ਮੱਧ ਪੂਰਬੀ ਅਫ਼ਰੀਕਾ ਦਾ ਇੱਕ ਦੇਸ਼, ਜੋ ਆਪਣੇ ਸਖ਼ਤ ਕਾਨੂੰਨਾਂ ਲਈ ਜਾਣਿਆ ਜਾਂਦਾ ਹੈ। ਇੱਥੇ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਬਹੁਤ ਸਖ਼ਤਾਈ ਹੈ। ਇੱਥੇ ਇੱਕ 24 ਸਾਲਾ ਲੜਕੀ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਾਰਨ ਇਹ ਹੈ ਕਿ ਉਸ ਨੇ ਕਾਨੂੰਨ ਮੁਤਾਬਕ ਕੱਪੜੇ ਨਹੀਂ ਪਹਿਨੇ ਸਨ। ਬਾਅਦ 'ਚ ਅਦਾਲਤ 'ਚ ਉਹ ਦੋਸ਼ੀ ਸਾਬਤ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ।


'ਅਸ਼ਲੀਲ ਪਹਿਰਾਵੇ' 'ਤੇ ਅਦਾਲਤ ਦਾ ਫ਼ੈਸਲਾ


ਰਵਾਂਡਾ 'ਚ ਔਰਤਾਂ ਨੂੰ ਲੈ ਕੇ ਬਹੁਤ ਸਖ਼ਤੀ ਹੈ। ਇਹ ਦੇਸ਼ ਆਪਣੇ ਅਜੀਬ ਕਾਨੂੰਨਾਂ ਤੇ ਨਿਯਮਾਂ ਲਈ ਵੀ ਜਾਣਿਆ ਜਾਂਦਾ ਹੈ। ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਸਖ਼ਤ ਕਾਨੂੰਨ ਹਨ, ਜਿਸ ਦੀ ਉਲੰਘਣਾ ਕਰਨ 'ਤੇ ਸਖ਼ਤ ਸਜ਼ਾ ਵੀ ਹੈ। ਇੱਕ 24 ਸਾਲਾ ਲੜਕੀ ਨੂੰ ਅਸ਼ਲੀਲ ਪਹਿਰਾਵਾ ਪਹਿਨਣ ਦੇ ਮਾਮਲੇ 'ਚ 2 ਸਾਲ ਦੀ ਸਜ਼ਾ ਸੁਣਾਈ ਗਈ ਹੈ।


ਰਵਾਂਡਾ ਦੀ 24 ਸਾਲਾ ਕੁੜੀ ਨੂੰ ਜੇਲ੍ਹ


ਅਫ਼ਰੀਕੀ ਦੇਸ਼ ਰਵਾਂਡਾ ਆਪਣੇ ਸਖ਼ਤ ਕਾਨੂੰਨਾਂ ਲਈ ਜਾਣਿਆ ਜਾਂਦਾ ਹੈ। ਇੱਥੋਂ ਦੀ ਖ਼ਤਰਨਾਕ ਜੇਲ੍ਹ ਦੀ ਅਸਲੀਅਤ ਹੈਰਾਨ ਕਰ ਦੇਣ ਵਾਲੀ ਹੈ। ਜਿੱਥੇ ਕੈਦੀ ਇੱਕ-ਦੂਜੇ ਨੂੰ ਮਾਰਦੇ ਅਤੇ ਖਾਂਦੇ ਹਨ। ਇਸ ਦੇ ਨਾਲ ਹੀ ਇਸ ਦੇਸ਼ ਦੀ ਅਦਾਲਤ ਨੇ ਇੱਕ ਔਰਤ ਨੂੰ ਸਖ਼ਤ ਸਜ਼ਾ ਸੁਣਾਈ ਹੈ। ਰਵਾਂਡਾ ਦੀ ਅਦਾਲਤ ਨੇ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ।


