ਚੰਡੀਗੜ੍ਹ: ਪੰਜਾਬ ਕਿਸਾਨ ਕਮਿਸ਼ਨ ਆਂਧਰਾ ਪ੍ਰਦੇਸ਼ ਵਿੱਚ ਜ਼ੀਰੋ ਬਜਟ ਫਾਰਮਿੰਗ ਦੇ ਸਫਲ ਮਾਡਲ ‘ਤੇ ਕੰਮ ਸ਼ੁਰੂ ਕਰੇਗਾ। ਆਂਧਰਾ ਪ੍ਰਦੇਸ਼ ਵਿੱਚ ਇਸ ਮਾਡਲ ਨੂੰ ਸਫਲ ਬਣਾਉਣ ਵਿੱਚ ਸਫਲ ਹੋਏ ਸਾਬਕਾ ਨੌਕਰਸ਼ਾਹ ਟੀ ਵਿਜੈ ਕੁਮਾਰ ਮੰਗਲਵਾਰ ਨੂੰ ਅਗਾਂਹਵਧੂ ਅਤੇ ਕੁਦਰਤੀ ਖੇਤੀ ਤੇ ਕੰਮ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਢੰਗ ਬਾਰੇ ਦੱਸਣਗੇ। ਜਿਸ ‘ਚ ਉਹ ਖੇਤੀ ਕਿਵੇਂ ਕਰਨੀ ਹੈ, ਤੇ ਇਸ ਦੀ ਮਾਰਕੀਟ ਕਿਵੇਂ ਖੜ੍ਹੀ ਕਰਨੀ ਹੈ ਬਾਰੇ ਵੀ ਦੱਸਣਗੇ।
ਆਂਧਰਾ ਪ੍ਰਦੇਸ਼ ਵਿੱਚ ਜਿੱਥੇ ਜ਼ਿਆਦਾਤਰ ਕਿਸਾਨ 90 ਦੇ ਦਹਾਕੇ ਵਿੱਚ ਖੁਦਕੁਸ਼ੀਆਂ ਕਰ ਰਹੇ ਸੀ, ਉਨ੍ਹਾਂ ਨੇ ਰਸਾਇਣਕ ਖੇਤੀ ਤੋਂ ਲੈ ਕੇ ਕੁਦਰਤੀ ਖੇਤੀ ਲਈ ਛੇ ਲੱਖ ਤੋਂ ਵੱਧ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਹੈ। ਇਸ ਦੇ ਨਾਲ ਹੀ ਸੈਂਟੇਨੇਬਲ ਐਗਰੀਕਲਚਰ ਸੈਂਟਰ ਵਰਗੀਆਂ ਐਨਜੀਓਜ਼ ਨੇ ਖਪਤਕਾਰਾਂ ਅਤੇ ਕਿਸਾਨਾਂ ਨੂੰ ਇਕੱਠੇ ਕੀਤਾ ਅਤੇ ਕੁਦਰਤੀ ਖੇਤੀ ਸ਼ੁਰੂ ਬਾਰੇ ਜਾਣੂ ਕਰਵਾਇਆ ਇਸ ਦੇ ਨਾਲ ਹੀ ਆਪਣੇ ਉਤਪਾਦਾਂ ਨੂੰ ਐਨਜੀਓਜ਼ ਦੀ ਮਾਰਕੀਟ ਵਿਚ ਵੇਚਣ ਅਤੇ ਖਪਤਕਾਰਾਂ ਨੂੰ ਰਸਾਇਣਕ ਮੁਕਤ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣੀਆਂ ਸ਼ੁਰੂ ਕੀਤੀਆਂ।
ਇਸ ਦੇ ਨਾਲ ਦੋ ਲਾਭ ਹੋਏ। ਇੱਕ ਤਾਂ ਕਿਸਾਨ ਕਰਜ਼ੇ ਦੇ ਜਾਲ ਤੋਂ ਮੁਕਤ ਹੋ ਰਹੇ ਹਨ ਅਤੇ ਇਨ੍ਹਾਂ ਖੇਤਰਾਂ ਵਿਚ ਖ਼ੁਦਕੁਸ਼ੀਆਂ ਵਿਚ ਕਾਫ਼ੀ ਕਮੀ ਆਈ ਹੈ। ਇਸ ਦੇ ਨਾਲ ਹੀ ਖਪਤਕਾਰ ਵਾਜਬ ਰੇਟਾਂ 'ਤੇ ਖਾਣ ਪੀਣ ਦੀਆਂ ਵਸਤਾਂ ਹਾਸਲ ਕਰ ਰਹੇ ਹਨ। ਇਸ ਦੇ ਲਈ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਸਵੈ-ਸਹਾਇਤਾ ਸਮੂਹ ਬਣਾਏ ਹਨ ਜੋ ਨਾ ਸਿਰਫ ਮਿਸ਼ਰਤ ਖੇਤੀ ਤਕਨੀਕਾਂ ਨੂੰ ਅਪਣਾਉਂਦੇ ਹਨ, ਬਲਕਿ ਉਨ੍ਹਾਂ ਦਾ ਮਾਲ ਵੇਚਣ ਲਈ ਬਾਜ਼ਾਰਾਂ ਨੂੰ ਵੀ ਤਿਆਰ ਕਰਦੇ ਹਨ।
