Women In Indian Army: ਭਾਰਤੀ ਰੱਖਿਆ ਸੇਵਾ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਭਾਰਤੀ ਫੌਜ ਦੁਆਰਾ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ। ਭਾਰਤੀ ਫੌਜ ਦੇ ਇੱਕ ਚੋਣ ਬੋਰਡ ਨੇ 25 ਸਾਲ ਦੀ ਅਨੁਸਾਰੀ ਸੇਵਾ ਪੂਰੀ ਹੋਣ 'ਤੇ ਕਰਨਲ (ਟਾਈਮ ਸਕੇਲ) ਦੇ ਅਹੁਦੇ 'ਤੇ ਤਰੱਕੀ ਦਾ ਰਾਹ ਸਾਫ਼ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਰ ਆਫ ਸਿਗਨਲਸ, ਕੋਰ ਆਫ ਇਲੈਕਟ੍ਰੌਨਿਕਸ ਐਂਡ ਮਕੈਨੀਕਲ ਇੰਜੀਨੀਅਰਜ਼ (ਈਐਮਈ) ਅਤੇ ਕੋਰ ਆਫ ਇੰਜੀਨੀਅਰਜ਼ ਵਿੱਚ ਸੇਵਾਵਾਂ ਨਿਭਾ ਰਹੀਆਂ ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ਲਈ ਮਨਜ਼ੂਰੀ ਦਿੱਤੀ ਗਈ ਹੈ।


 


ਇਸ ਤੋਂ ਪਹਿਲਾਂ, ਮਹਿਲਾ ਅਧਿਕਾਰੀਆਂ ਦੀ ਤਰੱਕੀ ਸਿਰਫ ਆਰਮੀ ਮੈਡੀਕਲ ਕੋਰ (ਏਐਮਪੀ), ਜੱਜ ਐਡਵੋਕੇਟ ਜਨਰਲ (ਜੇਏਜੀ) ਅਤੇ ਆਰਮੀ ਐਜੂਕੇਸ਼ਨ ਕੋਰ (ਏਈਸੀ) ਵਿੱਚ ਲਾਗੂ ਹੁੰਦੀ ਸੀ। ਭਾਰਤੀ ਫੌਜ ਦੀਆਂ ਹੋਰ ਸ਼ਾਖਾਵਾਂ ਵਿੱਚ ਤਰੱਕੀ ਦੇ ਰਸਤੇ ਦਾ ਵਿਸਥਾਰ ਮਹਿਲਾ ਅਧਿਕਾਰੀਆਂ ਲਈ ਇਸ ਖੇਤਰ ਵਿੱਚ ਕਰੀਅਰ ਦੇ ਵਧ ਰਹੇ ਮੌਕਿਆਂ ਦਾ ਸੰਕੇਤ ਹੈ।



ਭਾਰਤੀ ਫੌਜ ਦੀਆਂ ਜ਼ਿਆਦਾਤਰ ਸ਼ਾਖਾਵਾਂ ਤੋਂ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦੇ ਨਾਲ, ਇਹ ਕਦਮ ਲਿੰਗ ਸਮਾਨਤਾ ਵਾਲੀ ਫੌਜ ਪ੍ਰਤੀ ਭਾਰਤੀ ਫੌਜ ਦੀ ਪਹੁੰਚ ਨੂੰ ਪਰਿਭਾਸ਼ਤ ਕਰਦਾ ਹੈ।


 


ਕਰਨਲ ਟਾਈਮ ਸਕੇਲ ਦੇ ਰੈਂਕ ਲਈ ਚੁਣੀਆਂ ਗਈਆਂ ਪੰਜ ਔਰਤਾਂ ਹਨ ਕੋਰ ਆਫ ਸਿਗਨਲਸ ਤੋਂ ਲੈਫਟੀਨੈਂਟ ਕਰਨਲ ਸੰਗੀਤਾ ਸਰਦਾਨਾ, ਈਐਮਈ ਕੋਰ ਤੋਂ ਲੈਫਟੀਨੈਂਟ ਕਰਨਲ ਸੋਨੀਆ ਆਨੰਦ ਅਤੇ ਲੈਫਟੀਨੈਂਟ ਕਰਨਲ ਨਵਨੀਤ ਦੁੱਗਲ ਅਤੇ ਇੰਜੀਨੀਅਰਸ ਕੋਰ ਤੋਂ ਲੈਫਟੀਨੈਂਟ ਕਰਨਲ ਰੀਨੂੰ ਖੰਨਾ ਅਤੇ ਲੈਫਟੀਨੈਂਟ ਕਰਨਲ ਰਿਚਾ ਸਾਗਰ। ਇਹ ਪਹਿਲੀ ਵਾਰ ਹੈ ਜਦੋਂ ਕੋਰ ਆਫ ਸਿਗਨਲਸ, ਕੋਰ ਆਫ ਇਲੈਕਟ੍ਰੌਨਿਕਸ ਐਂਡ ਮਕੈਨੀਕਲ ਇੰਜੀਨੀਅਰਜ਼ (ਈਐਮਈ) ਅਤੇ ਕੋਰ ਆਫ ਇੰਜੀਨੀਅਰਜ਼ ਵਿੱਚ ਸੇਵਾਵਾਂ ਨਿਭਾ ਰਹੀਆਂ ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ਲਈ ਮਨਜ਼ੂਰੀ ਦਿੱਤੀ ਗਈ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904