ਮਿਊਜ਼ਿਕ ਪਾਰਟੀ 'ਚ ਪਾਈ ਸੀ ਡ੍ਰੈੱਸ


ਰਵਾਂਡਾ ਦੀ 24 ਸਾਲਾ ਕੁੜੀ ਲਿਲੀਅਨ ਮੁਗਾਬੇਕਾਜ਼ੀ ਇੱਕ ਸੰਗੀਤ ਪਾਰਟੀ 'ਚ ਸ਼ਾਮਲ ਹੋਈ, ਜਿੱਥੇ ਉਸ ਨੇ ਸੈਕਸੀ ਆਊਟਫਿਟ ਪਾਇਆ ਸੀ। ਇਸ ਨੂੰ ਰਵਾਂਡਾ ਦੇ ਕਾਨੂੰਨ ਦੀ ਭਾਸ਼ਾ 'ਚ ਅਸ਼ਲੀਲ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਉਸ 'ਤੇ ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ। ਮਾਮਲਾ ਅਦਾਲਤ ਤੱਕ ਪਹੁੰਚਿਆ ਅਤੇ ਉਹ ਦੋਸ਼ੀ ਸਾਬਤ ਹੋ ਗਈ। ਮਾਮਲੇ 'ਚ ਅਦਾਲਤ ਨੇ ਲਿਲੀਅਨ ਮੁਗਾਬੇਕਾਜੀ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ।


ਲੜਕੀ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸ


ਅਫ਼ਰੀਕਾ ਮਹਿਲਾ ਯਾਤਰੀਆਂ ਲਈ ਸਭ ਤੋਂ ਸੁਰੱਖਿਅਤ ਦੇਸ਼ ਹੈ। ਪਰ ਜੇਕਰ ਰਵਾਂਡਾ 'ਚ ਔਰਤਾਂ ਸਬੰਧੀ ਕਾਨੂੰਨ ਦੀ ਗੱਲ ਕਰੀਏ ਤਾਂ ਇਹ ਦੇਸ਼ 'ਅਸ਼ਲੀਲ' ਕੱਪੜੇ ਪਾਉਣ ਵਾਲੀਆਂ ਔਰਤਾਂ ਪ੍ਰਤੀ ਬਹੁਤ ਸਖ਼ਤ ਹੈ। ਪਿਛਲੇ ਵੀਰਵਾਰ ਲਿਲੀਅਨ ਮੁਗਾਬੇਕਾਜ਼ੀ ਕੇਸ 'ਚ ਵਕੀਲਾਂ ਨੇ ਕਿਹਾ ਕਿ ਰਵਾਂਡਾ 'ਚ 'ਸ਼ਰਮਨਾਕ' ਕੱਪੜੇ ਪਹਿਨਣ ਲਈ ਗ੍ਰਿਫਤਾਰ ਕੀਤੀ ਗਈ ਇੱਕ 24 ਸਾਲਾ ਕੁੜੀ ਨੂੰ 'ਜਨਤਕ ਅਸ਼ਲੀਲਤਾ' ਲਈ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲਿਲੀਅਨ ਮੁਗਾਬੇਕਾਜ਼ੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਨੇ ਰਵਾਂਡਾ ਦੇ ਕੁਝ ਲੋਕਾਂ 'ਚ ਗੁੱਸਾ ਪੈਦਾ ਕਰ ਦਿੱਤਾ। ਜਦਕਿ ਸਾਬਕਾ ਨਿਆਂ ਮੰਤਰੀ ਜੌਹਨਸਟਨ ਬੁਸਿੰਗਏ ਸਮੇਤ ਸਰਕਾਰੀ ਅਧਿਕਾਰੀਆਂ ਨੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਹੈ।


7 ਅਗਸਤ ਨੂੰ ਗ੍ਰਿਫ਼ਤਾਰ ਹੋਈ ਸੀ ਲਿਲੀਅਨ ਮੁਗਾਬੇਕਾਜ਼ੀ


ਲਿਲੀਅਨ ਮੁਗਾਬੇਕਾਜ਼ੀ ਨੂੰ 7 ਅਗਸਤ ਨੂੰ ਰਵਾਂਡਾ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। 8 ਦਿਨ ਪਹਿਲਾਂ ਪ੍ਰਸਿੱਧ ਫਰਾਂਸੀਸੀ ਸੰਗੀਤਕਾਰ ਤਾਇਕ ਵੱਲੋਂ ਇੱਕ ਸੰਗੀਤ ਸਮਾਰੋਹ 'ਚ ਸ਼ਾਮਲ ਹੋਇਆ ਸੀ। ਇਸ 'ਚ ਉਸ ਨੇ ਪਾਰਦਰਸ਼ੀ ਡਰੈੱਸ ਪਹਿਨੀ ਹੋਈ ਸੀ। ਸਰਕਾਰੀ ਵਕੀਲਾਂ ਨੇ ਮੁਗਾਬੇਕਾਜ਼ੀ 'ਤੇ ਅੰਗ ਦਿਖਾਉਣ ਅਤੇ ਸ਼ਰਮਨਾਕ ਕੱਪੜੇ ਪਹਿਨਣ ਦਾ ਦੋਸ਼ ਲਗਾਇਆ ਸੀ।