1- ਪਾਕਿਸਤਾਨ ਦੇ ਪੰਜਾਬ ਸੂਬੇ ਲਾਹੌਰ ਵਿੱਚ ਨਿੱਜੀ ਸਕੂਲਾਂ ਵਿੱਚ ਪੰਜਾਬੀ ਪੜਾਉਣ ਉੱਤੇ ਰੋਕ ਲੱਗਾ ਦਿੱਤੀ ਹੈ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਦੇ ਮਾਲਕਾਨਾ ਵਾਲੇ ਨਿੱਜੀ ਸਕੂਲਾਂ ਦੇ ਇੱਕ ਸਮੂਹ ਨੇ ਪੰਜਾਬੀ ਨੂੰ ‘ਖ਼ਰਾਬ ਭਾਸ਼ਾ’ ਦੱਸਦਿਆਂ ਸਕੂਲਾਂ ਦੇ ਅੰਦਰ ਅਤੇ ਬਾਹਰ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ।
2- ਸਕੂਲ ਪ੍ਰਬੰਧਕਾਂ ਦੇ ਇਸ ਆਦੇਸ਼ ਦਾ ਲਾਹੌਰ ਵਿੱਚ ਭਾਰੀ ਵਿਰੋਧ ਵੀ ਹੋ ਰਿਹਾ ਹੈ। ਦੂਜੇ ਪਾਸੇ ਪੰਜਾਬੀ ਨਾਲ ਮੋਹ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਸਕੂਲ ਪ੍ਰਬੰਧਨ ਦਾ ਇਹ ਆਦੇਸ਼ ਤਾਨਾਸ਼ਾਹੀ ਹੈ ਅਤੇ ਇਸ ਲਈ ਇਸ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਬੱਚਿਆ ਦੇ ਕਈ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਨੂੰ ਨੋਟੀਫ਼ਿਕੇਸ਼ਨ ਤੁਰੰਤ ਵਾਪਸ ਲੈਣ ਲਈ ਆਖਿਆ ਹੈ।
3- ਚੀਨ ਇੱਕ ਵਾਰ ਫਿਰ ਪਾਕਿਸਲਤਾਨ ਦੇ ਸਮਰਥਨ ‘ਚ ਅੱਗੇ ਆਇਆ ਹੈ। ਭਾਰਤ ਨੂੰ ਝਟਕਾ ਦਿੰਦਿਆਂ ਚੀਨ ਨੇ ਪਾਕਿਸਤਾਨ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਕਿਸੇ ਦੇਸ਼ ਜਾਂ ਧਰਮ ਨੂੰ ਅੱਤਵਾਦ ਨਾਲ ਜੋੜੇ ਜਾਣ ਦੇ ਖਿਲਾਫ ਹੈ।ਚੀਨ ਨੇ ਇੱਕ ਵਾਰ ਫਿਰ ਸਾਫ ਕਿਹਾ ਹੈ ਕਿ ਚੀਨ ਅਤੇ ਪਾਕਿਸਤਾਨ ਹਰ ਮੌਸਮ ਵਾਲੇ ਦੋਸਤ ਹਨ।
4- ਚੀਨ ਦਾ ਇਹ ਨਵਾਂ ਬਿਆਨ ਪੀਐਮ ਮੋਦੀ ਦੇ ਪਾਕਿਸਤਾਨ ਨੂੰ ਅੱਤਵਾਦ ਨੂੰ ਜਨਮ ਦੇਣ ਵਾਲਾ ਕਹਿਣ ਦੇ ਬਿਆਨ ਦੇ ਜਵਾਬ ‘ਚ ਆਇਆ ਹੈ। ਚੀਨ ਨੇ ਕਿਹਾ ਕਿ ਪਾਕਿਸਤਾਨ ਦੇ ਮਹਾਨ ਬਲਿਦਾਨਾਂ ਨੂੰ ਸਨਮਾਨ ਦਿਓ।
5- ਰਿਪਬਲਿਕਨ ਉਮੀਦਵਾਰ ਟਰੰਪ ਵੱਲੋਂ ਮਹਿਲਾਵਾਂ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ ਵਾਲੀ ਵੀਡੀਓ ਸਾਹਮਣੇ ਆਉਣ ਮਗਰੋਂ ਹੁਣ ਟਰੰਪ ਦੀ ਪਤਨੀ ਨੇ ਉਹਨਾਂ ਦਾ ਬਚਾਅ ਕੀਤਾ ਹੈ। ਬੀਬੀਸੀ ਦੀ ਖਬਰ ਮੁਤਾਬਕ ਮਿਲਾਨਿਆ ਲੋਕਾਂ ਨੂੰ ਟਰੰਪ ਦੀ ਮੁਆਫੀ ਸਵੀਕਾਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੈਂ ਅਜਿਹੀ ਭਾਸ਼ਾ ਸਵੀਕਾਰ ਨਹੀਂ ਕਰਦੀ।
