ਸੁਰੱਖਿਆ ਅਧਿਕਾਰੀ ਮੁਹੰਮਦ ਅਬਦੀਵੇਲੀ ਨੇ ਦੱਸਿਆ ਕਿ ਸਥਿਤੀ ਵਿੱਚ ਹੈ ਅਤੇ ਆਖਰੀ ਅੱਤਵਾਦੀ ਵੀ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਟਲ ਵਿੱਚ ਲੋਕਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀ ਲੋਕ ਹਨ। ਅਸੀਂ ਜ਼ਖ਼ਮੀਆਂ ਦੀ ਸਹੀ ਗਿਣਤੀ ਬਾਰੇ ਨਹੀਂ ਦੱਸ ਸਕਦੇ, ਪਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 26 ਲੋਕ ਮਾਰੇ ਗਏ ਹਨ ਅਤੇ 56 ਤੋਂ ਵੱਧ ਜ਼ਖ਼ਮੀ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਹਮਲੇ ਵਿੱਚ ਚਾਰ ਬੰਦੂਕਧਾਰੀਆਂ ਸ਼ਾਮਲ ਸਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਅਥਾਰਟੀਆਂ ਨੇ ਦੱਸਿਆ ਕਿ ਇੱਕ ਆਤਮਘਾਤੀ ਹਮਲਾਵਰ ਨੇ ਕਿਸਮਾਓ ਸ਼ਹਿਰ ਦੇ ਮਸ਼ਹੂਰ ਮੇਦੀਨਾ ਹੋਟਲ ਵਿੱਚ ਸ਼ੁੱਕਰਵਾਰ ਨੂੰ ਵਿਸਫੋਟਕਾਂ ਨਾਲ ਭਰਿਆ ਵਾਹਨ ਦਾਖ਼ਲ ਹੋ ਗਏ, ਜਿਸ ਤੋਂ ਬਾਅਦ ਭਾਰੀ ਹਥਿਆਰਾਂ ਨਾਲ ਲੈੱਸ ਕਈ ਬੰਦੂਕਧਾਰੀ ਗੋਲ਼ੀਬਾਰੀ ਕਰਦੇ ਹੋਏ ਹੋਟਲ ਵਿੱਚ ਦਾਖ਼ਲ ਹੋਏ। ਚਸ਼ਮਦੀਦ ਹੁਸੈਨ ਮੁਕਤਰ ਨੇ ਕਿਹਾ ਕਿ ਧਮਾਕਾ ਬਹੁਤ ਭਿਆਨਕ ਸੀ।