ਪੜਚੋਲ ਕਰੋ
Advertisement
ਮੌਸਮ ਵਿਭਾਗ ਦਾ ਅਲਰਟ, ਹੋ ਜਾਓ ਤਿਆਰ
ਮੌਸਮ ਵਿਭਾਗ ਨੇ ਇਸ ਵਾਰ ਗਰਮੀਆਂ 'ਚ ਆਮ ਤੋਂ ਜ਼ਿਆਦਾ ਗਰਮੀ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਉੱਤਰ-ਪੱਛਮੀ, ਪੱਛਮੀ ਤੇ ਮੱਧ ਭਾਰਤ 'ਚ ਮਾਰਚ ਤੋਂ ਮਈ ਦੇ ਦਰਮਿਆਨ ਇਸ ਵਾਰ ਤਾਪਮਾਨ ਅੱਧੇ ਡਿਗਰੀ ਤੋਂ ਲੈ ਕੇ ਇੱਕ ਡਿਗਰੀ ਤਕ ਵਧੇਰੇ ਰਹੇਗਾ।
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਮੌਸਮ ਵਿਭਾਗ ਨੇ ਇਸ ਵਾਰ ਗਰਮੀਆਂ 'ਚ ਆਮ ਤੋਂ ਜ਼ਿਆਦਾ ਗਰਮੀ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਉੱਤਰ-ਪੱਛਮੀ, ਪੱਛਮੀ ਤੇ ਮੱਧ ਭਾਰਤ 'ਚ ਮਾਰਚ ਤੋਂ ਮਈ ਦੇ ਦਰਮਿਆਨ ਇਸ ਵਾਰ ਤਾਪਮਾਨ ਅੱਧੇ ਡਿਗਰੀ ਤੋਂ ਲੈ ਕੇ ਇੱਕ ਡਿਗਰੀ ਤਕ ਵਧੇਰੇ ਰਹੇਗਾ। ਜਦਕਿ ਦੱਖਣੀ ਖੇਤਰਾਂ 'ਚ ਗਰਮੀ ਦਾ ਤਾਪਮਾਨ ਆਮ ਰਹੇਗਾ। ਮੌਸਮ ਵਿਭਾਗ ਨੇ ਵੀਰਵਾਰ ਨੂੰ ਮਾਰਚ ਤੋਂ ਮਈ ਦੌਰਾਨ ਤਾਪਮਾਨ ਸਬੰਧੀ ਅੰਦਾਜ਼ਾ ਜਾਰੀ ਕੀਤਾ ਹੈ।
ਮਹਿਕਮੇ ਦੇ ਸੀਜਨਲ ਆਉਟਲੁੱਕ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਰਾਜਸਥਾਨ ਤੇ ਅਰੁਣਾਚਲ ਪ੍ਰਦੇਸ਼ 'ਚ ਅਗਲੇ ਤਿੰਨ ਮਹੀਨੇ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਵਧੇਰੇ ਰਹੇਗਾ। ਉਧਰ ਪੂਰੀ ਗਰਮੀ ਦੌਰਾਨ ਜੰਮੂ-ਕਸ਼ਮੀਰ, ਹਰਿਆਣਾ, ਚੰਡੀਗੜ੍ਹ, ਦਿੱਲੀ, ਗੁਜਰਾਤ, ਰਾਜਸਥਾਨ, ਪੰਜਾਬ 'ਚ ਤਾਪਮਾਨ ਆਮ ਤੋਂ ਅੱਧੇ ਤੋਂ ਇੱਕ ਡਿਗਰੀ ਜ਼ਿਆਦਾ ਰਹੇਗਾ।
ਦੇਸ਼ ਦੇ ਬਾਕੀ ਹਿੱਸਿਆਂ 'ਚ ਤਾਪਮਾਨ ਆਮ ਜਿਹਾ ਰਹੇਗਾ। ਦੇਸ਼ ਦੇ ਹੀਟਵੇਵ ਜ਼ੋਨ ਯਾਨੀ ਪੰਜਾਬ, ਹਿਮਾਚਲ, ਉਤਰਾਖੰਡ, ਦਿੱਲੀ ਹਰਿਆਣਾ, ਰਾਜਸਥਾਨ ਬਿਹਾਰ ਤੇ ਹੋਰ ਕੁਝ ਹਿੱਸਿਆਂ 'ਚ ਤਾਪਮਾਨ ਦੇ ਵਧਣ ਦੀ ਸੰਭਾਵਨਾ 43% ਦਰਜ ਕਤਿੀ ਹਈ ਹੈ। ਇਨ੍ਹਾਂ ਸੂਬਿਆਂ 'ਚ ਆਮ ਤੋਂ ਜ਼ਿਆਦਾ ਲੂ ਚਲੇਗੀ।
ਪੰਜਾਬ 'ਚ ਬਦਲੇ ਮੌਸਮ ਨੇ ਤੇਵਰ:
ਪੰਜਾਬ 'ਚ ਸ਼ੁੱਕਰਵਾਰ ਨੂੰ ਇੱਕ ਵਾਰ ਫੇਰ ਮੌਸਮ ਬਦਲ ਗਿਆ ਹੈ। 30-40 ਕਿਮੀ ਪਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ, ਬਿਜਲੀ ਲਿਸ਼ਕਣ ਦੇ ਨਾਲ ਬਾਰਸ਼ ਅਤੇ ਗੜ੍ਹੇਮਾਰੀ ਦਾ ਖਦਸ਼ਾ ਹੈ। 28 ਫਰਵਰੀ ਨੂੰ ਪੰਜਾਬ ਦੇ 17 ਜ਼ਿਲ੍ਹਿਆਂ 'ਚ ਆਰੇਜ਼ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ 29 ਫਰਵਰੀ ਨੂੰ 20 ਜ਼ਿਿਲ੍ਹਆਂ 'ਚ ਆਰੇਜ਼ ਅਲਰਟ ਹੈ। ਇੱਕ ਮਾਰਚ ਨੂੰ ਮੌਸਮ ਸਾਫ ਰਹੇਗਾ। ਉਧਰ ਹਿਮਾਚਲ 'ਚ ਦੋ ਦਿਨ ਭਾਰੀ ਬਾਰਸ਼ ਅਤੇ ਗੜ੍ਹੇਮਾਰੀ ਦੀ ਉਮੀਦ ਹੈ। ਜਿਸ ਰਕਕੇ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement