ਇਸਲਾਮਾਬਾਦ: ਲਾਹੌਰ ਵਿੱਚ 14 ਅਗਸਤ ਨੂੰ ਇੱਕ ਪਾਕਿਸਤਾਨੀ ਔਰਤ ਟਿਕਟੌਕਰ ਵਲੋਂ ਮਰਦਾਂ ਦੇ ਸਮੂਹ ਵਲੋਂ ਕੀਤੀ ਕੁੱਟਮਾਰ ਦਾ ਇੱਕ ਭਿਆਨਕ ਵੀਡੀਓ ਵਾਇਰਲ ਹੋਇਆ ਸੀ। ਦੱਸ ਦਈਏ ਕਿ ਇਸ ਮਾਮਲੇ 'ਚ ਪੁਲਿਸ ਨੇ ਕਰੀਬ 400 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਵਾਇਰਲ ਹੋਇਆ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।


ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਇਸ ਵੀਡੀਓ ਵਿੱਚ ਦੋ ਔਰਤਾਂ ਇੱਕ ਵਿਅਸਤ ਸੜਕ 'ਤੇ ਇੱਕ ਰਿਕਸ਼ਾ ਵਿੱਚ ਸਫ਼ਰ ਕਰਦੀਆਂ ਦਿਖਾਈ ਦੇ ਰਹੀਆਂ ਹਨ ਜਦੋਂ ਇੱਕ ਆਦਮੀ ਵਾਹਨ ਦੇ ਫੁੱਟਬੋਰਡ 'ਤੇ ਛਾਲ ਮਾਰਦਾ ਹੈ ਅਤੇ ਸਪੱਸ਼ਟ ਤੌਰ 'ਤੇ ਉਸਦੀ ਗੱਲ੍ਹ 'ਤੇ ਚੁੰਮਦਾ ਹੈ।


ਜੀਓ ਟੀਵੀ ਦੇ ਅਨੁਸਾਰ, ਵੀਡੀਓ ਕਲਿੱਪ ਵਿੱਚ ਦੋ ਔਰਤਾਂ, ਇੱਕ ਬੱਚੇ ਦੇ ਨਾਲ ਪਾਕਿਸਤਾਨ ਦੇ ਇੱਕ ਵਿਅਸਤ ਗਲੀ ਵਿੱਚ ਇੱਕ ਰਿਕਸ਼ੇ ਦੇ ਪਿਛਲੇ ਪਾਸੇ ਬੈਠੀਆਂ ਹੋਈਆਂ ਸੀ। ਵੀਡੀਓ 'ਚ ਔਰਤਾਂ ਹਰ ਪਾਸੇ ਤੋਂ ਮੋਟਰਸਾਈਕਲ ਸਵਾਰਾਂ ਦੇ ਨਾਲ ਘਿਰੀਆਂ ਹੋਣ ਪ੍ਰੇਸ਼ਾਨ ਨਜ਼ਰ ਆ ਰਹੀਆਂ ਹਨ। ਇਸੇ ਦੌਰਾਨ ਇੱਕ ਆਦਮੀ ਰਿਕਸ਼ਾ 'ਤੇ ਛਾਲ ਮਾਰਦਾ ਹੈ, ਅਤੇ ਜ਼ਬਰਦਸਤੀ ਔਰਤ ਨੂੰ "ਚੁੰਮਦਾ" ਹੈ। ਦ ਜੀਓ ਟੀਵੀ ਦੀ ਖ਼ਬਰ ਮੁਤਾਬਕ ਉਹ ਔਰਤ ਉਸ 'ਤੇ ਚੀਖੀ ਪਰ ਕੋਈ ਵੀ ਦਖਲ ਨਹੀਂ ਦੇ ਰਿਹਾ ਸੀ।


ਇਸ ਤੋਂ ਇਲਾਵਾ ਵੀਡੀਓ ਵਿੱਚ, ਇੱਕ ਔਰਤ ਚੱਪਲ ਉਤਾਰਦੀ ਹੈ ਅਤੇ ਇਸਦੇ ਨਾਲ ਇੱਕ ਮੋਟਰਸਾਈਕਲ ਸਵਾਰ ਨੂੰ ਮਾਰਨ ਦੀ ਧਮਕੀ ਦਿੰਦੀ ਹੈ। ਔਰਤ ਜਿਸਨੂੰ ਪਰੇਸ਼ਾਨ ਕੀਤਾ ਗਿਆ ਸੀ, ਬਹੁਤ ਪਰੇਸ਼ਾਨ ਹੋ ਜਾਂਦੀ ਹੈ ਅਤੇ ਨਿਰਾਸ਼ ਹੋ ਕੇ ਰਿਕਸ਼ਾ ਛੱਡਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸਦੇ ਸਾਥੀ ਵਲੋਂ ਉਸਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ।


ਇਹ ਵੀ ਪੜ੍ਹੋ: NEET 2021: NTA ਨੇ NEET UG 2021 ਦੇ ਪ੍ਰੀਖਿਆ ਕੇਂਦਰਾਂ ਦਾ ਕੀਤਾ ਐਲਾਨ, 9 ਸਤੰਬਰ ਨੂੰ ਜਾਰੀ ਕੀਤੇ ਜਾਣਗੇ ਐਡਮਿਟ ਕਾਰਡ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904