ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਨੂੰ ਭਾਰਤ ਦਾ ਦੌਰਾ ਕਰ ਰਹੇ ਹਨ। ਇੱਥੇ ਉਹ ਦਿੱਲੀ ਅਤੇ ਅਹਿਮਦਾਬਾਦ ਜਾਣਗੇ। ਅਮਰੀਕੀ ਰਾਸ਼ਟਰਪਤੀ ਦੀ ਗੁਜਰਾਤ ਫੇਰੀ ਦੇ ਮੱਦੇਨਜ਼ਰ ਅਹਿਮਦਾਬਾਦ ਅਤੇ ਗਾਂਧੀਨਗਰ ਦੇ ਹੋਟਲ ਮਹਿੰਗੇ ਹੋ ਗਏ ਹਨ। ਇੱਥੇ ਹੋਟਲ ਮਾਲਕਾਂ ਨੇ ਕਮਰੇ ਦੇ ਕਿਰਾਏ '30-50% ਦਾ ਵਾਧਾ ਕੀਤਾ ਹੈ


ਇੱਕ ਅੰਗਰੇਜੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਟਰੰਪ ਦੀ ਯਾਤਰਾ ਨਾਲ ਸ਼ਹਿਰ ਦੇ ਲਗਜ਼ਰੀ ਹੋਟਲਾਂ 'ਚ ਕਮਰਿਆਂ ਦੇ ਕਿਰਾਏ ਵਿੱਚ ਭਾਰੀ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਅਹਿਮਦਾਬਾਦ ਅਤੇ ਗਾਂਧੀ ਨਗਰ ਵਿੱਚ ਜਿਹੜੇ ਕਮਰੇ 3000 ਤੋਂ 7000 ਰੁਪਏ 'ਚ ਮਿਲਦੇ ਸੀ, ਹੁਣ 5000 ਤੋਂ 10,000 ਵਿੱਚ ਬੁੱਕ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਲਗਜ਼ਰੀ ਹੋਟਲਾਂ 'ਚ ਕਮਰੇ ਦਾ ਕਿਰਾਇਆ 40 ਹਜ਼ਾਰ ਰੁਪਏ 'ਤੇ ਪਹੁੰਚ ਗਿਆ ਹੈ।

ਗੁਜਰਾਤ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸੋਮਾਨੀ ਨੇ ਕਿਹਾ, "23 ਅਤੇ 24 ਫਰਵਰੀ ਨੂੰ ਅਚਾਨਕ ਬੁਕਿੰਗਾਂ 'ਚ ਭਾਰੀ ਵਾਧਾ ਹੋਇਆ ਹੈ।" ਇਸ ਕਾਰਨ ਹੋਟਲ ਬਹੁਤ ਮਹਿੰਗੇ ਹੋ ਗਏ ਹਨ। ਇਸ ਦੇ ਨਾਲ ਹੀ ਲਗਜ਼ਰੀ ਹੋਟਲ ਕਮਰਿਆਂ ਦਾ ਕਿਰਾਇਆ ਹੋਰ ਵਧ ਗਿਆ ਹੈ, ਕਿਉਂਕਿ ਅਜਿਹੇ ਕਮਰਿਆਂ ਦੀ ਗਿਣਤੀ ਸੀਮਤ ਹੈ। ਅਜਿਹੀ ਸਥਿਤੀ ਵਿਚ, ਇਹ ਕਮਰੇ ਮਸ਼ਹੂਰ ਹਸਤੀਆਂ, ਉਦਯੋਗਪਤੀਆਂ ਅਤੇ ਵੱਡੇ ਨੇਤਾਵਾਂ ਲਈ ਬੁੱਕ ਕੀਤੇ ਜਾ ਰਹੇ ਹਨ

ਆਮ ਹੋਟਲਾਂ 'ਚ ਵੀ ਕਮਰੇ ਮਿਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਟਰੰਪ ਦਾ ਦੌਰਾ ਤੈਅ ਹੋਣ ਤੋਂ ਬਾਅਦ ਤੋਂ ਹੀ ਇਨ੍ਹਾਂ ਦੋਵਾਂ ਸ਼ਹਿਰਾਂ ਦੇ ਲੋਕ ਆਨਲਾਈਨ ਹੋਟਲ ਬੁੱਕ ਕਰ ਰਹੇ ਹਨ। ਉਸੇ ਸਮੇਂ ਹੋਟਲ ਵਿੱਚ ਐਮਰਜੈਂਸੀ ਲਈ ਕੁਝ ਕਮਰੇ ਰੱਖੇ ਹਏ ਹਨ।