McDonald’s free food: Mcdonald's ‘ਚ ਤੁਸੀਂ ਵੀ ਹਾਸਲ ਕਰ ਸਕਦੇ ਹੋ ਫਰੀ ਖਾਣਾ, ਫੂਡ ਚੈਨ ਦੇ ਵਰਕਰ ਨੇ ਸ਼ੇਅਰ ਕੀਤਾ ਸੀਕ੍ਰੇਟ, ਇੱਥੇ ਜਾਣੋ
ਇਹ ਮਾਡਲ ਕਾਫ਼ੀ ਕਾਮਯਾਬ ਹੋ ਰਿਹਾ ਹੈ। ਹਾਲਾਂਕਿ ਆਂਧਰਾ ਪ੍ਰਦੇਸ਼ ਅਤੇ ਪੰਜਾਬ ਵਿਚ ਕੋਈ ਸਮਾਨਤਾ ਨਹੀਂ ਹੈ, ਦੋਵੇਂ ਸੂਬਿਆਂ ਵਿਚ ਗਰਮੀਆਂ ਦੀਆਂ ਫਸਲਾਂ ਇਕੋ ਜਿਹੀਆਂ ਹਨ। ਕਪਾਹ, ਝੋਨਾ, ਦਾਲਾਂ ਅਤੇ ਸਬਜ਼ੀਆਂ ਇਕੋ ਜਿਹੀਆਂ ਹਨ, ਕਿਉਂਕਿ ਪੰਜਾਬ ਵਿਚ ਸਰਦੀਆਂ ਜ਼ਿਆਦਾ ਹੁੰਦੀਆਂ ਹਨ ਅਤੇ ਆਂਧਰਾ ਪ੍ਰਦੇਸ਼ ਵਿਚ ਸਰਦੀਆਂ ਨਹੀਂ ਹੁੰਦੀਆਂ, ਇਸ ਲਈ ਉਥੇ ਕਣਕ ਦੀ ਫਸਲ ਨਹੀਂ ਹੁੰਦੀ। ਨਰਮੇ ਦੀ ਫਸਲ ਦੇ ਅਸਫਲ ਹੋਣ ਕਾਰਨ 90 ਦੇ ਦਹਾਕੇ ਵਿਚ ਆਂਧਰਾ ਪ੍ਰਦੇਸ਼ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿਚ ਵਾਧਾ ਹੋਇਆ ਸੀ, ਲਗਪਗ ਇਹੀ ਹਾਲ ਹੁਣ ਪੰਜਾਬ ਵਿਚ ਹੈ। ਅੱਜ ਵੀ ਸਭ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਪੰਜਾਬ ਦੇ ਸੂਤੀ ਪੱਟੀ ਵਿਚ ਹੋ ਰਹੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Election Results 2024
(Source: ECI/ABP News/ABP Majha)
ਹੁਣ ਪੰਜਾਬ ਵੀ ਕਰੇਗਾ ਕੈਮੀਕਲ ਮੁਕਤ ਖੇਤੀ, ਇਸ ਦਾ ਤਰੀਕਾ ਦੱਸਣਗੇ ਟੀ ਵਿਜੇ ਕੁਮਾਰ, ਜਾਣੋ ਕਿਵੇਂ ਦੀ ਹੈ ਤਿਆਰੀ
ਏਬੀਪੀ ਸਾਂਝਾ
Updated at:
17 Nov 2020 08:14 AM (IST)
ਆਂਧਰਾ ਪ੍ਰਦੇਸ਼ ਵਿੱਚ ਜ਼ੀਰੋ ਬਜਟ ਤੋਂ ਰਸਾਇਣ ਮੁਕਤ ਖੇਤੀ ਮਾਡਲ ਪੇਸ਼ ਕਰਨ ਵਾਲੇ ਨੌਕਰਸ਼ਾਹ ਟੀ ਵਿਜੇ ਕੁਮਾਰ ਪੰਜਾਬ ਦੇ ਕਿਸਾਨਾਂ ਨੂੰ ਇਸ ਸਬੰਧੀ ਸੁਝਾਅ ਦੇਣਗੇ। ਖੇਤੀ ਦੇ ਢੰਗ ਤੋਂ ਇਲਾਵਾ ਇਸਦੇ ਬਾਜ਼ਾਰ ਨੂੰ ਤਿਆਰ ਕਰਨ ਲਈ ਵੀ ਜਾਣਕਾਰੀ ਦਿੱਤੀ ਜਾਏਗੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -