ਪੜਚੋਲ ਕਰੋ
Advertisement
ਨਾਨਕਾਣਾ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂ ਹਾਦਸੇ ਦਾ ਸ਼ਿਕਾਰ, 19 ਮੌਤਾਂ, ਕਈ ਜ਼ਖਮੀ
ਅੱਜ ਪਾਕਿਸਤਾਨ 'ਚ ਇੱਕ ਬੇਹੱਦ ਦਰਦਨਾਕ ਹਾਦਸੇ ਦੌਰਾਨ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਸ਼ਰਧਾਲੂਆਂ ਨਾਲ ਭਰੀ ਵੈਨ ਹਾਦਸੇ ਦਾ ਉਦੋਂ ਸ਼ਿਕਾਰ ਹੋ ਗਈ ਜਦੋਂ ਰੇਲਵੇ ਕ੍ਰੋਸਿੰਗ ਪਾਰ ਕਰਦੇ ਵੈਨ ਟ੍ਰੇਨ ਨਾਲ ਟਕਰਾ ਗਈ।
ਲਾਹੌਰ: ਅੱਜ ਪਾਕਿਸਤਾਨ 'ਚ ਇੱਕ ਬੇਹੱਦ ਦਰਦਨਾਕ ਹਾਦਸੇ ਦੌਰਾਨ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਸ਼ਰਧਾਲੂਆਂ ਨਾਲ ਭਰੀ ਵੈਨ ਹਾਦਸੇ ਦਾ ਉਦੋਂ ਸ਼ਿਕਾਰ ਹੋ ਗਈ ਜਦੋਂ ਸੱਚਾ ਸੌਧਾ ਦੇ ਰੇਲਵੇ ਫਾਟਕ ਪਾਰ ਕਰਦੇ ਵੈਨ ਟ੍ਰੇਨ ਨਾਲ ਟਕਰਾ ਗਈ।
ਵੈਨ 'ਚ ਕੁੱਲ 22 ਸਿੱਖ ਸ਼ਰਧਾਲੂਆਂ ਸਮੇਤ ਇੱਕ ਡਰਾਇਵਰ ਤੇ ਇੱਕ ਹੈਲਪਰ ਮੌਜੂਦ ਸਨ। ਇਹ ਲੋਕ ਪੇਸ਼ਾਵਰ ਤੋਂ ਸਨ ਤੇ ਨਾਨਕਾਣਾ ਸਾਹਿਬ ਅਰਦਾਸ ਕਰਨ ਲਈ ਗਏ ਸਨ। ਨਾਨਕਾਣਾ ਸਾਹਿਬ ਤੋਂ ਪੇਸ਼ਾਵਰ ਵਾਪਸ ਪਰਤਦੇ ਹੋਏ ਉਨ੍ਹਾਂ ਦੀ ਵੈਨ ਸੱਚਾ ਸੌਦਾ ਫਾਰੂਕਾਬਾਦ ਸ਼ੇਖੂਪੁਰਾ ਨੇੜੇ ਟ੍ਰੇਨ ਨਾਲ ਟੱਕਰਾ ਗਈ ਜਿਸ ਵਿੱਚ 19 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਿਉ ਹਸਪਤਾਲ ਲਾਹੌਰ ਭੇਜਿਆ ਗਿਆ।
ਇਸ ਹਾਦਸੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ
" ਮ੍ਰਿਤਕਾਂ ਦੇ ਪਰਿਵਾਰਾਂ ਲਈ ਮੇਰੇ ਵੱਲੋਂ ਅਰਦਾਸ। ਸਬੰਧਤ ਅਧਿਕਾਰੀਆਂ ਨੂੰ ਸਾਰੇ ਪਰਿਵਾਰਾਂ ਦੀ ਸਹੂਲਤ ਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਸਾਡੇ ਸਾਰੇ ਰੇਲਵੇ ਦੇ ਕਾਰਜਸ਼ੀਲ ਸੁਰੱਖਿਆ ਐਸਓਪੀਜ਼ ਦੀ ਤੁਰੰਤ ਸਮੀਖਿਆ ਕੀਤੀ ਜਾਵੇਗੀ। "
-
Deeply saddened at the accident this afternoon at a railway crossing near Sheikhupura which resulted in the death of atleast 20 people, mainly Sikh pilgrims returning from Nankana Sahib. Have directed that proper medical care be provided to the injured.
— Imran Khan (@ImranKhanPTI) July 3, 2020
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡMy condolences and prayers go to the families of the deceased. Have directed relevant authorities to ensure facilitation and care for all the families. Our entire railway's operational safety SOPs will be reviewed immediately.
— Imran Khan (@ImranKhanPTI) July 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement