਾਂ ਵਿੱਚ ਰਹਿੰਦੇ ਆ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