Russia Ukraine War :  ਆਪਣੀ ਮ੍ਰਿਤਕ ਮਾਂ ਨੂੰ ਲਿਖੀ ਚਿੱਠੀ ਵਿੱਚ ਇੱਕ ਨੌਂ ਸਾਲਾਂ ਦੀ ਯੂਕਰੇਨੀ ਕੁੜੀ ਨੇ ਚੰਗਾ ਬਣਨ ਦਾ ਵਾਅਦਾ ਕੀਤਾ ਤਾਂ ਜੋ ਉਹ ਉਸਨੂੰ ਸਵਰਗ ਵਿੱਚ ਮਿਲ ਸਕੇ। ਯੂਕਰੇਨ ਦੇ ਬੋਰੋਡਯੰਕਾ ਦੀ ਰਹਿਣ ਵਾਲੀ ਗੈਲਿਆ ਨੇ ਰੂਸੀ ਹਮਲੇ ਵਿੱਚ ਆਪਣੀ ਮਾਂ ਦੇ ਮਾਰੇ ਜਾਣ ਤੋਂ ਬਾਅਦ ਇਹ ਪੱਤਰ ਲਿਖਿਆ ਸੀ। ਚਿੱਠੀ ਦੀ ਇੱਕ ਤਸਵੀਰ ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਦੇ ਸਲਾਹਕਾਰ ਐਂਟੋਨ ਗੇਰਾਸ਼ਚੇਂਕੋ ਦੁਆਰਾ ਟਵਿੱਟਰ 'ਤੇ ਸਾਂਝੀ ਕੀਤੀ ਗਈ ਸੀ।

 

ਗੇਰਾਸ਼ਚੇਂਕੋ ਨੇ ਟਵੀਟ ਦੇ ਕੈਪਸ਼ਨ 'ਚ ਲਿਖਿਆ, ''ਇਹ 9 ਸਾਲ ਦੀ ਬੱਚੀ ਦੀ ਪੱਤਰ ਉਸਦੀ ਮਾਂ ਨੂੰ ਦਿੱਤਾ ਗਿਆ ਹੈ ,ਜਿਸ ਦੀ #ਬੋਰੋਡਯੰਕਾ 'ਚ ਮੌਤ ਹੋ ਗਈ ਸੀ। "ਮਾਂ! ਤੁਸੀਂ ਸਾਰੇ ਸੰਸਾਰ ਵਿੱਚ ਸਭ ਤੋਂ ਵਧੀਆ ਮਾਂ ਹੋ। ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗੀ। ਸਵਰਗ ਵਿੱਚ ਖੁਸ਼ ਰਹੋ। ਮੈਂ ਇੱਕ ਚੰਗਾ ਵਿਅਕਤੀ ਬਣਨ ਅਤੇ ਸਵਰਗ ਵਿੱਚ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਸਵਰਗ ਵਿੱਚ ਮਿਲਦੇ ਹਾਂਨ ! ਗੈਲਿਆ xx।"

 

ਦ ਸਨ ਦੀ ਇੱਕ ਰਿਪੋਰਟ ਦੇ ਅਨੁਸਾਰ ਲੜਕੀ ਨੇ ਚਿੱਠੀ ਵਿੱਚ "ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਨੌਂ ਸਾਲਾਂ ਲਈ" ਆਪਣੀ ਮਾਂ ਦਾ ਧੰਨਵਾਦ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਚਿੱਠੀ ਨੇ ਕਈ ਯੂਜ਼ਰਸ ਦੀਆਂ ਅੱਖਾਂ ਨਮ ਕਰ ਦਿੱਤੀਆਂ।

ਦੱਸ ਦੇਈਏ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਇਹ ਜੰਗ ਲਗਾਤਾਰ ਜਾਰੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਨੂੰ ਯੂਕਰੇਨ ਨੂੰ ਗੈਰ-ਸੈਨਿਕ ਬਣਾਉਣ ਲਈ ਇੱਕ ਵਿਸ਼ੇਸ਼ ਫੌਜੀ ਕਾਰਵਾਈ ਕਿਹਾ ਹੈ। ਇਸ ਹਮਲੇ ਲਈ ਰੂਸ ਦੀ ਸਖ਼ਤ ਆਲੋਚਨਾ ਹੋਈ ਸੀ। ਪੱਛਮ ਨੇ ਰੂਸ 'ਤੇ ਕਈ ਪਾਬੰਦੀਆਂ ਲਗਾਈਆਂ ਪਰ ਇਹ ਜੰਗ ਅਜੇ ਵੀ ਜਾਰੀ ਹੈ।

 

ਇਸ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਕਿਹਾ ਕਿ ਮਾਸਕੋ ਯੂਕਰੇਨ ਵਿੱਚ ਫੌਜੀ ਕਾਰਵਾਈਆਂ ਦੇ ਨਾਲ ਯੋਜਨਾਬੱਧ ਤਰੀਕੇ ਨਾਲ ਅੱਗੇ ਵਧੇਗਾ। ਪੁਤਿਨ ਨੇ ਇੱਕ ਟੈਲੀਵਿਜ਼ਨ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਸਾਡਾ ਕੰਮ ਸਾਰੇ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨਾ ਅਤੇ ਨੁਕਸਾਨ ਨੂੰ ਘੱਟ ਕਰਨਾ ਹੈ। ਅਸੀਂ ਜਨਰਲ ਸਟਾਫ ਦੁਆਰਾ ਪ੍ਰਸਤਾਵਿਤ ਯੋਜਨਾ ਦੇ ਅਨੁਸਾਰ ਇੱਕ ਤਾਲਬੱਧ, ਸਬਰ ਨਾਲ ਕੰਮ ਕਰਾਂਗੇ।