ਪੜਚੋਲ ਕਰੋ
Advertisement
ਆਖਰ ਜ਼ਿਆਦਾਤਰ ਤਾਨਾਸ਼ਾਹਾਂ ਦਾ ਨਾਂ 'M' ਤੋਂ ਹੀ ਕਿਉਂ ਸ਼ੁਰੂ ਹੁੰਦਾ? ਮੋਦੀ ਵੱਲ ਇਸ਼ਾਰਾ ਕਰਦਿਆਂ ਰਾਹੁਲ ਗਾਂਧੀ ਨੇ ਪੁੱਛਿਆ ਸਵਾਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਿਆਂਮਾਰ 'ਚ ਹੋਏ ਤਖ਼ਤਾ ਪਲਟ ਬਾਰੇ ਵਿਵਾਦਪੂਰਨ ਸਵਾਲ ਪੁੱਛੇ। ਰਾਹੁਲ ਗਾਂਧੀ ਨੇ ਕਿਹਾ ਕਿ ਜ਼ਿਆਦਾਤਰ ਤਾਨਾਸ਼ਾਹਾਂ ਦੇ ਨਾਂ ਅੰਗਰੇਜ਼ੀ ਦੇ ‘M’ (ਐਮ) ਅੱਖਰ ਨਾਲ ਕਿਉਂ ਸ਼ੁਰੂ ਹੁੰਦੇ ਹਨ। ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਰਾਹੁਲ ਨੇ ਇਸ ਨਾਲ ਪੀਐਮ ਮੋਦੀ ਵੱਲ ਵੀ ਇਸ਼ਾਰਾ ਕੀਤਾ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਿਆਂਮਾਰ 'ਚ ਹੋਏ ਤਖ਼ਤਾ ਪਲਟ ਬਾਰੇ ਵਿਵਾਦਪੂਰਨ ਸਵਾਲ ਪੁੱਛੇ। ਰਾਹੁਲ ਗਾਂਧੀ ਨੇ ਕਿਹਾ ਕਿ ਜ਼ਿਆਦਾਤਰ ਤਾਨਾਸ਼ਾਹਾਂ ਦੇ ਨਾਂ ਅੰਗਰੇਜ਼ੀ ਦੇ ‘M’ (ਐਮ) ਅੱਖਰ ਨਾਲ ਕਿਉਂ ਸ਼ੁਰੂ ਹੁੰਦੇ ਹਨ। ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਰਾਹੁਲ ਨੇ ਇਸ ਨਾਲ ਪੀਐਮ ਮੋਦੀ ਵੱਲ ਵੀ ਇਸ਼ਾਰਾ ਕੀਤਾ ਹੈ। ਇਸ ਪ੍ਰਸ਼ਨ ਦੇ ਨਾਲ ਉਨ੍ਹਾਂ ਬਹੁਤ ਸਾਰੇ ਤਾਨਾਸ਼ਾਹਾਂ ਦੇ ਨਾਮ ਵੀ ਗਿਣਵਾਏ। ਦੱਸ ਦੇਈਏ ਕਿ ਮਿਆਂਮਾਰ 'ਚ ਰਾਜਤੰਤਰ ਦੀ ਅਗਵਾਈ ਕਰਨ ਵਾਲੇ ਸੈਨਾ ਮੁਖੀ ਦਾ ਨਾਂ ਮਿਨ ਆਂਗ ਹਲੇਂਗ ਹੈ, ਜੋ ਅੰਗਰੇਜ਼ੀ 'ਚ 'ਐਮ' ਅੱਖਰ ਨਾਲ ਸ਼ੁਰੂ ਹੁੰਦਾ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ, "ਬਹੁਤੇ ਤਾਨਾਸ਼ਾਹਾਂ ਦਾ ਨਾਂ ਐਮ ਨਾਲ ਕਿਉਂ ਸ਼ੁਰੂ ਹੁੰਦਾ ਹੈ?" ਨਾਲ ਹੀ, ਰਾਹੁਲ ਗਾਂਧੀ ਨੇ ਮਾਰਕੋਸ, ਮੁਸੋਲੀਨੀ, ਮਿਲੋਸ਼ੇਵਿਚ, ਮੁਬਾਰਕ, ਮੋਬੂਤੂ, ਮੁਸ਼ੱਰਫ ਤੇ ਮਾਈਕੋਮਬਰੋ ਦਾ ਨਾਮ ਲਿਆ।
ਦੱਸ ਦਈਏ ਕਿ ਮਾਰਕੋਸ ਦਾ ਪੂਰਾ ਨਾਮ ਫਰਡੀਨੈਂਡ ਇਮੈਨੁਅਲ ਐਡਰਲਾਈਨ ਮਾਰਕੋਸ ਸੀ, ਜੋ ਫਿਲਪੀਨਜ਼ ਦਾ ਰਾਸ਼ਟਰਪਤੀ ਬਣਿਆ ਸੀ। ਉਸ ਨੇ ਸੈਨਿਕ ਤਾਨਾਸ਼ਾਹੀ ਨਾਲ ਦੇਸ਼ ਵਿੱਚ ਕਈ ਸਖਤ ਤੇ ਵਹਿਸ਼ੀ ਕਾਨੂੰਨਾਂ ਨੂੰ ਲਾਗੂ ਕੀਤਾ। ਇਸ ਤੋਂ ਇਲਾਵਾ ਬੈਨੀਤੋ ਮੁਸੋਲੀਨੀ ਇੱਕ ਇਟਲੀ ਦਾ ਰਾਜਨੇਤਾ ਸੀ ਜਿਸ ਨੇ ਫਾਸ਼ੀਵਾਦ ਦੀ ਨੀਂਹ ਰੱਖੀ।
ਭਾਰਤ ਨੂੰ ਕਈ ਮੋਰਚਿਆਂ 'ਤੇ ਖਤਰਾ, ਚੁਣੌਤੀਆਂ ਲਈ ਤਿਆਰ, ਰੱਖਿਆ ਮੰਤਰੀ ਦਾ ਵੱਡਾ ਦਾਅਵਾ
ਸਲੋਬੋਦਾਨ ਮਿਲੋਸ਼ੇਵਿਚ ਸਰਬੀਆ ਦਾ ਇੱਕ ਰਾਜਨੇਤਾ ਸੀ, ਤਾਨਾਸ਼ਾਹ ਵਜੋਂ ਜਾਣਿਆ ਜਾਂਦਾ ਸੀ। ਹੋਸਨੀ ਮੁਬਾਰਕ ਮਿਸਰ ਦਾ, ਕਰਨਲ ਜੋਸੇਫ ਮੋਬੂਤੂ ਕਾਂਗੋ ਦਾ, ਪਾਕਿਸਤਾਨ ਵਿੱਚ ਜਨਰਲ ਪਰਵੇਜ਼ ਮੁਸ਼ੱਰਫ਼ ਅਤੇ ਮਾਈਕਲ ਮਾਈਕਲ ਮਾਈਕਬਰੋ ਬੁਰੂੰਡੀ 'ਚ ਤਾਨਾਸ਼ਾਹੀ ਸ਼ਾਸਨ ਕੀਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement