1- ਨਿਊਯਾਰਕ 'ਚ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨਗੇ ਇਸ ਦੌਰਾਨ ਵਿਦੇਸ਼ ਮੰਤਰੀ ਕਸ਼ਮੀਰ ਮੁੱਦੇ ਦੇ ਨਾਲ ਨਾਲ ਪਾਕਿਸਤਾਨ ਦੇ ਇਲਜ਼ਾਮਾਂ ਦਾ ਜਵਾਬ ਦੇਣਗੇ । ਸੁਸ਼ਮਾ ਦਾ ਭਾਸ਼ਣ ਸ਼ਾਮ 7 ਤੋਂ ਲੈ ਕੇ ਸਾਢੇ ਸੱਤ ਵਜੇ ਦੇ ਵਿਚਾਲੇ ਹੋਵੇਗਾ। ਸੁਸ਼ਮਾ ਸਵਰਾਜ ਭਾਸ਼ਣ ਦੌਰਾਨ ਪਠਾਨਕੋਟ ਅਤੇ ਉਰੀ ਹਮਲੇ ਸਬੰਧੀ ਪਾਕਿਸਤਾਨ ਦੇ ਖਿਲਾਫ ਸਬੂਤ ਵੀ ਪੇਸ਼ ਕਰਨਗੇ। ਜਦਕਿ ਬਲੋਚਿਸਤਾਨ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਵੀ ਵਿਦੇਸ਼ ਮੰਤਰੀ ਚੁੱਕ ਸਕਦੀ ਹਨ।

2- ਅਮਰੀਕਾ, ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਤੋਂ ਚਿੰਤਿਤ ਹੈ। ਜਿਸਦੇ ਚਲਦੇ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਨਾਲ ਨਿਪਟਣ ਲਈ ਸਿੱਧੀ ਗੱਲਬਾਤ ਦਾ ਸਮਰਥਨ ਕੀਤਾ ਹੈ ।

3- ਯੂਰੋਪੀਅਨ ਦੇਸ਼ ਸਵੀਡਨ 'ਚ ਗੋਲੀਬਾਰੀ ਦੇ ਮਗਰੋਂ ਧਮਾਕੇ ਦੀ ਖਬਰ ਹੈ। ਜਿਸ ਦੌਰਾਨ 4 ਲੋਕ ਜ਼ਖਮੀ ਹੋ ਗਏ। ਇਹ ਘਟਨਾ ਇਥੋਂ ਦੇ ਮਾਲਮੋ ਸ਼ਹਿਰ ਦੀ ਹੈ, ਜਿਥੇ ਗੋਲੀਬਾਰੀ ਦੇ ਕੁੱਝ ਘੰਟੇ ਮਗਰੋਂ ਹੀ ਧਮਾਕਾ ਹੋਇਆ।

4- ਅਮਰੀਕਾ ਦੇ ਮਾਲ 'ਚ ਹੋਈ ਫਾਇਰਿੰਗ ਦੇ ਮੁਲਜ਼ਮ ਨੂੰ ਪੁਲਿਸ ਨੇ ਫੜਨ ਦਾ ਦਾਅਵਾ ਕੀਤਾ ਹੈ । ਇਥੋਂ ਦੇ ਮਾਲ 'ਚ ਹੋਈ ਫਾਇਰਿੰਗ ਨਾਲ 5 ਲੋਕਾਂ ਦੀ ਮੌਤ ਹੋ ਗਈ ਸੀ। 20 ਸਾਲ ਦੇ ਇਸ ਸ਼ਖਸ ਦੀ ਪਛਾਣ ਆਰਕੇਨ ਸੇਟਿਨ ਦੇ ਤੌਰ 'ਤੇ ਹੋਈ ਹੈ ਜੋ ਤੁਰਕ ਮੂਲ ਦਾ ਹੈ ਅਤੇ ਅਮਰੀਕਾ ਦਾ ਨਾਗਰਿਕ ਹੈ।

