ਨਵੀਂ ਦਿੱਲੀ: 20 ਸਾਲਾਂ ਬਾਅਦ, ਤਾਲਿਬਾਨ ਨੇ ਇੱਕ ਵਾਰ ਮੁੜ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ ਤੇ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਦਾ ਸੱਤਾ ਵਿੱਚ ਆਉਣਾ ਨਿਸ਼ਚਤ ਮੰਨਿਆ ਜਾ ਰਿਹਾ ਹੈ। ਅਮਰੀਕਾ ਤੇ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਤਾਲਿਬਾਨ ਲੜਾਕਿਆਂ ਸਾਹਮਣੇ ਗੋਡੇ ਟੇਕ ਦਿੱਤੇ ਹਨ। ਅਫਗਾਨਿਸਤਾਨ ਦੇ ਲੋਕ, ਜਿਨ੍ਹਾਂ ਨੇ ਤਾਲਿਬਾਨ ਦੀ ਬੇਰਹਿਮੀ ਵੇਖੀ ਹੈ, ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸ ਦੌਰਾਨ, ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਕੀ ਭਾਰਤ/ਅਫਗਾਨਿਸਤਾਨ ਦੇ ਮੁਸਲਮਾਨਾਂ ਵਿੱਚ ਸੰਪਰਦਾ/ਕੌਮ ਅਨੁਸਾਰ ਵੱਡਾ ਅੰਤਰ ਹੈ?
ਸ਼ੀਆ-ਸੁੰਨੀ ਦੇ ਅੰਦਰ ਵੀ ਹਨ ਅਨੇਕਾਂ ਕੌਮਾਂ
ਮਾਨਤਾਵਾਂ ਅਨੁਸਾਰ, ਮੁਸਲਮਾਨ ਨਾ ਸਿਰਫ ਸ਼ੀਆ ਤੇ ਸੁੰਨੀ ਵਰਗੇ ਦੋ ਵੱਡੇ ਸਮੂਹਾਂ ਵਿੱਚ ਵੰਡੇ ਹੋਏ ਹਨ, ਬਲਕਿ ਇਨ੍ਹਾਂ ਸ਼ੀਆ ਤੇ ਸੁੰਨੀ ਦੇ ਅੰਦਰ ਵੀ ਬਹੁਤ ਸਾਰੀਆਂ ਸੰਪਰਦਾਵਾਂ ਤੇ ਕੌਮਾਂ ਹਨ। ਉਨ੍ਹਾਂ ਸੰਪਰਦਾਵਾਂ ਤੇ ਕੌਮਾਂ ਵਿੱਚ ਵੀ ਬਹੁਤ ਸਾਰੀਆਂ ਉਪ-ਸੰਪਰਦਾਵਾਂ ਤੇ ਉਪ ਕੌਮਾਂ ਹਨ। ਮੋਟੇ ਤੌਰ 'ਤੇ ਤਿੰਨ ਚੀਜ਼ਾਂ ਹਨ, ਜਿਨ੍ਹਾਂ 'ਤੇ ਦੁਨੀਆ ਦੇ ਸਾਰੇ ਮੁਸਲਮਾਨ ਇੱਕੋ ਵਿਚਾਰ ਰੱਖਦੇ ਹਨ।
ਪਹਿਲਾ- ਇੱਕ ਅੱਲ੍ਹਾ (ਭਾਵ ਸਾਰਿਆਂ ਦਾ ਮਾਲਕ ਇੱਕ ਹੈ, ਕੇਵਲ ਇੱਕ ਹੀ ਰੱਬ ਹੈ, ਕੋਈ ਹੋਰ ਨਹੀਂ)
ਦੂਜਾ- ਇੱਕ ਕੁਰਾਨ (ਅੱਲ੍ਹਾ ਦੀ ਕਿਤਾਬ)
ਤੀਜਾ- ਪੈਗੰਬਰ ਮੁਹੰਮਦ (ਅੱਲ੍ਹਾ ਦੇ ਆਖਰੀ ਦੂਤ ਹਨ, ਉਸ ਦੇ ਬਾਅਦ ਕੋਈ ਨਬੀ ਨਹੀਂ ਆਇਆ ਤੇ ਨਾ ਹੀ ਕਦੇ ਆਵੇਗਾ)
