Afghanistan News: ਅਫਗਾਨਿਸਤਾਨ ਤੋਂ ਅਮਰੀਕਾ ਦੀ ਪੂਰੀ ਤਰ੍ਹਾਂ ਵਾਪਸੀ ਤੋਂ ਬਾਅਦ ਹੁਣ ਨਵੀਂ ਤਾਲਿਬਾਨੀ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਤਾਲਿਬਾਨ ਸੂਤਰਾਂ ਮੁਤਾਬਕ ਤਾਲਿਬਾਨ ਦੇ ਸੰਸਥਾਪਕ ਮੈਂਬਰ ਮੁੱਲ੍ਹਾ ਅਬਦੁਲ ਗਨੀ ਬਰਾਦਰ ਨੂੰ ਤਾਲਿਬਾਨ ਸਰਕਾਰ ਦੀ ਕਮਾਨ ਮਿਲ ਸਕਦੀ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਸ਼ੇਰ ਮੁਹੰਮਦ ਅੱਬਾਸ ਤੇ ਮੁੱਲਾ ਯਾਕੂਬ ਨੂੰ ਵੀ ਅਹਿਮ ਜ਼ਿੰਮੇਵਾਰੀ ਮਿਲੇਗੀ ਤੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਸਰਕਾਰ ਦਾ ਗਠਨ ਹੋ ਜਾਵੇਗਾ।


ਤਾਲਿਬਾਨ ਦੇ ਇੱਕ ਸੀਨੀਅਰ ਮੈਂਬਰ ਨੇ ਕਿਹਾ ਕਿ ਜਥੇਬੰਦੀ ਦੇ ਸਿਖਰਲੇ ਧਾਰਮਿਕ ਆਗੂ ਮੁੱਲ੍ਹਾ ਹੈਬਤਉੱਲ੍ਹਾ ਅਖੁੰਦਜ਼ਾਦਾ ਨਵੀਂ ਸਰਕਾਰ ’ਚ ਸੁਪਰੀਮ ਆਗੂ ਹੋਣਗੇ। ਤਾਲਿਬਾਨ ਦੇ ਸੂਚਨਾ ਤੇ ਸੱਭਿਆਚਾਰ ਕਮਿਸ਼ਨ ਵਿੱਚ ਸੀਨੀਅਰ ਅਧਿਕਾਰੀ ਮੁਫ਼ਤੀ ਇਨਾਮੁੱਲ੍ਹਾ ਸਮਨਗ਼ਨੀ ਨੇ ਕਿਹਾ, ‘‘ਨਵੀਂ ਸਰਕਾਰ ਦੇ ਗਠਨ ਲਈ ਸਲਾਹ ਮਸ਼ਵਰੇ ਦਾ ਅਮਲ ਲਗਪਗ ਪੂਰਾ ਹੋ ਗਿਆ ਹੈ। ਕੈਬਨਿਟ ਨੂੰ ਲੈ ਕੇ ਲੋੜੀਂਦੀ ਵਿਚਾਰ ਚਰਚਾ ਵੀ ਮੁਕੰਮਲ ਹੋ ਗਈ ਹੈ।"


ਅਧਿਕਾਰੀ ਨੇ ਕਿਹਾ ਕਿ ਜਥੇਬੰਦੀ ਵੱਲੋਂ ਅਗਲੇ ਤਿੰਨ ਦਿਨਾਂ ਵਿਚ ਨਵੀਂ ਸਰਕਾਰ ਦੇ ਗਠਨ ਸਬੰਧੀ ਐਲਾਨ ਕੀਤਾ ਜਾ ਸਕਦਾ ਹੈ। ਇਸ ਨਵੇਂ ਪ੍ਰਬੰਧ ਵਿੱਚ 60 ਸਾਲਾ ਆਗੂ ਮੁੱਲ੍ਹਾ ਅਖ਼ੁੰਦਜ਼ਾਦਾ ਤਾਲਿਬਾਨ ਸਰਕਾਰ ’ਚ ਸੁਪਰੀਮ ਆਗੂ ਹੋਣਗੇ ਤੇ ਨਵੀਂ ਸਰਕਾਰ ਇਰਾਨ ਲੀਡਰਸ਼ਿਪ ਦੇ ਨਮੂਨੇ ’ਤੇ ਅਧਾਰਤ ਹੋਵੇਗੀ।


ਦੱਸ ਦਈਏ ਕਿ ਇਰਾਨ ਵਿੱਚ ਸੁਪਰੀਮ ਆਗੂ ਹੀ ਸਿਆਸੀ ਤੇ ਧਾਰਮਿਕ ਅਥਾਰਿਟੀ ਹੈ, ਜਿਸ ਦਾ ਰੁਤਬਾ ਰਾਸ਼ਟਰਪਤੀ ਤੋਂ ਉੱਪਰ ਹੁੰਦਾ ਹੈ ਤੇ ਫੌਜ ਮੁਖੀ ਦੀ ਨਿਯੁਕਤੀ ਵੀ ਉਸੇ ਵੱਲੋਂ ਕੀਤੀ ਜਾਂਦੀ ਹੈ। ਦੇਸ਼ ਦੇ ਸਿਆਸੀ, ਧਾਰਮਿਕ ਤੇ ਫੌਜੀ ਮਸਲਿਆਂ ਵਿੱਚ ਆਖਰੀ ਫੈਸਲਾ ਸੁਪਰੀਮ ਆਗੂ ਦਾ ਹੀ ਹੋਵੇਗਾ।


ਇਹ ਵੀ ਪੜ੍ਹੋ: Supreme Court: ਸਿੱਖ ਕਤਲੇਆਮ: ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਵੱਡਾ ਝਟਕਾ, ਜ਼ਮਾਨਤ ਦੇਣ ਤੋਂ ਇਨਕਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904