ਪੜਚੋਲ ਕਰੋ
Advertisement
ਮੋਦੀ ਦੋ ਦਿਨਾਂ ਪੱਛਮੀ ਬੰਗਾਲ ਦੌਰੇ 'ਤੇ, ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਦੋ ਦਿਨਾਂ ਦੌਰੇ 'ਤੇ ਪਹੁੰਚੇ। ਅੱਜ ਉਹ ਕੋਲਕਾਤਾ ਦੇ ਰਾਜ ਭਵਨ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲੇ।
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਦੇ ਰਾਜ ਭਵਨ 'ਚ ਮੁਲਾਕਾਤ ਕੀਤੀ। ਦੋਵੇਂ ਨੇਤਾ ਅਜਿਹੇ ਸਮੇਂ ਮਿਲੇ ਜਦੋਂ ਸੀਏਏ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ 'ਚ ਵਿਵਾਦ ਚੱਲ ਰਿਹਾ ਹੈ।
ਕੇਂਦਰ ਵਿੱਚ ਸੱਤਾਧਾਰੀ ਭਾਜਪਾ ਸੀਏਏ ਦੇ ਹੱਕ 'ਚ ਇੱਕ ਮੁਹਿੰਮ ਚਲਾ ਰਹੀ ਹੈ, ਜਦਕਿ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਲਗਾਤਾਰ ਸੀਏਏ ਵਿਰੁੱਧ ਰੋਡ ਸ਼ੋਅ ਕਰ ਰਹੀ ਹੈ। ਮੁਲਾਕਾਤ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਸੀਏਏ, ਐਨਪੀਆਰ ਅਤੇ ਐਨਆਰਸੀ ਵਾਪਸ ਲੈਣ ਲਈ ਕਿਹਾ ਹੈ।
ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਪਹੁੰਚੇ ਤਾਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੋਲਕਾਤਾ ਏਅਰਪੋਰਟ ਦੇ ਬਾਹਰ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨ ਕੀਤਾ। ਟੀਐਮਸੀ ਦੀ ਵਿਦਿਆਰਥੀ ਇਕਾਈ, ਯੂਥ ਕਾਂਗਰਸ ਅਤੇ ਐਸਐਫਆਈ ਦੇ ਵਰਕਰਾਂ ਨੇ ਪੀਐਮ ਮੋਦੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਸ਼ਹਿਰ 'ਚ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ ਪ੍ਰਧਾਨ ਮੰਤਰੀ ਦਾ ਅੱਜ ਹਵਾਈ ਅੱਡੇ 'ਤੇ ਰਾਜਪਾਲ ਜਗਦੀਪ ਧਨਖੜ, ਰਾਜ ਮੰਤਰੀ ਫਰਹਦ ਹਕੀਮ, ਭਾਜਪਾ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਅਤੇ ਭਾਜਪਾ ਦੇ ਹੋਰ ਸੀਨੀਅਰ ਨੇਤਾਵਾਂ ਨੇ ਸਵਾਗਤ ਕੀਤਾ। ਪੀਐਮ ਮੋਦੀ ਆਪਣੀ ਦੋ ਦਿਨਾਂ ਯਾਤਰਾ ਦੇ ਹਿੱਸੇ ਵਜੋਂ ਕੋਲਕਾਤਾ ਪੋਰਟ ਟਰੱਸਟ ਦੀ 150 ਵੀਂ ਵਰ੍ਹੇਗੰਢ ਸਮਾਰੋਹ 'ਚ ਸ਼ਾਮਲ ਹੋਣਗੇ।I told PM to withdraw CAA, NPR and NRC: Mamata
— Press Trust of India (@PTI_News) January 11, 2020
ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਹਾਵੜਾ ਜ਼ਿਲ੍ਹੇ 'ਚ ਰਾਮਕ੍ਰਿਸ਼ਨ ਮਿਸ਼ਨ ਦੇ ਮੁੱਖ ਦਫ਼ਤਰ ਬੈਲੂਰ ਮੱਠ 'ਚ ਰਾਤ ਕੱਟ ਸਕਦੇ ਹਨ। ਮਿਸ਼ਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੇ ਮੋਦੀ ਮੱਠ 'ਚ ਰਾਤ ਬਤੀਤ ਕਰਦੇ ਹਨ, ਤਾਂ ਉਹ ਅਜਿਹਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ।#WATCH: PM Narendra Modi meets West Bengal CM Mamata Banerjee in Kolkata. The Prime Minister is in Kolkata to take part in 150th anniversary celebrations of the Kolkata Port Trust. pic.twitter.com/6r6ghcLlSu
— ANI (@ANI) January 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
Advertisement