ਪੜਚੋਲ ਕਰੋ
Advertisement
ਸੋਮਾਲੀਆ 'ਚ ਵੱਡਾ ਦਹਿਸ਼ਤੀ ਹਮਲਾ, ਨੇਤਾ, ਪੱਤਰਕਾਰ ਤੇ 6 ਵਿਦੇਸ਼ੀ ਨਾਗਰਿਕਾਂ ਸਮੇਤ 26 ਹਲਾਕ 56 ਜ਼ਖ਼ਮੀ
ਹਮਲੇ ਦੀ ਜ਼ਿੰਮੇਵਾਰੀ ਅਲ ਸ਼ਬਾਬ ਦੇ ਅੱਤਵਾਦੀ ਸੰਗਠਨ ਨੇ ਲਈ ਹੈ। ਸੁਰੱਖਿਆ ਅਧਿਕਾਰੀ ਮੁਹੰਮਦ ਅਬਦੀਵੇਲੀ ਨੇ ਦੱਸਿਆ ਕਿ ਸਥਿਤੀ ਵਿੱਚ ਹੈ ਅਤੇ ਆਖਰੀ ਅੱਤਵਾਦੀ ਵੀ ਮਾਰਿਆ ਗਿਆ ਹੈ।
ਦੱਖਣੀ ਸੋਮਾਲੀਆ ਦੇ ਇੱਕ ਹੋਟਲ ਵਿੱਚ ਆਤਮਘਾਤੀ ਹਮਲੇ ਵਿੱਚ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 56 ਤੋਂ ਵੱਧ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਮਲਾ ਭਿਆਨਕ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਅਲ ਸ਼ਬਾਬ ਦੇ ਅੱਤਵਾਦੀ ਸੰਗਠਨ ਨੇ ਲਈ ਹੈ। ਇਸ ਹਮਲੇ ਵਿੱਚ ਇੱਕ ਨੇਤਾ, ਪੱਤਰਕਾਰ ਸਮੇਤ ਅਮਰੀਕਾ ਤੇ ਹੋਰਨਾਂ ਦੇਸ਼ਾਂ ਦੇ ਛੇ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ।
ਸੁਰੱਖਿਆ ਅਧਿਕਾਰੀ ਮੁਹੰਮਦ ਅਬਦੀਵੇਲੀ ਨੇ ਦੱਸਿਆ ਕਿ ਸਥਿਤੀ ਵਿੱਚ ਹੈ ਅਤੇ ਆਖਰੀ ਅੱਤਵਾਦੀ ਵੀ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਟਲ ਵਿੱਚ ਲੋਕਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀ ਲੋਕ ਹਨ। ਅਸੀਂ ਜ਼ਖ਼ਮੀਆਂ ਦੀ ਸਹੀ ਗਿਣਤੀ ਬਾਰੇ ਨਹੀਂ ਦੱਸ ਸਕਦੇ, ਪਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 26 ਲੋਕ ਮਾਰੇ ਗਏ ਹਨ ਅਤੇ 56 ਤੋਂ ਵੱਧ ਜ਼ਖ਼ਮੀ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਹਮਲੇ ਵਿੱਚ ਚਾਰ ਬੰਦੂਕਧਾਰੀਆਂ ਸ਼ਾਮਲ ਸਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਅਥਾਰਟੀਆਂ ਨੇ ਦੱਸਿਆ ਕਿ ਇੱਕ ਆਤਮਘਾਤੀ ਹਮਲਾਵਰ ਨੇ ਕਿਸਮਾਓ ਸ਼ਹਿਰ ਦੇ ਮਸ਼ਹੂਰ ਮੇਦੀਨਾ ਹੋਟਲ ਵਿੱਚ ਸ਼ੁੱਕਰਵਾਰ ਨੂੰ ਵਿਸਫੋਟਕਾਂ ਨਾਲ ਭਰਿਆ ਵਾਹਨ ਦਾਖ਼ਲ ਹੋ ਗਏ, ਜਿਸ ਤੋਂ ਬਾਅਦ ਭਾਰੀ ਹਥਿਆਰਾਂ ਨਾਲ ਲੈੱਸ ਕਈ ਬੰਦੂਕਧਾਰੀ ਗੋਲ਼ੀਬਾਰੀ ਕਰਦੇ ਹੋਏ ਹੋਟਲ ਵਿੱਚ ਦਾਖ਼ਲ ਹੋਏ। ਚਸ਼ਮਦੀਦ ਹੁਸੈਨ ਮੁਕਤਰ ਨੇ ਕਿਹਾ ਕਿ ਧਮਾਕਾ ਬਹੁਤ ਭਿਆਨਕ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement