ਪੜਚੋਲ ਕਰੋ
2017 ਦੇ ਕਿਰਨ ਢੇਸੀ ਕਤਲ ਮਾਮਲੇ ‘ਚ ਅਹਿਮ ਖੁਲਾਸਾ
ਕੈਨੇਡਾ ਦੇ ਸਰੀ ‘ਚ ਕਿਰਨ ਢੇਸੀ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਕਰੀਬ ਦੋ ਸਾਲ ਬਾਅਦ ਮਾਮਲੇ ‘ਚ ਇੱਕ ਸ਼ਖ਼ਸ ‘ਤੇ ਕਤਲ ਦੇ ਇਲਜ਼ਾਮ ਲੱਗੇ ਹਨ।

ਵੈਨਕੂਵਰ: ਕੈਨੇਡਾ ਦੇ ਸਰੀ ‘ਚ ਕਿਰਨ ਢੇਸੀ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਕਰੀਬ ਦੋ ਸਾਲ ਬਾਅਦ ਮਾਮਲੇ ‘ਚ ਇੱਕ ਸ਼ਖ਼ਸ ‘ਤੇ ਕਤਲ ਦੇ ਇਲਜ਼ਾਮ ਲੱਗੇ ਹਨ। ਸਰੀ ‘ਚ ਇੱਕ ਅੱਗ ਲੱਗੀ ਗੱਡੀ ‘ਚ 19 ਸਾਲਾ ਕਿਰਨ ਮ੍ਰਿਤਕ ਮਿਲੀ ਸੀ। ਇਸ ਬਾਰੇ ਹੋਮੀਸਾਈਡ ਟੀਮ ਨੇ ਕਈ ਖੁਲਾਸੇ ਕੀਤੇ।
ਇਹ ਮਾਮਲਾ 2017 ਦਾ ਹੈ। ਇਸ ‘ਚ ਹੁਣ ਹਰਜੋਤ ਸਿੰਘ ਦਿਓ ਨਾਂ ਦੇ ਸ਼ਖਸ ‘ਤੇ ਕਤਲ ਦੇ ਇਲਜ਼ਾਮ ਲੱਗੇ ਹਨ। ਇਸ ਵਿਅਕਤੀ ਦੀ ਸ਼ਨੀਵਾਰ ਨੂੰ ਪਹਿਲੀ ਪੇਸ਼ੀ ਹੋਈ ਤੇ ਅਗਲੀ ਪੇਸ਼ੀ 27 ਮਈ ਨੂੰ ਹੋਣੀ ਹੈ। ਹੋਮੀਸਾਈਡ ਟੀਮ ਦਾ ਕਹਿਣਾ ਹੈ ਕਿ ਕਿਰਨ ਦੀ ਮੌਤ ਦੇ ਮਾਮਲੇ ‘ਚ ਕੁਝ ਅਹਿਮ ਖੁਲਾਸੇ ਹੋਏ। ਇਸ ‘ਚ ਅਹਿਮ ਹੈ ਕਿ ਕਿਰਨ ਨੇ ਮੌਤ ਤੋਂ ਸਿਰਫ ਛੇ ਮਹੀਨੇ ਪਹਿਲਾਂ ਹੀ ਕਿਡਨੀ ਟ੍ਰਾਂਸਪਲਾਂਟ ਕਰਵਾਈ ਸੀ ਜੋ ਕਾਮਯਾਬ ਰਹੀ ਸੀ। ਪੀੜਤ ਮਹਿਲਾ ਨੂੰ ਘਟਨਾ ਵਾਲੀ ਰਾਤ ਆਖਰੀ ਵਾਰ ਆਪਣੇ ਘਰ ਤੋਂ ਨਿਕਲਦੇ ਦੇਖਿਆ ਗਿਆ ਸੀ। ਮਾਮਲੇ ‘ਚ ਦੋ ਸਾਲ ਤੋਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦੇ ਨਾਲ ਹੀ ਟੀਮ ਨੇ ਮ੍ਰਿਤਕਾ ਦੇ ਘਰਦਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਮਿਲੇ ਤਾਂ ਉਨ੍ਹਾਂ ਨਾਲ ਸ਼ੇਅਰ ਕੀਤੀ ਜਾਵੇ ਤਾਂ ਜੋ ਇਸ ਕਤਲ ਮਾਮਲੇ ਨੂੰ ਸੁਲਝਾਇਆ ਜਾ ਸਕੇ।Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ





















