ਇਸਲਾਮਾਬਾਦ: ਪਾਕਿਸਤਾਨ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਘਰ 'ਚ ਕੰਮ ਕਰਨ ਵਾਲੀ 8 ਸਾਲ ਦੀ ਇੱਕ ਬੱਚੀ ਆਪਣੇ ਮਾਲਕ ਕੋਲ ਪਲਣ ਵਾਲੇ ਤੋਤੇ ਦਾ ਪਿੰਜਰਾ ਸਾਫ ਕਰ ਰਹੀ ਸੀ। ਇਸ ਦੌਰਾਨ ਪਿੰਜਰਾ ਕੁਝ ਢਿੱਲਾ ਹੋਣ ਕਾਰਨ ਤੋਤਾ ਉੱਡ ਗਿਆ। ਇਸ ਗੱਲ 'ਤੇ ਮਾਲਕ ਨੂੰ ਏਨਾ ਗੁੱਸਾ ਆਇਆ ਕਿ ਉਸ ਨੇ 8 ਸਾਲ ਦੀ ਬੱਚੀ ਨੂੰ ਇੰਨਾ ਮਾਰਿਆ ਕਿ ਉਸ ਦੀ ਮੌਤ ਹੋ ਗਈ।


ਹੁਣ ਪਾਕਿਸਤਾਨ ਦੇ ਲੋਕ ਸੋਸ਼ਲ ਮੀਡੀਆ 'ਤੇ ਬੱਚੀ ਲਈ ਨਿਆਂ ਦੀ ਮੰਗ ਕਰ ਰਹੇ ਹਨ। ਪਾਕਿਸਤਾਨ ਦੀ ਅਖ਼ਬਾਰ ਡੌਨ 'ਚ ਛਪੀ ਖ਼ਬਰ ਮੁਤਾਬਕ ਬੱਚੀ ਦਾ ਨਾਂ ਜਹਿਰਾ ਸੀ, ਉਹ ਰਾਵਲਪਿੰਡੀ 'ਚ ਇਕ ਘਰ 'ਚ ਕੰਮ ਕਰਦੀ ਸੀ। ਉੱਥੇ ਹੀ ਉਹ ਪਿੰਜਰੇ ਦੀ ਸਫ਼ਾਈ ਕਰ ਰਹੀ ਸੀ ਜਿਸ ਵੇਲੇ ਤੋਤਾ ਉੱਡ ਗਿਆ।


ਪੁਲਿਸ ਮੁਤਾਬਕ ਬੱਚੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਸੀ ਕਿ ਉਸ ਨਾਲ ਮਾਰਕੁੱਟ ਕੀਤੀ ਗਈ ਸੀ। ਬੱਚੀ ਤੇ ਜ਼ੁਲਮ ਢਾਹੁਣ ਵਾਲੇ ਪਰਿਵਾਰ ਨੂੰ ਉਸੇ ਦਿਨ ਗ੍ਰਿਫ਼ਤਾਰ ਕਰਕੇ ਛੇ ਜੂਨ ਤਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ।


ਮੁਲਜ਼ਮ ਨੇ ਪੁੱਛਗਿਛ ਦੌਰਾਨ ਦੱਸਿਆ ਜਹਿਰਾ ਦੀ ਗਲਤੀ ਨਾਲ ਉਨ੍ਹਾਂ ਦਾ ਕੀਮਤੀ ਤੋਤਾ ਉੱਡ ਗਿਆ ਤੇ ਗੁੱਸੇ 'ਚ ਆਕੇ ਉਸ ਨੇ ਤੇ ਉਸ ਦੀ ਪਤਨੀ ਨੇ ਬੱਚੀ ਨੂੰ ਬਹੁਤ ਮਾਰਿਆ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ ਸੀ ਤੇ ਬਾਅਦ 'ਚ ਉਸ ਦੀ ਮੌਤ ਹੋ ਗਈ।



ਇਹ ਵੀ ਪੜ੍ਹੋ