Watch: ਸ਼ੇਰ ਨੇ ਇੱਕੋ ਵਾਰ 'ਚ ਕੱਢੀ ਚੀਤੇ ਦੀ ਹੈਂਕੜੀ, ਜਾਨ ਦੀ ਭੀਖ ਮੰਗਦਾ ਨਜ਼ਰ ਆਇਆ ਜਾਨਵਰ
ਸ਼ੇਰ ਨੂੰ 'ਜੰਗਲ ਦਾ ਰਾਜਾ' ਕਿਹਾ ਜਾਂਦਾ ਹੈ। ਜੰਗਲ ਦਾ ਕੋਈ ਵੀ ਦੂਜਾ ਸ਼ਿਕਾਰੀ ਜਾਨਵਰ ਉਸ ਦੇ ਸਾਹਮਣੇ ਖੜ੍ਹਾ ਹੋਣ ਅਤੇ ਉਸ ਨੂੰ ਟੱਕਰ ਦੇਣ ਦੀ ਹਿੰਮਤ ਨਹੀਂ ਜੁਟਾ ਪਾਉਂਦਾ। ਜੰਗਲ ਦੇ ਅੰਦਰ ਸ਼ੇਰ ਦੀ ਇੱਕ ਦਹਾੜ

Trending News: ਸ਼ੇਰ ਨੂੰ 'ਜੰਗਲ ਦਾ ਰਾਜਾ' ਕਿਹਾ ਜਾਂਦਾ ਹੈ। ਜੰਗਲ ਦਾ ਕੋਈ ਵੀ ਦੂਜਾ ਸ਼ਿਕਾਰੀ ਜਾਨਵਰ ਉਸ ਦੇ ਸਾਹਮਣੇ ਖੜ੍ਹਾ ਹੋਣ ਅਤੇ ਉਸ ਨੂੰ ਟੱਕਰ ਦੇਣ ਦੀ ਹਿੰਮਤ ਨਹੀਂ ਜੁਟਾ ਪਾਉਂਦਾ। ਜੰਗਲ ਦੇ ਅੰਦਰ ਸ਼ੇਰ ਦੀ ਇੱਕ ਦਹਾੜ ਵੱਡੇ ਤੋਂ ਵੱਡੇ ਜਾਨਵਰਾਂ ਨੂੰ ਆਪਣਾ ਇਲਾਕਾ ਖਾਲੀ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ। ਉਸ ਨੂੰ ਆਉਂਦੇ ਦੇਖ ਹਰ ਕੋਈ ਆਪਣੀ ਜਾਨ ਬਚਾਉਣ ਲਈ ਉਸ ਤੋਂ ਦੂਰੀ ਬਣਾ ਲੈਂਦਾ ਹੈ।
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਸ਼ੇਰ ਇਕ ਚੀਤੇ ਨੂੰ ਆਪਣੇ ਇੱਕੋ ਵਾਰ ਨਾਲ ਮਾਤ ਦਿੱਤਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਚੀਤਾ ਜ਼ਮੀਨ 'ਤੇ ਲੇਟ ਕੇ ਆਪਣੀ ਹਾਰ ਮੰਨ ਕੇ ਜਾਨ ਬਚਾਉਣ ਦੀ ਭੀਖ ਮੰਗਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਕਾਫੀ ਰੋਮਾਂਚਿਤ ਹੋ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਨੂੰ wild_animal_shorts_ ਨਾਮ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਸ 'ਚ ਇੱਕ ਚੀਤਾ ਸਭ ਤੋਂ ਪਹਿਲਾਂ ਸ਼ੇਰਨੀਆਂ ਦੇ ਝੁੰਡ 'ਚ ਫਸਿਆ ਨਜ਼ਰ ਆਉਂਦਾ ਹੈ। ਇਸ ਦੌਰਾਨ ਚੀਤਾ ਉਨ੍ਹਾਂ ਨੂੰ ਆਪਣੇ ਤੋਂ ਦੂਰ ਰਹਿਣ ਲਈ ਗੁੱਸੇ ਵਾਲੇ ਰੂਪ 'ਚ ਨਜ਼ਰ ਆਉਂਦਾ ਹੈ। ਪਰ ਫਿਰ ਅਚਾਨਕ ਇੱਕ ਸ਼ੇਰ ਉੱਥੇ ਆ ਜਾਂਦਾ ਹੈ ਅਤੇ ਸਾਰੀ ਗੇਮ ਪੁੱਠੀ ਪੈ ਜਾਂਦੀ ਹੈ।
ਅਚਾਨਕ ਸ਼ੇਰ ਆਪਣੇ ਪੰਜੇ ਦੀ ਤਾਕਤ ਨਾਲ ਚੀਤੇ ਨੂੰ ਇੱਕੋ ਵਾਰ 'ਚ ਚਿੱਤ ਕਰ ਦਿੰਦਾ ਹੈ, ਜਿਸ ਤੋਂ ਬਾਅਦ ਉੱਥੇ ਮੌਜੂਦ ਸ਼ੇਰਨੀਆਂ ਨੂੰ ਸ਼ੇਰ ਨਾਲ ਲੜਦੇ ਵੇਖਿਆ ਜਾ ਰਿਹਾ ਹੈ, ਜੋ ਸ਼ਾਇਦ ਚੀਤੇ ਦਾ ਸ਼ਿਕਾਰ ਕਰਨਾ ਚਾਹੁੰਦੀਆਂ ਸਨ। ਫਿਲਹਾਲ ਇਸ ਸਭ ਦਾ ਸ਼ੇਰ 'ਤੇ ਕੋਈ ਅਸਰ ਨਹੀਂ ਹੋ ਰਿਹਾ, ਜਦਕਿ ਸ਼ੇਰ ਦੇ ਵਾਰ ਤੋਂ ਬਾਅਦ ਚੀਤਾ ਆਪਣੀ ਜਾਨ ਬਚਾਉਣ ਲਈ ਭੀਖ ਮੰਗਦਾ ਨਜ਼ਰ ਆ ਰਿਹਾ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ।
View this post on Instagram
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