6- ਟਰੰਪ ਦੀ ਪਤਨੀ ਨੇ ਕਿਹਾ ਕਿ ਇਹ ਉਹ ਇਨਸਾਨ ਨਹੀਂ ਜਿਸਨੂੰ ਉਹ ਜਾਣਦੀ ਹੈ। ਦਰਅਸਲ ਹਾਲ ਹੀ 'ਚ ਪਹਿਲਾਂ ਵੀਡੀਓ ਅਤੇ ਫਿਰ 2 ਮਹਿਲਾਵਾਂ ਵਲੋਂ ਟਰੰਪ 'ਤੇ ਲਗਾਏ ਗਏ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਮਗਰੋਂ ਟਰੰਪ ਬੁਰੇ ਤਰ੍ਹਾਂ ਨਾਲ ਵਿਵਾਦਾਂ 'ਚ ਫਸ ਗਏ ਹਨ।
7- ਆਸਟ੍ਰੇਲੀਆ ਦੀ ਸਰਕਾਰ ਉਸ ਘਰ ਨੂੰ ਡਿਗਾਉਣ ਦੀ ਤਿਆਰੀ ਕਰ ਰਹੀ ਹੈ ਜਿੱਥੇ ਜਰਮਨੀ ਦੇ ਤਾਨਾਸ਼ਾਹ ਹਿਟਲਰ ਦਾ ਜਨਮ ਹੋਇਆ ਸੀ। ਜੋ ਕਿ ਆਸਟ੍ਰੇਲੀਆ ਅਤੇ ਜਰਮਨੀ ਦੀ ਸਰਹੱਦ ਨੇਡ਼ੇ ਸਥਿਤ ਹੈ। ਆਸਟ੍ਰੇਲੀਆ ਸਰਕਾਰ ਨਵਾਂ ਕਾਨੂੰਨ ਪਾਸ ਕਰ ਘਰ ਨੂੰ ਮਾਲਿਕ ਤੋਂ ਜ਼ਬਤ ਕਰ ਡਿੱਗਾ ਸਕਦੀ ਹੈ ਜੋ ਵਿਵਾਂਦਾ 'ਚ ਰਿਹਾ ਹੈ।
8- ਚੀਨ ਦੇ ਕਿੰਗਘਈ ਵਿੱਚ 6.2 ਤੀਬਰਤਾ ਦੇ ਭੂਚਾਲ ਮਗਰੋਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਜ਼ੋਰਦਾਰ ਝਟਕਿਆਂ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
9- ਇਰਾਕੀ ਦੇ ਮੋਸੁਲ ਸ਼ਹਿਰ ਵਿੱਚ ਆਤਮਘਾਤੀ ਹਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਰਾਕੀ ਸੈਨਾ ਦੇ ਟੈਂਕ ਨਾਲ ਗੱਡੀ ਦੇ ਟਕਰਾਉਣ ਮਗਰੋਂ ਭਿਆਨਕ ਧਮਾਕਾ ਹੋਇਆ।
10- ਚੀਨ ਵਿੱਚ ਸੋਫੇ ਵਿੱਚ ਫਸੇ ਇੱਕ ਬੱਚੇ ਨੂੰ ਕਡ਼ੀ ਮੁਸ਼ਕਤ ਮਗਰੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਦਰਅਸਲ ਇਹ ਮਾਸੂਮ ਖੇਡਦੇ ਵਖਤ ਸੋਫੇ ਵਿੱਚ ਫਸ ਗਿਆ ਸੀ ।
11- ਭਾਰਤ ਦਾ ਮਿੱਤਰ ਦੇਸ਼ ਰੂਸ ਹੁਣ ਪਾਕਿਸਤਾਨ ਨੂੰ ਹਥਿਆਰ ਜਾਂ ਲੜਾਕੂ ਜਹਾਜ ਨਹੀਂ ਵੇਚੇਗਾ। ਰੂਸੀ ਕੰਪਨੀਆਂ ਦੇ ਸੰਗਠਨ ‘ਰੋਸਟੇਕ ਸਟੇਟ ਕਾਰਪੋਰੇਸ਼ਨ’ ਦੇ ਸੀ. ਈ. ਓ. ਸਰਗਈ ਕਮੇਜੋਵ ਮੁਤਾਬਕ ਮਾਸਕੋ ਨੇ ਇਸਲਾਮਾਬਾਦ ਨਾਲ ਇਸ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਹੈ, ਜਿਸ ਤਹਿਤ ਪਾਕਿਸਤਾਨ ਨੂੰ ਹਥਿਆਰ ਜਾਂ ਫੌਜੀ ਜਹਾਜ਼ ਦਿੱਤੇ ਜਾਣਗੇ