ਪੜਚੋਲ ਕਰੋ
ਸੜਕ ਹਾਦਸੇ 'ਚ ਵਿਨੀਪੈੱਗ ਤੇ ਕੈਲਗਿਰੀ ਦੇ ਪੰਜਾਬੀ ਟਰੱਕ ਡਰਾਈਵਰ ਹਲਾਕ

ਪ੍ਰਤੀਕਾਤਮਕ ਤਸਵੀਰ
ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਬੀਤੇ ਦਿਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜੋ ਕਈ ਘਰਾਂ ਦੀਆਂ ਰੌਣਕਾਂ ਨੂੰ ਖੋਹ ਕੇ ਲੈ ਗਿਆ। ਅਪਸਾਲਾ ਦੇ ਥੰਡਰ ਬੇਅ ਨਜ਼ਦੀਕ ਹਾਈਵੇਅ 17 ’ਤੇ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਕਾਰਨ ਦੋ ਪੰਜਾਬੀ ਨੌਜਵਾਨਾਂ ਸੁਖਬੀਰ ਸਿੰਘ ਅਤੇ ਅੰਮ੍ਰਿਤ ਸਿੰਘ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਮੋਗਾ ਅਤੇ ਲੁਧਿਆਣਾ ਨਾਲ ਸਬੰਧ ਰੱਖਦੇ ਸਨ। ਸੁਖਬੀਰ ਸਿੰਘ ਵਿਨੀਪੈੱਗ ਦਾ ਰਹਿਣ ਵਾਲਾ ਸੀ ਅਤੇ ਮੂਲ ਰੂਪ ’ਚ ਮੋਗਾ ਜ਼ਿਲ੍ਹੇ ਨਾਲ ਸਬੰਧਤ ਸੀ। ਉਹ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਕੈਨੇਡਾ ਆਇਆ ਸੀ। ਸੁਖਬੀਰ ਸਿੰਘ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ 15 ਦਿਨ ਪਹਿਲਾਂ ਹੀ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਉਹ ਆਪਣੀ ਪਤਨੀ ਦੇ ਕਾਗਜ਼ ਪੱਤਰ ਤਿਆਰ ਕਰਵਾ ਚੁੱਕਾ ਸੀ ਅਤੇ ਕੁਝ ਚਿਰ ’ਚ ਉਸ ਨੂੰ ਕੈਨੇਡਾ ਲੈ ਕੇ ਆਉਣ ਵਾਲਾ ਸੀ। ਹਾਦਸੇ ’ਚ ਹਲਾਕ ਹੋਇਆ ਦੂਜਾ ਪੰਜਾਬੀ ਅੰਮ੍ਰਿਤ ਸਿੰਘ ਕੈਲਗਰੀ ਦਾ ਰਹਿਣ ਵਾਲਾ ਸੀ। ਉਸ ਦਾ ਪਿੰਡ ਫੁੱਲਾਂਵਾਲ ਲੁਧਿਆਣਾ ਕੋਲ ਹੈ। ਦੋਵੇਂ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ।
Before You Go
ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਟ੍ਰੈਂਡਿੰਗ ਟੌਪਿਕ






















