Plan Catches Fire in Canada Airport: ਕੈਨੇਡਾ ਦੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਹਾਦਸਾ ਵਾਪਰ ਗਿਆ। ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਪੈਰਿਸ ਜਾ ਰਹੇ ਏਅਰ ਕੈਨੇਡਾ ਦੇ ਜਹਾਜ਼ ਨੂੰ ਅੱਗ ਲੱਗ ਗਈ। ਏਅਰ ਕੈਨੇਡਾ ਦਾ ਇਹ ਜਹਾਜ਼ 389 ਯਾਤਰੀਆਂ ਅਤੇ 13 ਕਰੂ ਮੈਂਬਰਾਂ ਨੂੰ ਲੈ ਕੇ ਪੈਰਿਸ ਜਾ ਰਿਹਾ ਸੀ। ਇਹ ਘਟਨਾ 5 ਜੂਨ ਨੂੰ ਉਸ ਵੇਲੇ ਵਾਪਰੀ, ਜਦੋਂ ਇੱਕ ਬੋਇੰਗ 777 ਜੈੱਟ ਨੇ ਟੋਰਾਂਟੋ ਤੋਂ ਉਡਾਣ ਭਰੀ ਸੀ।


ਅੱਗ ਲੱਗਣ ਤੋਂ ਬਾਅਦ ਗ੍ਰਾਊਂਡ ਸਟਾਫ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿੱਚ ਜਹਾਜ਼ ਦੇ ਇੱਕ ਇੰਜਣ ਨੂੰ ਅੱਗ ਲੱਗਦੀ ਨਜ਼ਰ ਆ ਰਹੀ ਹੈ। ਜਦੋਂ ਜਹਾਜ਼ ਉੱਚਾ ਚੜ੍ਹਨ ਲੱਗਿਆ ਤਾਂ ਉਸ ਵਿੱਚ ਅੱਗ ਲੱਗ ਗਈ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਜਹਾਜ਼ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।


ਇਸ ਘਟਨਾ 'ਤੇ ਏਅਰ ਕੈਨੇਡਾ ਨੇ ਕਿਹਾ ਕਿ ਘਟਨਾ ਦੀ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਅੱਗ ਇੰਜਣ ਦੇ ਹੇਠਲੇ ਹਿੱਸੇ ਯਾਨੀ ਈਂਧਨ ਵਾਲੀ ਥਾਂ 'ਤੇ ਲੱਗੀ। ਤਕਨੀਕੀ ਕਾਰਨਾਂ ਕਰਕੇ ਈਂਧਨ ਵਾਲੀ ਥਾਂ 'ਤੇ ਹਵਾ ਨਹੀਂ ਪਹੁੰਚ ਸਕੀ। ਇਸ ਕਰਕੇ ਵੀਡੀਓ 'ਚ ਇੰਜਣ ਦੇ ਨੇੜੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਇਹ ਅੱਗ ਇੰਜਣ ਵਿੱਚ ਨਹੀਂ ਲੱਗੀ।


ਇਹ ਵੀ ਪੜ੍ਹੋ: Rare Disorder: ਮਹਿਲਾ ਨੂੰ ਹੋਈ ਅਜੀਬ ਬਿਮਾਰੀ, ਨੀਂਦ 'ਚ ਕਰਨ ਲੱਗੀ ਗਲਤ ਕੰਮ, ਲੱਖਾਂ ਦਾ ਚੜ੍ਹ ਗਿਆ ਕਰਜ਼ਾ


ਯਾਤਰੀਆਂ ਨੂੰ ਦੂਜੀ ਫਲਾਈਟ 'ਚ ਭੇਜਿਆ ਗਿਆ


ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਤੋਂ ਬਾਅਦ ਫਲਾਈਟ ਕਰੂ ਨੂੰ ਤੁਰੰਤ ਖਰਾਬੀ ਦੀ ਸੂਚਨਾ ਦਿੱਤੀ ਗਈ, ਉਨ੍ਹਾਂ ਨੇ ਸਥਿਤੀ ਨੂੰ ਸੰਭਾਲਿਆ ਅਤੇ ਜਹਾਜ਼ ਨੂੰ ਸਫਲਤਾਪੂਰਵਕ ਹਵਾਈ ਅੱਡੇ 'ਤੇ ਵਾਪਸ ਉਤਾਰਿਆ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ। ਯਾਤਰੀਆਂ ਨੂੰ ਦੂਜੀ ਫਲਾਈਟ 'ਚ ਭੇਜਿਆ ਗਿਆ। ਜਿਸ ਜਹਾਜ਼ ਵਿਚ ਨੁਕਸ ਸੀ, ਉਸ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਹਟਾ ਦਿੱਤਾ ਗਿਆ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Borders: ਜਾਣੋ ਕਿੱਥੇ ਹੈ ਦੁਨੀਆਂ ਦਾ ਉਹ ਦੇਸ਼ ਜਿਸ ਦੀਆਂ 14 ਦੇਸ਼ਾਂ ਨਾਲ ਲਗਦੀਆਂ ਹਨ ਸਰਹੱਦਾਂ