ਇਸ ਤੋਂ ਇਲਾਵਾ, ਸਾਰੇ ਮੁੱਦਿਆਂ 'ਤੇ ਬਹੁਤ ਸਾਰੇ ਵਿਚਾਰ ਹਨ ਤੇ ਇਹ ਵਿਚਾਰ ਵੰਡ ਦੀ ਲਾਈਨ ਖਿੱਚਦੇ ਹਨ।
ਇਸਲਾਮ ਵਿੱਚ ਮੁੱਖ ਸੰਪਰਦਾਵਾਂ ਸ਼ੀਆ ਤੇ ਸੁੰਨੀ ਹਨ:
ਇਸਲਾਮੀ ਕਾਨੂੰਨ ਅਨੁਸਾਰ ਸੁੰਨੀ ਵਿੱਚ ਚਾਰ ਸੰਪਰਦਾਵਾਂ ਹਨ; ਹਨਫੀ, ਮਾਲਿਕੀ, ਸ਼ਫਾਈ ਤੇ ਹੰਬਲੀ। ਇਸ ਤੋਂ ਇਲਾਵਾ ਸਲਫੀ ਜਾਂ ਅਹਿਲ-ਏ-ਹਦੀਸ ਜਾਂ ਵਹਾਬੀ ਹਨ। ਇਸ ਦੇ ਨਾਲ ਹੀ, ਸੁੰਨੀਆਂ ਵਿੱਚ ਬਹੁਤ ਛੋਟੀਆਂ ਕੌਮਾਂ ਹਨ। ਹਨਫ਼ੀ ਵਿੱਚ ਦੇਵਬੰਦੀ ਤੇ ਬਰੇਲਵੀ ਸੰਪਰਦਾਵਾਂ ਵੀ ਹਨ।
ਇਸੇ ਤਰ੍ਹਾਂ ਸ਼ੀਆ ਮੁਸਲਮਾਨ ਵੀ ਵੰਡੇ ਹੋਏ ਹਨ। ਇਸਆਨਾ ਅਸ਼ਰੀ, ਜ਼ੈਦੀਆ ਤੇ ਇਸਮਾਈਲੀ ਸ਼ੀਆ, ਸ਼ੀਆ ਵਿੱਚ ਮੁੱਖ ਹਨ। ਇਸ ਤੋਂ ਇਲਾਵਾ ਹਜ਼ਾਰਾ, ਖੋਜਾ ਤੇ ਨੁਸੇਰੀ ਵਰਗੇ ਸੰਪਰਦਾਵਾਂ ਵੀ ਹਨ।
ਭਾਰਤ ਵਿੱਚ ਮੁਸਲਮਾਨ
ਅਜਿਹੀ ਸਥਿਤੀ ਵਿੱਚ, ਮਨ ਅੰਦਰ ਇਹ ਸਵਾਲ ਉੱਠਦਾ ਹੈ ਕਿ ਕੀ ਭਾਰਤ ਵਿੱਚ ਮੁਸਲਮਾਨਾਂ ਤੇ ਅਫਗਾਨਿਸਤਾਨ ਵਿੱਚ ਮੁਸਲਮਾਨਾਂ ਵਿੱਚ ਮਾਨਤਾਵਾਂ ਦੇ ਅਧਾਰ ‘ਤੇ ਕੋਈ ਵੱਡਾ ਅੰਤਰ ਹੈ ਜਾਂ ਕੀ ਦੋਵਾਂ ਦੇਸ਼ਾਂ ਦੇ ਮੁਸਲਮਾਨ ਇੱਕੋ ਹੀ ਫਿਰਕੇ ਦੇ ਹਨ?
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ, ਕਿ ਭਾਰਤ ਵਿੱਚ ਸ਼ੀਆ ਤੇ ਸੁੰਨੀ ਦੋਵੇਂ ਮੁਸਲਮਾਨ ਹਨ। ਸੁੰਨੀ ਮੁਸਲਮਾਨਾਂ ਵਿੱਚ 80 ਤੋਂ 90 ਫ਼ੀਸਦੀ ਹਨ। ਭਾਰਤ ਵਿੱਚ ਇਨ੍ਹਾਂ ਸੁੰਨੀਆਂ ਵਿੱਚ ਫ਼ਿਕਹ ਅਨੁਸਾਰ ਦੋ ਪ੍ਰਮੁੱਖ ਫ਼ਿਰਕੇ ਹਨ - ਹਨਫੀ ਤੇ ਸਲਾਫ਼ੀ ਜਾਂ ਵਹਾਬੀ। ਭਾਰਤ ਵਿੱਚ ਵਹਾਬੀ ਇਸਲਾਮ ਦੇ ਬਹੁਤ ਘੱਟ ਪੈਰੋਕਾਰ ਹਨ।
ਹਨਫੀ ਮੁਸਲਮਾਨਾਂ ਵਿੱਚ, ਦੋ ਫ਼ਿਰਕਿਆਂ ਦੇ ਮੁਸਲਮਾਨ ਹਨ - ਜਿਨ੍ਹਾਂ ਨੂੰ ਦੇਵਬੰਦੀ ਤੇ ਬਰੇਲਵੀ ਕਿਹਾ ਜਾਂਦਾ ਹੈ। ਇਨ੍ਹਾਂ ਹਨਫੀ ਮੁਸਲਮਾਨਾਂ ਵਿੱਚ, ਸੂਫ਼ੀ ਵੰਸ਼ ਦੇ ਮੁਸਲਮਾਨ ਵੀ ਭਾਰਤ ਵਿੱਚ ਵਸੇ ਹੋਏ ਹਨ। ਭਾਰਤ ਵਿੱਚ ਚਾਰ ਪ੍ਰਮੁੱਖ ਸੂਫ਼ੀ ਸਮੂਹ ਹਨ-
ਕਾਦਰੀਆ
ਚਿਸ਼ਤੀਆ
ਸੋਹਰਵਰਦੀ
ਤੇ ਨਕਸ਼ਬੰਦੀ
ਸਭ ਤੋਂ ਜ਼ਿਆਦਾ ਸ਼ੀਆ ‘ਇਸਨਾ ਅਸ਼ਰੀ’ ਮੁਸਲਮਾਨ ਹਨ।
ਸਭ ਤੋਂ ਜ਼ਿਆਦਾ ਸ਼ੀਆ ਇਸਨਾ ਅਸ਼ਾਰੀ ਮੁਸਲਮਾਨ ਹਨ। ਇਨ੍ਹਾਂ ਤੋਂ ਇਲਾਵਾ ਇੱਥੇ ਇਸਮਾਈਲੀ ਸ਼ੀਆ ਵੀ ਹਨ। ਬੋਹਰਾ ਤੇ ਜ਼ੈਦੀਆ ਵੀ ਹਨ।
ਅਫਗਾਨਿਸਤਾਨ ਦੇ ਮੁਸਲਮਾਨ
ਖਾਸ ਗੱਲ ਇਹ ਹੈ ਕਿ ਭਾਰਤ ਦੀ ਤਰ੍ਹਾਂ ਅਫਗਾਨਿਸਤਾਨ ਵਿੱਚ ਵੀ ਸੁੰਨੀ ਮੁਸਲਮਾਨਾਂ ਦੀ ਬਹੁਗਿਣਤੀ ਹੈ। ਲਗਪਗ 90 ਫ਼ੀਸਦੀ ਆਬਾਦੀ ਸੁੰਨੀ ਮੁਸਲਮਾਨਾਂ ਦੀ ਹੈ। ਇਨ੍ਹਾਂ ਸੁੰਨੀ ਮੁਸਲਮਾਨਾਂ ਦੀ ਸਭ ਤੋਂ ਵੱਡੀ ਗਿਣਤੀ ਹਨਫੀ ਮੁਸਲਮਾਨਾਂ ਦੀ ਹੈ।
ਦਿਲਚਸਪ ਗੱਲ ਇਹ ਹੈ ਕਿ ਸੂਫ਼ੀ ਇਸਲਾਮ ਦਾ ਅਫਗਾਨਿਸਤਾਨ ਵਿੱਚ ਵੀ ਬਹੁਤ ਪ੍ਰਭਾਵ ਹੈ, ਜੋ ਫ਼ਿਰਕੇ ਭਾਰਤ ਵਿੱਚ ਪ੍ਰਫੁੱਲਤ ਹੋ ਰਹੇ ਹੈ, ਉਹੀ ਫ਼ਿਰਕਿਆਂ ਦਾ ਦਬਦਬਾ ਅਫਗਾਨਿਸਤਾਨ ਵਿੱਚ ਹੈ। ਇਸੇ ਤਰ੍ਹਾਂ, ਸ਼ੀਆ ਵਿੱਚ, ਇਸਨਾ ਅਸ਼ਰੀ ਤੇ ਇਸਮਾਈਲੀ ਮੁਸਲਮਾਨ ਹਨ। ਇੱਥੇ ਹਜ਼ਾਰਾ ਸ਼ੀਆ ਮੁਸਲਮਾਨਾਂ ਦੀ ਬਹੁਤ ਘੱਟ ਆਬਾਦੀ ਵੀ ਹੈ। ਇਸ ਦਾ ਸਿੱਧਾ ਅਰਥ ਹੈ ਕਿ ਇਸਲਾਮੀ ਕਾਨੂੰਨ, ਭਾਵ ਫਿਕਹ ਦੇ ਅਨੁਸਾਰ, ਭਾਰਤ ਤੇ ਅਫਗਾਨਿਸਤਾਨ ਦੇ ਮੁਸਲਮਾਨਾਂ ਵਿੱਚ ਕੋਈ ਵੱਡਾ ਅੰਤਰ ਨਹੀਂ ਹੈ।
ਤਾਲਿਬਾਨ, ਅਫਗਾਨਿਸਤਾਨ ਦੇ ਬਹੁਗਿਣਤੀ ਹਨਾਫੀ ਮੁਸਲਮਾਨਾਂ ਦਾ ਹੀ ਇੱਕ ਗਰੋਹ ਹੈ। ਤਾਲਿਬਾਨ ਕੱਟੜ ਹਨਾਫੀ ਮੁਸਲਮਾਨ ਹਨ।