Earthquake In Afghanistan: ਅਫਗਾਨਿਸਤਾਨ 'ਚ ਸ਼ਨੀਵਾਰ (7 ਅਕਤੂਬਰ) ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਅੱਧੇ ਘੰਟੇ 'ਚ ਪੰਜ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.3 ਦਰਜ ਕੀਤੀ ਗਈ। ਇਸ ਦੇ ਨਾਲ ਹੀ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਪੱਛਮੀ ਖੇਤਰ 'ਚ ਸੀ।


ਭੂਚਾਲ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਅਫਗਾਨਿਸਤਾਨ 'ਚ ਭੂਚਾਲ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ। ਸਥਾਨਕ ਰਿਪੋਰਟਾਂ ਮੁਤਾਬਕ ਭੂਚਾਲ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ ਅਤੇ ਕਈ ਇਮਾਰਤਾਂ ਢਹਿ ਗਈਆਂ। ਅਜਿਹੇ 'ਚ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਭੂਚਾਲ ਦੇ ਡਰ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ, ਜਿਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


 


ਭੂਚਾਲ ਦੇ ਪੰਜ ਝਟਕਿਆਂ ਕਾਰਨ ਸਥਾਨਕ ਲੋਕ ਵਿੱਚ ਦਹਿਸ਼ਤ


ਰਿਪੋਰਟ ਮੁਤਾਬਕ 6.3 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਕ੍ਰਮਵਾਰ 5.5, 4.7, 6.3, 5.9 ਅਤੇ 4.6 ਤੀਬਰਤਾ ਦੇ ਪੰਜ ਝਟਕੇ ਆਏ, ਜਿਸ ਕਾਰਨ ਲੋਕ ਦਹਿਸ਼ਤ ਵਿੱਚ ਚਲੇ ਗਏ। ਹੇਰਾਤ ਨਿਵਾਸੀ ਬਸ਼ੀਰ ਅਹਿਮਦ, 45, ਨੇ ਏਐਫਪੀ ਨੂੰ ਦੱਸਿਆ, "ਅਸੀਂ ਆਪਣੇ ਦਫਤਰਾਂ ਵਿੱਚ ਸੀ ਅਤੇ ਅਚਾਨਕ ਇਮਾਰਤ ਹਿੱਲਣ ਲੱਗੀ। ਕੰਧਾਂ 'ਤੇ ਪਲਾਸਟਰ ਡਿੱਗਣਾ ਸ਼ੁਰੂ ਹੋ ਗਿਆ ਅਤੇ ਕੰਧਾਂ ਵਿੱਚ ਤਰੇੜਾਂ ਆ ਗਈਆਂ, ਕੁਝ ਕੰਧਾਂ ਅਤੇ ਇਮਾਰਤ ਦੇ ਕੁਝ ਹਿੱਸੇ ਡਿੱਗ ਗਏ," ਹੇਰਾਤ ਨਿਵਾਸੀ ਬਸ਼ੀਰ ਅਹਿਮਦ (45) ਨੇ ਏਐਫਪੀ ਨੂੰ ਦੱਸਿਆ।