ਅੱਬੂ ਧਾਬੀ: ਦੁਨੀਆ ਦੀ ਸਭ ਤੋਂ ਮਹਿੰਗੀ ਪੇਂਟਿੰਗ ਨੂੰ ਅੱਬੂ ਧਾਬੀ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਨੇ ਖਰੀਦਿਆ ਹੈ। ਇਸ ਦੀ ਕੀਮਤ ਹੈਰਾਨ ਕਰਨ ਵਾਲੀ ਹੈ। ਅੱਬੂ ਧਾਬੀ ਨੇ ਮਹਾਨ ਚਿੱਤਰਕਾਰ ਲਿਔਂਡਰਾ ਦ ਵਿੰਸੀ ਦੀ ਪੇਂਟਿੰਗ ਨੂੰ 2900 ਕਰੋੜ ਵਿੱਚ ਖਰੀਦਿਆ ਹੈ।

ਪੇਂਟਿੰਗ ਨੂੰ ਨਿਲਾਮ ਕਰਨ ਵਾਲੀ ਨਿਊਯਾਰਕ ਦੀ ਕ੍ਰਿਸਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਪੇਂਟਿੰਗ ਨੂੰ ਅਬੂ ਧਾਬੀ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਨੇ ਖਰੀਦਿਆ ਹੈ। ਇਸ ਤੋਂ ਪਹਿਲਾਂ ਇਹ ਖ਼ਬਰ ਚੱਲ ਰਹੀ ਸੀ ਕਿ ਇਸ ਪੇਂਟਿੰਗ ਨੂੰ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਖਰੀਦਿਆ ਹੈ

ਇਹ ਪੇਂਟਿੰਗ ਦੁਨੀਆਂ ਦੀਆਂ ਉਹ 20 ਚੋਣਵੀਆਂ ਪੇਂਟਿੰਗਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਨਵਜਾਗਰਣ ਕਾਲ ਵਿੱਚ ਬਣਾਇਆ ਗਿਆ ਸੀ। ਅਬੂ ਧਾਬੀ ਵੱਲੋਂ ਖਰੀਦੀ ਇਹ ਪੇਂਟਿੰਗ 500 ਸਾਲ ਪੁਰਾਣੀ ਹੈ ਤੇ ਇਸ ਨੂੰ ਜਲਦ ਹੀ ਅਬੂ ਧਾਬੀ ਵਿੱਚ ਨੁਮਾਇਸ਼ ਲਈ ਲਾਇਆ ਜਾਵੇਗਾ।