Forbes Billionaires 2021: ‘ਫ਼ੋਰਬਸਮੈਗਜ਼ੀਨ ਨੇ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਭਾਰਤ ਦਾ ਨੰਬਰ ਤੀਜਾ ਹੈ; ਜਿੱਥੇ ਦੁਨੀਆ ਦੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ। ਇਸ ਲਿਸਟ ਵਿੱਚ ਪਹਿਲੇ ਨੰਬਰ ਉੱਤੇ ਅਮਰੀਕਾ ਤੇ ਦੂਜੇ ਨੰਬਰਤੇ ਚੀਨ ਹੈ। ਵੱਡੀ ਗੱਲ ਇਹ ਹੈ ਕਿ ਭਾਰਤ ਹਾਲੇ ਵੀ 37 ਕਰੋੜ ਲੋਕ ਗ਼ਰੀਬੀ ਆਪਣਾ ਜੀਵਨ ਬਤੀਤ ਕਰ ਰਹੇ ਹਨ।


ਕੌਣ ਕਿਹੜੇ ਨੰਬਰਤੇ?



  • 724 ਅਰਬਪਤੀਆਂ ਨਾਲ ਅਮਰੀਕਾ ਸਿਖ਼ਰਤੇ

  • 698 ਅਰਬਪਤੀਆਂ ਨਾਲ ਚੀਨ ਦਾ ਦੂਜਾ ਨੰਬਰ

  • 140 ਅਰਬਪਤੀਆਂ ਨਾਲ ਭਾਰਤ ਤੀਜੇ ਸਥਾਨਤੇ

  • ਇਸ ਤੋਂ ਬਾਅਦ ਜਰਮਨੀ ਤੇ ਰੂਸ ਦਾ ਸਥਾਨ ਹੈ


ਭਾਰਤ ਹੀ ਨਹੀਂ, ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਮੁਕੇਸ਼ ਅੰਬਾਨੀ


ਅਰਬਪਤੀਆਂ ਦੀ ਸੂਚੀ ਵਿੱਚ ਭਾਰਤ ਦੀ ਰਿਲਾਇੰਸ ਇੰਡੀਸਟ੍ਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਚੀਨੀ ਕਾਰੋਬਾਰੀ ਜੈਕ ਮਾ (ਅਲੀਬਾਬਾ ਦਾ ਮਾਲਕ) ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਸਥਾਨ ਮੁੜ ਹਾਸਲ ਕਰ ਲਿਆ ਹੈ। ਮੁਕੇਸ਼ ਅੰਬਾਨੀ ਨੂੰ ਵਿਸ਼ਵ ਦੇ ਅਰਬਪਤੀਆਂ ਦੀ ਸੂਚੀ ਵਿੱਚ 10ਵਾਂ ਸਥਾਨ ਮਿਲਿਆ ਹੈ। ਉਨ੍ਹਾਂ 84.5 ਅਰਬ ਅਮਰੀਕੀ ਡਾਲਰ ਦੀ ਸੰਪਤੀ ਨਾਲ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਦਰਜਾ ਮੁੜ ਹਾਸਲ ਕਰ ਲਿਆ ਹੈ। ਪਿਛਲੇ ਸਾਲ ਚੀਨ ਦੇ ਜੈਕ ਮਾ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ। ਇਸ ਵਰ੍ਹੇ ਦੀ ਸੂਚੀ ਵਿੱਚ ਜੈਕ ਮਾ ਪਿਛਲੇ ਸਾਲ ਦੇ 17ਵੇਂ ਸਥਾਨ ਤੋਂ ਹੇਠਾਂ ਡਿੱਗ ਕੇ 26ਵੇਂ ਸਥਾਨਤੇ ਗਏ ਹਨ।


ਗੌਤਮ ਅਡਾਨੀ ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ


ਭਾਰਤ ਦੇ ਦੂਜੇ ਸਭ ਤੋਂ ਵੱਧ ਅਮੀਰ ਵਿਅਕਤੀ ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ 50.5 ਅਰਬ ਅਮਰੀਕੀ ਡਾਲਰ ਦੀ ਸੰਪਤੀ ਨਾਲ ਅਰਬਪਤੀਆਂ ਦੀ ਵਿਸ਼ਵ ਸੂਚੀ ਵਿੱਚ 24ਵੇਂ ਸਥਾਨਤੇ ਹਨ। ਪੂਨਾਵਾਲਾ ਸਮੂਹ ਦੇ ਚੇਅਰਮੈਨ ਅਤੇ ਸੀਰਮ ਇੰਸਟੀਚਿਊਟ ਆੱਫ਼ ਇੰਡੀਆ ਦੇ ਬਾਨੀ ਸਾਇਰਸ ਪੂਨਾਵਾਲਾ ਵਿਸ਼ਵਸੂਚੀ ਵਿੱਚ 169ਵੇਂ ਸਥਾਨ ਉੱਤੇ ਅਤੇ ਭਾਰਤੀ ਅਰਬਪਤੀਆਂ ਦੀ ਸੂਚੀ ਵਿੱਚ 7ਵੇਂ ਸਥਾਨ ਉੱਤੇ ਹਨ।


ਭਾਰਤ ਦੇ ਤੀਜੇ ਸਭ ਤੋਂ ਵੱਧ ਅਮੀਰ ਵਿਅਕਤੀ ਹਨ ਸ਼ਿਵ ਨਾਡਰ


ਐੱਚ ਸੀਐੱਲ ਟੈਕਨੋਲੋਜੀਸ ਦੇ ਬਾਨੀ ਸ਼ਿਵ ਨਾਡਰ ਭਾਰਤ ਦੇ ਤੀਜੇ ਸਭ ਤੋਂ ਵੱਧ ਅਮੀਰ ਵਿਅਕਤੀ ਹਨ। ਵਿਸ਼ਵ ਵਿੱਚ ਉਨ੍ਹਾਂ ਦਾ 71ਵਾਂ ਸਥਾਨ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 23.5 ਅਰਬ ਅਮਰੀਕੀ ਡਾਲਰ ਹੈ।


ਫ਼ੋਰਬਸ ਦੀ ਦੁਨੀਆ ਦੇ ਅਰਬਪਤੀਆਂ ਦੀ 35ਵੀਂ ਸਾਲਾਨਾ ਸੂਚੀ ਵਿੱਚ ਐਮੇਜ਼ੌਨ ਦੇ ਸੀਈਓ ਅਤੇ ਬਾਨੀ ਜੈਫ਼ ਬੇਜੋਸ ਲਗਾਤਾਰ ਚੌਥੇ ਸਾਲ ਟੌਪਤੇ ਹਨ। ਫ਼ੋਰਬਸ ਨੇ ਕਿਹਾ ਕਿ ਬੇਜੋਸ ਦੀ ਸ਼ੁੱਧ ਸੰਪਤੀ 177 ਅਰਬ ਅਮਰੀਕੀ ਡਾਲਰ ਹੈ, ਜੋ ਇੱਕ ਸਾਲ ਪਹਿਲਾਂ 64 ਅਰਬ ਅਮਰੀਕੀ ਡਾਲਰ ਸੀ।


ਐਲਨ ਮਸਕ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ


ਇਸ ਸੂਚੀ ਵਿੱਚ ਦੂਜੇ ਸਥਾਨ ਉੱਤੇਸਪੇਸਐਕਸਦੇ ਬਾਨੀ ਐਲਨ ਮਸਕ ਹਨ, ਜਿਨ੍ਹਾਂ ਦੀ ਸੰਪਤੀ ਵਿੱਚ ਡਾਲਰ ਦੀਆਂ ਮੱਦਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਉਨ੍ਹਾਂ ਦੀ ਕੁੱਲ ਸੰਪਤੀ ਪਿਛਲੇ ਸਾਲ ਦੇ ਮੁਕਾਬਲੇ 126.4 ਅਰਬ ਡਾਲਰ ਤੋਂ ਵਧ ਕੇ 151 ਅਰਬ ਡਾਲਰ ਹੋ ਗਈ ਹੈ।


ਪਿਛਲੇ ਸਾਲ ਉਹ 24.6 ਅਰਬ ਡਾਲਰ ਨਾਲ ਇਸ ਸੂਚੀ ਵਿੱਚ 31ਵੇਂ ਸਥਾਨ ਉੱਤੇ ਸਨ। ਫ਼ੋਰਬਸ ਨੇ ਕਿਹਾ ਕਿ ਇਸ ਦਾ ਮੁੱਖ ਕਾਰਨ ਟੇਸਲਾ ਦੇ ਸ਼ਹਿਰਾਂ ਵਿੱਚ 705 ਫ਼ੀ ਸਦੀ ਦਾ ਵਾਧਾ ਹੈ।