ਕਾਬੁਲ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦੂਤਾਵਾਸ ਦੇ ਨਜ਼ਦੀਕ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਕਰੀਬ 40 ਲੋਕਾਂ ਦੇ ਮਾਰੇ ਜਾਣ ਤੇ  110 ਲੋਕ ਜ਼ਖਮੀ ਹੋਣ ਦੀ ਖ਼ਬਰ ਹੈ।

ਇੱਕ ਮੌਕੇ ਦੇ ਗਵਾਹ ਮੁਤਾਬਕ ਵਿਸਫੋਟ ਜਮਹੂਰੀਅਤ ਹਸਪਤਾਲ ਦੇ ਸਾਹਮਣੇ ਦੁਪਹਿਰ ਲਗਭਗ 12.50 ਵਜੇ ਹੋਇਆ। ਜਿੱਥੇ ਕਈ ਸਰਕਾਰੀ ਦਫ਼ਤਰ ਸਥਿਤ ਹੈ। ਮੌਕੇ ਦੇ ਗਹਾਵ ਨੇ ਕਿਹਾ ਕਿ ਉਸ ਨੂੰ ਇਲਾਕੇ ਦੇ ਭਿਆਨਕ ਵਿਸਫੋਟ ਦੀ ਆਵਾਜ਼ ਸੁਣਾਈ ਦਿੱਤੀ। ਜਿਹੜੀ ਸਿਦਾਰਤ ਸਕਵੇਅਰ ਤੋਂ ਕੁੱਝ ਮੀਟਰ ਦੂਰ ਹੈ। ਫ਼ਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਕਿਸੇ ਵੀ ਅੱਤਵਾਦੀ ਸੰਗਠਨ ਨੇ ਹਾਲੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਲਗਭਗ 50 ਲੱਖ ਆਬਾਦੀ ਵਾਲੇ ਇਸ ਰਾਜਧਾਨੀ ਸ਼ਹਿਰ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ।