ਪੜਚੋਲ ਕਰੋ
Advertisement
ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਪਤਨੀ ਨੇ ਚੁੱਕਿਆ ਅਜਿਹਾ ਕਦਮ, ਦੁਨੀਆ ਰਹਿ ਗਈ ਹੈਰਾਨ
ਇੱਕ ਮਹਿਲਾ ਵੱਲੋਂ ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਅਜਿਹਾ ਕਦਮ ਚੁੱਕਿਆ ਗਿਆ, ਜਿਸ ਨੇ ਉਸ ਨੂੰ ਸ਼ਰਮਿੰਦਾ ਕਰਕੇ ਰੱਖ ਦਿੱਤਾ ਹੈ। ਔਰਤ ਨੂੰ ਜਦ ਪਤਾ ਚੱਲਿਆ ਕਿ ਉਸ ਦੇ ਪਤੀ ਦੇ ਪਰਾਈ ਔਰਤ ਨਾਲ ਸਬੰਧ ਹਨ ਤਾਂ ਉਸ ਨੇ ਠਾਣ ਲਿਆ ਕਿ ਉਹ ਉਸ ਦੀਆਂ ਹਰਕਤਾਂ ਬਾਰੇ ਸਭ ਨੂੰ ਦੱਸੇਗੀ।
ਨਵੀਂ ਦਿੱਲੀ: ਇੱਕ ਮਹਿਲਾ ਵੱਲੋਂ ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਅਜਿਹਾ ਕਦਮ ਚੁੱਕਿਆ ਗਿਆ, ਜਿਸ ਨੇ ਉਸ ਨੂੰ ਸ਼ਰਮਿੰਦਾ ਕਰਕੇ ਰੱਖ ਦਿੱਤਾ ਹੈ। ਔਰਤ ਨੂੰ ਜਦ ਪਤਾ ਚੱਲਿਆ ਕਿ ਉਸ ਦੇ ਪਤੀ ਦੇ ਪਰਾਈ ਔਰਤ ਨਾਲ ਸਬੰਧ ਹਨ ਤਾਂ ਉਸ ਨੇ ਠਾਣ ਲਿਆ ਕਿ ਉਹ ਉਸ ਦੀਆਂ ਹਰਕਤਾਂ ਬਾਰੇ ਸਭ ਨੂੰ ਦੱਸੇਗੀ। ਇਸ ਲਈ ਉਸ ਨੇ ਗੱਦੇ 'ਤੇ ਪੇਂਟ ਨਾਲ ਪਤੀ ਲਈ ਇੱਕ ਸੁਨੇਹਾ ਲਿਖਿਆ ਤੇ ਗੱਦੇ ਨੂੰ ਚੁੱਕ ਕੇ ਘਰੋਂ ਬਾਹਰ ਰੱਖ ਦਿੱਤਾ।
ਗੱਦੇ 'ਤੇ ਲਿਖਿਆ ਸੀ, "ਮੈਂ ਤਾਲੇ ਬਦਲ ਦਿੱਤੇ ਹਨ। ਇਸ ਬਿਸਤਰੇ ਨੂੰ ਉਸਦੇ ਘਰ ਲੈ ਕੇ ਜਾਓ। ਮੈਂ ਤੈਨੂੰ ਤਲਾਕ ਦੇ ਰਹੀ ਹਾਂ। ਮੈਂ ਬੱਚਿਆਂ ਨੂੰ ਦੱਸ ਦਿੱਤਾ ਹੈ ਕਿ ਤੂੰ ਸਾਡੇ ਬਿਸਤਰੇ 'ਤੇ ਕੀ ਕੁਝ ਕੀਤਾ ਤੇ ਹੁਣ ਉਹ ਆਪਣੇ ਪਿਤਾ ਨਾਲ ਪਿਆਰ ਨਹੀਂ ਕਰਦੇ।"
ਔਰਤ ਨੇ ਸੋਸ਼ਲ ਮੀਡੀਆ 'ਤੇ ਗੱਦੇ ਦੀ ਤਸਵੀਰ ਵੀ ਸ਼ੇਅਰ ਕੀਤੀ। ਇਸ ਫੋਟੋ 'ਤੇ ਕਈ ਕਮੈਂਟਸ ਆਏ। ਕੁਝ ਲੋਕਾਂ ਦਾ ਕਹਿਣਾ ਸੀ ਕਿ ਔਰਤ ਨੇ ਬੜਾ ਹੀ ਬੋਲਡ ਕਦਮ ਚੁੱਕਿਆ ਹੈ, ਜਦਕਿ ਕੁਝ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਬੱਚਿਆਂ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
Advertisement