ਪੜਚੋਲ ਕਰੋ
Advertisement
Sanjha Special:ਕੈਪਟਨ ਦੀ ਕਿਉਂ ਨਹੀਂ ਮੰਨ ਰਹੇ ਸੁਰੇਸ਼ ਕੁਮਾਰ?
ਯਾਦਵਿੰਦਰ ਸਿੰਘ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਆਪਣੇ ਸਾਬਕਾ ਚੀਫ ਪ੍ਰਿੰਸੀਪਲ ਸੈਕਟਰੀ ਨੂੰ ਮਨਾਉਣ 'ਚ ਕਾਮਯਾਬ ਕਿਉਂ ਨਹੀਂ ਹੋ ਰਹੇ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਸੁਰੇਸ਼ ਕੁਮਾਰ ਨੂੰ ਵਾਪਸ ਮਨਾਉਣ ਉਨ੍ਹਾਂ ਦੇ ਘਰ ਸੈਕਟਰ 16 ਖ਼ੁਦ ਗਏ ਹਨ ਪਰ ਉਹ ਨਹੀਂ ਮੰਨੇ। ਸਵਾਲ ਇਹ ਹੈ ਕਿ ਸੁਰੇਸ਼ ਕੁਮਾਰ ਕਿਉਂ ਨਹੀਂ ਮੰਨ ਰਹੇ ਹਨ?
ਸੁਰੇਸ਼ ਕੁਮਾਰ ਦੇ ਕਰੀਬੀ ਦੱਸਦੇ ਹਨ ਕਿ ਉਹ ਮੁੱਖ ਮੰਤਰੀ ਨਾਲ ਇਸ ਗੱਲ ਤੋਂ ਨਾਰਾਜ਼ ਹਨ ਕਿ ਜਿਹੜੇ ਦਰਬਾਰੀਆਂ ਨੇ ਇਨ੍ਹਾਂ ਖ਼ਿਲਾਫ ਅਦਾਲਤ ਤੱਕ ਦੀ ਸਾਜਿਸ਼ ਰਚੀ ਉਹ ਉਨ੍ਹਾਂ ਦੇ ਨਾਲ "ਕਾਲਰ ਖੜ੍ਹੇ" ਕਰ ਕੇ ਘੁੰਮ ਰਹੇ ਹਨ। ਸੂਤਰਾਂ ਮੁਤਾਬਕ ਹਾਲਾਂਕਿ ਉਨ੍ਹਾਂ ਨੇ ਸੀ ਐਮ ਨੂੰ ਕਦੇ ਸਿੱਧੇ ਤੌਰ 'ਤੇ ਇਹ ਗੱਲ ਨਹੀਂ ਕਹੀ ਪਰ ਉਨ੍ਹਾਂ ਦੇ ਨਾ ਮੰਨਣ ਦਾ ਮੁੱਖ ਕਾਰਨ ਇਹੀ ਹੈ। ਕਰੀਬੀ ਦੱਸਦੇ ਹਨ ਕਿ ਸੁਰੇਸ਼ ਕੁਮਾਰ ਚਾਹੁੰਦੇ ਹਨ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਕੋਈ ਝਟਕਾ ਜ਼ਰੂਰ ਦੇਣ ਨਹੀਂ ਤਾਂ ਉਹ ਅੱਗੇ ਵੀ ਉਨ੍ਹਾਂ ਦੇ ਕੰਮ 'ਚ ਅੜਚਣਾਂ ਪਾਉਂਦੇ ਰਹਿਣਗੇ।
ਸੁਰੇਸ਼ ਕੁਮਾਰ ਨੂੰ ਲੱਗਦਾ ਹੈ ਕਿ ਉਹ ਕੈਪਟਨ ਦੇ ਉਦੋਂ ਦੇ ਦੋਸਤ ਹਨ ਜਦੋਂ ਇਹ ਦਰਬਾਰੀ ਉਨ੍ਹਾਂ ਨੂੰ ਜਾਣਦੇ ਵੀ ਨਹੀਂ ਸੀ। ਪਰ ਹੁਣ ਹਾਲ ਇਹ ਹੈ ਕਿ ਸ਼ਾਇਦ ਕੈਪਟਨ ਸੁਰੇਸ਼ ਨਾਲੋਂ ਦਰਬਾਰੀਆਂ ਦੀ ਜ਼ਿਆਦਾ ਸੁਣਦੇ ਹਨ। ਸੁਰੇਸ਼ ਕੁਮਾਰ ਦਾ ਦਰਦ ਇਹੀ ਹੈ ਤੇ ਇਸੇ ਲਈ ਉਹ ਕੈਪਟਨ ਦੇ ਘਰ ਆਉਣ 'ਤੇ ਵੀ ਪੋਸਟ 'ਤੇ ਪਰਤਣ ਲਈ ਹਾਂ ਨਹੀਂ ਕਰਦੇ।
ਦੂਜਾ ਕਾਰਨ ਉਹ ਪੁਰਾਣੀ ਪੋਸਟ 'ਤੇ ਇਸ ਲਈ ਵਾਪਸ ਨਹੀਂ ਆਉਣਾ ਚਾਹੁੰਦੇ ਕਿਉਂਕਿ ਜੇ ਹਾਈਕੋਰਟ ਮੁੜ ਉਨ੍ਹਾਂ ਖ਼ਿਲਾਫ ਫੈਸਲਾ ਦਿੰਦੀ ਹੈ ਤਾਂ ਉਨ੍ਹਾਂ ਲਈ ਬਹੁਤ ਨਾਮੋਸ਼ੀ ਵਾਲੀ ਹਾਲਤ ਹੋਵੇਗੀ ਤੇ ਉਨ੍ਹਾਂ ਨੂੰ ਮੁੜ ਘਰ ਬੈਠਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਰਾਹ ਵੀ ਨਹੀਂ ਬਚੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement