ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਵਧਦੇ ਸੰਕਟ ਵਿਚਾਲੇ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਹੈ। ਪੀਐਮ ਮੋਦੀ ਉੱਤੇ ਸ਼ਬਦੀ ਹਮਲਾ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਹਰ ਥਾਂ ਤੋਂ ਲੋਕਾਂ ਦੇ ਰੋਣ ਦੀ ਰਿਪੋਰਟ ਆ ਰਹੀ ਹੈ ਪਰ ਉਹ ਚੋਣ ਰੈਲੀਆਂ ਵਿੱਚ ਜਾ ਕੇ ਹੱਸ ਰਹੇ ਹਨ।

 

ਪ੍ਰਿਯੰਕਾ ਗਾਂਧੀ ਨੇ ਕਿਹਾ, ''ਤੁਸੀ ਅੱਜ ਵੀ ਚੋਣ ਪ੍ਰਚਾਰ ਵਿੱਚ ਰੁੱਝੇ ਹੋ। ਰੈਲੀਆਂ ਵਿੱਚ ਹੱਸ ਰਹੇ ਹੋ। ਸਾਰੇ ਪਾਸਿਓਂ ਲੋਕਾਂ ਦੇ ਰੋਣ ਦੀ ਰਿਪੋਰਟ ਆ ਰਹੀ ਹੈ। ਲੋਕ ਮਦਦ ਦੀ ਗੁਹਾਰ ਲਾ ਰਹੇ ਹਨ ਪਰ ਤੁਸੀਂ ਵੱਡੀਆਂ-ਵੱਡੀਂ ਰੈਲੀਆਂ ਵਿੱਚ ਜਾ ਕੇ ਹੱਸ ਰਹੇ ਹੋ। ਹੱਸ ਕਿਵੇਂ ਸਕਦੇ ਹੋ। ਸਮਝ ਵਿੱਚ ਨਹੀਂ ਆ ਰਿਹਾ ਕਿ ਇਹ ਸਰਕਾਰ ਕੀ ਕਰ ਰਹੀ ਹੈ? ਸ਼ਮਸ਼ਾਨ ਘਾਟਾਂ ਉੱਤੇ ਇੰਨੀ ਭੀੜ ਲੱਗੀ ਹੈ, ਲੋਕ ਕੂਪਨ ਲੈ ਕੇ ਖੜ੍ਹੇ ਹਨ। ਅਸੀਂ ਇਸ ਸਥਿਤੀ ਵਿੱਚ ਸੋਚ ਰਹੇ ਹਾਂ ਕਿ ਕੀ ਕਰੀਏ। ਜੋ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਸਰਕਾਰ ਨਹੀਂ ਕਰ ਰਹੀ।''

 

ਪ੍ਰਿਯੰਕ ਗਾਂਧੀ ਨੇ ਦੱਸਿਆ- ਦੇਸ਼ ਵਿੱਚ ਵੈਕਸੀਨ, ਰੇਮਡੇਸਿਵੀਰ, ਆਕਸੀਜਨ ਦੀ ਕਮੀ ਕਿਉਂ

ਪ੍ਰਿਯੰਕਾ ਗਾਂਧੀ ਨੇ ਕਿਹਾ, ''ਸਾਡੇ ਕੋਲ ਪਹਿਲੀ ਤੇ ਦੂਜੀ ਲਹਿਰ ਦੇ ਵਿਚਾਲੇ ਕਈ ਮਹੀਨਿਆਂ ਦਾ ਸਮਾਂ ਸੀ। ਅਸੀਂ ਇਸ ਸੰਕਟ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਕਰ ਸਕਦੇ ਸੀ। ਸਾਡਾ ਦੇਸ਼ ਆਕਸੀਜਨ ਦਾ ਸਭ ਤੋਂ ਵੱਡਾ ਨਿਰਮਾਤਾ ਹੈ, ਫਿਰ ਵੀ ਆਕਸੀਜਨ ਦੀ ਕਮੀ ਹੋ ਰਹੀ ਹੈ, ਕਿਉਂਕਿ ਟਰਾਂਸਪੋਰਟ ਕਰਨ ਦੀ ਸਹੂਲਤ ਨਹੀਂ ਬਣਾਈ ਗਈ। ਸਰਕਾਰ ਕੋਲ 8-9 ਮਹੀਨੇ ਸਨ। ਸਰਵੇਖਣ ਦੱਸ ਰਹੇ ਸਨ ਕਿ ਦੂਜੀ ਲਹਿਰ ਆਉਣ ਵਾਲੀ ਹੈ, ਤੁਸੀਂ ਉਸ ਨੂੰ ਨਜ਼ਰਅੰਦਾਜ਼ ਕੀਤਾ। ਅੱਜ ਆਕਸੀਜਨ ਦੇ ਟਰਾਂਸਪੋਰਟ ਲਈ ਦੇਸ਼ ਵਿੱਚ ਕੇਵਲ 2 ਹਜ਼ਾਰ ਟਰੱਕ ਹੀ ਹਨ। ਮਤਲਬ ਦੇਸ਼ ਵਿੱਚ ਆਕਸੀਜਨ ਹੈ ਪਰ ਪਹੁੰਚ ਨਹੀਂ ਪਾ ਰਹੀ।''

 

ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ ਕਿ, ''ਰੇਮਡੇਸਿਵੀਰ ਦਵਾਈ ਹਰ ਕੋਈ ਮੰਗ ਰਿਹਾ ਹੈ। ਪਿਛਲੇ 6 ਮਹੀਨਿਆਂ ਵਿੱਚ 1.1 ਮਿਲੀਅਨ ਰੇਮਡੇਸਿਵੀਰ ਦੇ ਇੰਜੈਕਸ਼ਨ ਨਿਰਯਾਤ ਕਰ ਦਿੱਤੇ ਗਏ। ਇਸ ਲਈ ਅੱਜ ਸਾਡੇ ਕੋਲ ਨਹੀਂ। ਇਵੇਂ ਹੀ ਪਿਛਲੇ 6 ਮਹੀਨਿਆਂ ਵਿੱਚ 6 ਕਰੋੜ ਵੈਕਸੀਨ ਡੋਜ਼ ਐਕਸਪੋਰਟ ਕੀਤੇ ਗਏ। ਉਸੇ ਸਮੇਂ ਤਿੰਨ ਤੋਂ ਚਾਰ ਕਰੋੜ ਭਾਰਤੀਆਂ ਨੂੰ ਵੈਕਸੀਨ ਦਿੱਤੀ। ਪਹਿਲਾਂ ਸਾਰੇ ਭਾਰਤੀਆਂ ਨੂੰ ਵੈਕਸੀਨ ਕਿਉਂ ਨਹੀਂ ਦਿੱਤੀ? ਅੱਜ ਵੈਕਸੀਨ ਰੇਮਡੇਸਿਵੀਰ ਦੀ ਕਮੀ ਕੇਂਦਰ ਦੀ ਖਰਾਬ ਯੋਜਨਾ ਜਾਂ ਕੋਈ ਯੋਜ਼ਨਾ ਨਹੀਂ ਦੀ ਵਜ੍ਹਾ ਹੈ। ਪਹਿਲਾਂ ਤੋਂ ਪਤਾ ਸੀ ਕਿ ਦੂਜੀ ਲਹਿਰ ਆਵੇਗੀ ਤਾਂ ਹਸਪਤਾਲਾਂ ਵਿੱਚ ਬੈੱਡਾਂ ਦੀ ਸੰਖਿਆ ਕਿਉਂ ਨਹੀਂ ਵਧਾਈ ਗਈ ? ਇਹ ਸਰਕਾਰ ਦੀ ਅਸਫਲਤਾ ਹੈ।''