5- ਅਮਰੀਕਾ ਵਿੱਚ ਕਾਲੇ ਸ਼ਖਸ ਦੀ ਪੁਲਿਸ ਦੀ ਗੋਲੀ ਨਾਲ ਮੋਤ ਹੋਣ ਦਾ ਵੀਡੀਓ ਸਾਹਮਣੇ ਆਉਣ ਮਗਰੋਂ ਲੋਕਾਂ ਨੇ ਅੱਧ ਨੰਗੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸਤੋਂ ਪਹਿਲਾਂ ਵੀ ਕਈ ਦਿਨਾਂ ਤੋਂ ਪੁਲਿਸ ਅਤੇ ਕਾਲਿਆਂ ਵਿਚਾਲੇ ਮਤਭੇਦ ਜਾਰੀ ਹਨ।

6- ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਰਿਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਬਚਾਅ 'ਚ ਉਹਨਾਂ ਦੇ ਬੇਟੇ ਜੂਨੀਅਰ ਟਰੰਪ ਉਤਰ ਆਏ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਦੇ ਵਿਚਾਰ ਕ੍ਰਾਂਤੀਕਾਰੀ ਹਨ ਪਰ ਖਤਰਨਾਰ ਨਹੀਂ ਹਨ।

7- ਉਤਰ ਕੋਰੀਆ 'ਚ ਚੱਲ ਰਹੇ ਏਅਰਸ਼ੋਅ ਦੇ ਦੂਜੇ ਦਿਨ ਪੈਰਾਸ਼ੂਟ ਦੀ ਮਦਦ ਨਾਲ ਸੈਨਿਕਾਂ ਨੇ ਹਵਾਈ ਕਰਤੱਵ ਦਿਖਾਏ ਗਏ ਜਿਨਾਂ 'ਚ ਮਹਿਲਾ ਪਾਇਲਟਾਂ ਨੇ ਵੀ ਹਿੱਸਾ ਲਿਆ।

8- ਚੀਨ 'ਚ ਬਣੇ ਸਭ ਤੋਂ ਵੱਡੇ ਰੇਡਿਓ ਟੈਲੀਸਕੋਪ ਫਾਸਟ ਦਾ ਨੇ ਕੰਮ ਸ਼ੁਰੂ ਕਰ ਦਿਤਾ ਹੈ।  ਜਿਸ ਨਾਲ ਪੁਲਾੜ ਨੂੰ ਸਮਝਣ ਅਤੇ ਦੂਜੇ ਗ੍ਰਹਿਾਂ ਤੇ ਜੀਵਨ ਤਲਾਸ਼ਣ 'ਚ ਮਦਦ ਮਿਲੇਗੀ ਜਿਸਦਾ ਅਕਾਰ 30 ਫੁਟਬਾਲ ਮੈਦਾਨਾਂ ਤੋਂ ਵੀ ਵਡਾ ਹੈ।

9- ਚੀਨ ਦੇ ਯੂਨਾਨ ਸੂਬੇ ਵਿੱਚ ਵਿੰਗ ਸ਼ੂਟ ਫਲਾਇੰਗ ਵਰਲਡ ਕੱਪ ਦਾ ਆਗਾਜ਼ ਹੋਇਆ ਹੈ। 55 ਖਿਡਾਰੀਆਂ ਨੇ ਵਿੰਗ ਸੂਟ ਨਾਲ ਛਾਲ ਲਗਾ ਕੇ ਜੌਹਰ ਵਖਾਏ ਹਜ਼ਾਰਾਂ ਫੁੱਟ ਦੀ ਉਚਾਲੀ ਤੋਂ ਛਾਲ ਮਾਰਨ ਮਗਰੋਂ ਕਰੀਬ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਖਿਡਾਰੀ ਉਡਦੇ ਵਖਾਈ ਦਿਤੇ । ਚੀਨ ਦੇ ਵਿੱਚ ਹੀ ਇਸ ਖਤਰਨਾਰ ਖੇਡ ਦੀ ਸ਼ੁਰੂਆਤ ਹੋਈ ਹੈ।