ਵਾਸ਼ਿੰਗਟਨ: ਕੰਸਾਸ ‘ਚ ਗੋਡਾਰਡ ਦੇ ਪ੍ਰਾਇਮਰੀ ਸਕੂਲ ‘ਚ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ ਹੈ। ਇੱਥੇ ਦੇ ਓਕੇ ਸਟ੍ਰੀਟ ਸਕੂਲ ‘ਚ ਕੁੱਲ 14 ਅਧਿਆਪਕਾਵਾਂ ਕੰਮ ਕਰਦੀਆਂ ਹਨ ਤੇ ਇਨ੍ਹਾਂ ਵਿੱਚੋਂ ਅੱਧੀਆਂ ਇਕੱਠੀਆਂ ਪ੍ਰਸੂਤੀ ਛੁੱਟੀ ‘ਤੇ ਜਾ ਰਹੀਆਂ ਹਨ। ਯਾਨੀ ਸਕੂਲ ਦੀਆਂ ਸੱਤ ਅਧਿਆਪਕਾਵਾਂ ਗਰਭਵਤੀ ਹਨ।
ਇਸ ਬਾਰੇ ਕੈਟੀ ਨਾਂ ਦੀ ਟੀਚਰ ਨੇ ਦੱਸਿਆ ਕਿ ਕੁਝ ਵੀ ਪਲਾਨਿੰਗ ਮੁਤਾਬਕ ਨਹੀਂ ਹੋਇਆ। ਅਜਿਹਾ ਲੱਗ ਰਿਹਾ ਹੈ ਕਿ ਇਨ੍ਹਾਂ ਦਾ ਇੱਕੋ ਸਮੇਂ ਗਰਭਵਤੀ ਹੋਣਾ ਕਿਸੇ ਪਲਾਨ ਦਾ ਹਿੱਸਾ ਹੈ। ਇਸ ਬਾਰੇ ਇੱਕ ਹੋਰ ਟੀਚਰ ਦਾ ਕਹਿਣਾ ਹੈ ਕਿ ਇਕੱਠੇ ਸਭ ਦਾ ਮਾਂ ਬਣਨਾ ਬੇਹੱਦ ਰੋਮਾਂਚਕ ਹੈ।
ਇਸ ਬਾਰੇ ਸਕੂਲ ਦੀ ਪ੍ਰਿੰਸਪਿਲ ਏਸ਼ਲੇ ਦਾ ਕਹਿਣਾ ਹੈ ਕਿ ਉਸ ਦੇ ਦੋ ਦਹਾਕੇ ਦੇ ਕਰੀਅਰ ‘ਚ ਅਜਿਹੀ ਘਟਨਾ ਪਹਿਲੀ ਵਾਰ ਹੋਵੇਗੀ। ਉਸ ਨੇ ਕਿਹਾ ਕਿ 7ਵੀਂ ਕਲਾਸ ਦੀ ਅਧਿਆਪਕਾ ਜਦੋਂ ਉਨ੍ਹਾਂ ਨੂੰ ਦੱਸਣ ਆਈ ਕਿ ਉਹ ਪ੍ਰੈਗਨੈਂਟ ਹੈ ਤਾਂ ਉਹ ਹੈਰਾਨ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਛੇ ਅਧਿਆਪਕਾਵਾਂ ਵੀ ਇਹੀ ਕਹਿ ਕੇ ਗਈਆਂ ਸੀ।
ਏਸ਼ਲੇ ਦਾ ਕਹਿਣਾ ਹੈ ਕਿ ਇਹ ਖ਼ਬਰ ਸਾਰੇ ਸ਼ਹਿਰ ‘ਚ ਫੈਲ ਚੁੱਕੀ ਹੈ ਤੇ ਲੋਕ ਇਸ ਗੱਲ ਨੂੰ ਮਜ਼ਾਕੀਆ ਤੌਰ ‘ਤੇ ਲੈ ਰਹੇ ਹਨ। ਨਾਲ ਹੀ ਮੁੱਖ ਅਧਿਆਪਕਾ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਨਵੀਆਂ ਅਧਿਆਪਕਾਵਾਂ ਨੂੰ ਭਰਤੀ ਕੀਤਾ ਜਾਵੇਗਾ।
ਸਕੂਲ 'ਚ 7 ਅਧਿਆਪਕਾਵਾਂ ਇੱਕੋ ਵੇਲੇ ਹੋਈਆਂ ਗਰਭਵਤੀ
ਏਬੀਪੀ ਸਾਂਝਾ
Updated at:
08 Apr 2019 12:31 PM (IST)
ਕੰਸਾਸ ‘ਚ ਗੋਡਾਰਡ ਦੇ ਪ੍ਰਾਇਮਰੀ ਸਕੂਲ ‘ਚ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ ਹੈ। ਇੱਥੇ ਦੇ ਓਕੇ ਸਟ੍ਰੀਟ ਸਕੂਲ ‘ਚ ਕੁੱਲ 14 ਅਧਿਆਪਕਾਵਾਂ ਕੰਮ ਕਰਦੀਆਂ ਹਨ ਤੇ ਇਨ੍ਹਾਂ ਵਿੱਚੋਂ ਅੱਧੀਆਂ ਇਕੱਠੀਆਂ ਪ੍ਰਸੂਤੀ ਛੁੱਟੀ ‘ਤੇ ਜਾ ਰਹੀਆਂ ਹਨ। ਯਾਨੀ ਸਕੂਲ ਦੀਆਂ ਸੱਤ ਅਧਿਆਪਕਾਵਾਂ ਗਰਭਵਤੀ ਹਨ।
- - - - - - - - - Advertisement - - - - - - - - -