Titanic Submarine: ਟਾਈਟੈਨਿਕ ਜਹਾਜ਼ ਦਾ ਮਲਬਾ ਦਿਖਾਉਣ ਗਈ ਪਣਡੁੱਬੀ ਸਮੁੰਦਰ ਦੇ ਅੰਦਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਜਹਾਜ਼ 'ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਪਣਡੁੱਬੀ ਚਲਾਉਣ ਵਾਲੀ ਕੰਪਨੀ ਓਸ਼ੀਅਨਗੇਟ ਨੇ ਵੀਰਵਾਰ ਦੇਰ ਰਾਤ ਇਸ ਦੀ ਪੁਸ਼ਟੀ ਕੀਤੀ।
ਕੰਪਨੀ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਡੇ ਸੀਈਓ ਸਟਾਕਟਨ ਰਸ਼, ਪ੍ਰਿੰਸ ਦਾਊਦ ਅਤੇ ਉਨ੍ਹਾਂ ਦੇ ਬੇਟੇ ਸੁਲੇਮਾਨ ਦਾਊਦ, ਹਾਮਿਸ਼ ਹਾਰਡਿੰਗ ਅਤੇ ਪਾਲ-ਹੇਨਰੀ ਨਾਰਜੀਓਲੇਟ ਹੁਣ ਸਾਡੇ ਵਿੱਚ ਨਹੀਂ ਰਹੇ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਇਹ ਸਾਰੇ ਲੋਕ ਪਣਡੁੱਬੀ ਟਾਈਟਨ 'ਤੇ ਸਵਾਰ ਹੋ ਕੇ 1912 'ਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਡੂੰਘੇ ਸਮੁੰਦਰ 'ਚ ਗਏ ਸਨ।
ਸ਼ਹਜਾਦਾ ਦਾਊਦ ਬਾਰੇ ਅਹਿਮ ਗੱਲਾਂ
ਹਾਦਸੇ ਦਾ ਸ਼ਿਕਾਰ ਹੋਏ ਪ੍ਰਿੰਸ ਦਾਊਦ ਅਤੇ ਉਨ੍ਹਾਂ ਦਾ 19 ਸਾਲਾ ਪੁੱਤਰ ਸੁਲੇਮਾਨ ਮੂਲ ਰੂਪ ਤੋਂ ਪਾਕਿਸਤਾਨ ਦੇ ਰਹਿਣ ਵਾਲੇ ਸਨ। ਉਹ ਪਾਕਿਸਤਾਨ ਦੇ ਪ੍ਰਭਾਵਸ਼ਾਲੀ ਦਾਊਦ ਖ਼ਾਨਦਾਨ ਦੇ ਮੈਂਬਰ ਸੀ। ਇਹ ਪਰਿਵਾਰ ਪਾਕਿਸਤਾਨ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਗਿਣਿਆ ਜਾਂਦਾ ਹੈ। 48 ਸਾਲਾ ਪ੍ਰਿੰਸ ਦਾਊਦ ਪਾਕਿਸਤਾਨ ਦੇ ਕਰਾਚੀ ਵਿੱਚ ਸਥਿਤ ਇੱਕ ਨਿਵੇਸ਼ ਅਤੇ ਹੋਲਡਿੰਗ ਕੰਪਨੀ ਦਾਊਦ ਹਰਕਿਊਲਸ ਦਾ ਉਪ-ਚੇਅਰਮੈਨ ਸਨ।
ਸ਼ਹਿਜਾਦਾ ਯੂਕੇ ਬੇਸਡ ਪ੍ਰਿੰਸ ਟਰੱਸਟ ਚੈਰਿਟੀ ਬੋਰਡ ਦੇ ਮੈਂਬਰ ਵੀ ਸੀ। ਪ੍ਰਿੰਸ ਦਾਊਦ ਦਾ ਮੁੱਖ ਕੰਮ ਨਵਿਆਉਣਯੋਗ ਊਰਜਾ ਅਤੇ ਤਕਨਾਲੋਜੀ 'ਤੇ ਕੇਂਦਰਿਤ ਸੀ। ਇਸ ਤੋਂ ਇਲਾਵਾ ਰਾਜਕੁਮਾਰ 'ਦਿ ਪ੍ਰਿੰਸ ਟਰੱਸਟ' ਦਾ ਬੋਰਡ ਮੈਂਬਰ, SETI ਇੰਸਟੀਚਿਊਟ ਦੇ ਬੋਰਡ ਮੈਂਬਰ ਅਤੇ ਦਾਊਦ ਫਾਊਂਡੇਸ਼ਨ ਦੇ ਟਰੱਸਟੀ ਵੀ ਸੀ।
ਇਹ ਵੀ ਪੜ੍ਹੋ: PM Modi US Visit: ਪੀਐਮ ਮੋਦੀ ਦੇ ਸਵਾਗਤ ਲਈ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਦੀ ਇਮਾਰਤ ਤਿਰੰਗੇ ਦੇ ਰੰਗ 'ਚ ਰੰਗੀ ਨਜ਼ਰ ਆਈ
ਪ੍ਰਿੰਸ ਦਾਊਦ ਨੇ ਇੰਗਲੈਂਡ ਦੀ ਬਕਿੰਘਮ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਫਿਲਾਡੇਲਫੀਆ ਵਿੱਚ ਪੜ੍ਹਾਈ ਕੀਤੀ ਸੀ। ਜਿੱਥੇ ਉਨ੍ਹਾਂ ਨੇ 1998 ਵਿੱਚ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ।
ਪ੍ਰਿੰਸ ਦਾਊਦ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਬ੍ਰਿਟੇਨ ਵਿੱਚ ਰਹਿੰਦੇ ਸੀ। ਦਾਊਦ ਦੇ ਸਮੂਹ ਦੇ ਇੱਕ ਬਿਆਨ ਦੇ ਅਨੁਸਾਰ, ਉਨ੍ਹਾਂ ਦੀਆਂ ਦਿਲਚਸਪੀਆਂ ਵਿੱਚ ਜੰਗਲੀ ਜੀਵ ਫੋਟੋਗ੍ਰਾਫੀ, ਬਾਗਬਾਨੀ ਅਤੇ ਕੁਦਰਤੀ ਖੋਜ ਸ਼ਾਮਲ ਸਨ।
2012 ਵਿੱਚ ਪ੍ਰਿੰਸ ਦਾਊਦ ਨੂੰ ਵਿਸ਼ਵ ਆਰਥਿਕ ਫੋਰਮ ਦੁਆਰਾ ਇੱਕ ਨੌਜਵਾਨ ਗਲੋਬਲ ਲੀਡਰ ਵਜੋਂ ਚੁਣਿਆ ਗਿਆ ਸੀ। ਰਿਪੋਰਟ ਦੇ ਅਨੁਸਾਰ, ਪ੍ਰਿੰਸ ਦਾਊਦ ਦੀ ਅਨੁਮਾਨਿਤ ਸੰਪਤੀ ਲਗਭਗ 136 ਮਿਲੀਅਨ ਅਮਰੀਕੀ ਡਾਲਰ ਹੈ।
ਇਹ ਵੀ ਪੜ੍ਹੋ: Watch: ਮੀਂਹ ‘ਚ ਮਹਿਲਾ ਅਧਿਕਾਰੀ ਤੋਂ ਸ਼ਾਹਬਾਜ਼ ਸ਼ਰੀਫ ਨੇ ਖੋਹੀ ਛਤਰੀ, ਵੀਡੀਓ ਵਾਇਰਲ