ਪੜਚੋਲ ਕਰੋ
Advertisement
ਦੋ ਜਹਾਜ਼ਾਂ ਦੀ ਆਪਸੀ ਟੱਕਰ, ਸੱਤ ਲੋਕਾਂ ਦੀ ਮੌਤ
ਸਵੇਰੇ ਕਰੀਬ ਸਾਡੇ ਅੱਠ ਵਜੇ ਹਵਾਈ ਅੱਡੇ ਤੋਂ ਉੱਤਰ-ਪੂਰਬ 'ਚ ਦੋ ਮੀਲ ਦੀ ਦੂਰੀ 'ਤੇ ਇਕ ਇੰਜਣ ਵਾਲੇ ਡੀ ਹੈਵੀਲੈਂਡ ਡੀਐਚਸੀ-2 ਬੀਵਰ ਜਹਾਜ਼ ਦੂਜੇ ਦੋ ਇੰਜਣ ਵਾਲੇ ਪਾਇਪਰ-ਪੀ12 ਜਹਾਜ਼ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ।
ਅਮਰੀਕਾ ਦੇ ਅਲਾਸਕਾ ਸੂਬੇ 'ਚ ਹਵਾ 'ਚ ਜੋ ਜਹਾਜ਼ਾਂ ਦੀ ਟੱਕਰ ਕਾਰਨ ਵਾਪਰੇ ਭਿਆਨਕ ਹਾਦਸੇ 'ਚ ਸੱਤ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਅਲਾਸਕਾ ਸੂਬੇ 'ਚ ਕੇਨਾਈ ਪ੍ਰਾਇਦੀਪ ਤੇ ਸੋਲਤੋਨਾ ਹਵਾਈ ਅੱਡੇ ਕੋਲ ਹਵਾ 'ਚ ਸ਼ੁੱਕਰਵਾਰ ਸਵੇਰ ਦੋ ਵਜੇ ਜਹਾਜ਼ਾਂ ਦੀ ਆਪਸ 'ਚ ਟੱਕਰ ਹੋ ਗਈ
ਜਾਣਕਾਰੀ ਮੁਤਾਬਕ ਸਵੇਰੇ ਕਰੀਬ ਸਾਡੇ ਅੱਠ ਵਜੇ ਹਵਾਈ ਅੱਡੇ ਤੋਂ ਉੱਤਰ-ਪੂਰਬ 'ਚ ਦੋ ਮੀਲ ਦੀ ਦੂਰੀ 'ਤੇ ਇਕ ਇੰਜਣ ਵਾਲੇ ਡੀ ਹੈਵੀਲੈਂਡ ਡੀਐਚਸੀ-2 ਬੀਵਰ ਜਹਾਜ਼ ਦੂਜੇ ਦੋ ਇੰਜਣ ਵਾਲੇ ਪਾਇਪਰ-ਪੀ12 ਜਹਾਜ਼ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਮਾਰੇ ਗਏ ਲੋਕਾਂ 'ਚ ਰਾਸ਼ਟਰਪਤੀ ਡੌਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇਕ ਸਟੇਟ ਅਸੈਂਬਲੀ ਮੈਂਬਰ ਗੈਰੀ ਨੋਪ ਵੀ ਸ਼ਾਮਲ ਹਨ।
ਐਫਏਏ ਅਤੇ ਰਾਸ਼ਟਰੀ ਵਾਹਨ ਸੁਰੱਖਿਆ ਬੋਰਡ ਦੇ ਅਧਿਕਾਰੀ ਦੁਰਘਟਨਾ ਦੀ ਜਾਂਚ ਕਰ ਰਹੇ ਹਨ। ਐਨਟੀਐਸਬੀ ਅਲਾਸਕਾ ਦੇ ਮੁਖੀ ਕਿਲੰਟ ਜੌਨਸਨ ਮੁਤਾਬਕ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਸਟ੍ਰਲਿੰਗ ਹਾਈਵੇਅ ਕੋਲ ਡਿੱਗਿਆ ਹੈ। ਦੋਵੇਂ ਹੀ ਜਹਾਜ਼ਾਂ ਨੇ ਸੋਲਡੋਨਟਾ ਏਅਰਪੋਰਟ ਤੋਂ ਉਡਾਣ ਭਰੀ ਅਤੇ ਏਕੋਰੇਜ ਸ਼ਹਿਰ ਤੋਂ ਕਰੀਬ 150 ਮੀਲ ਦੂਰ ਹਵਾ 'ਚ ਇਹ ਆਪਸ 'ਚ ਟਕਰਾ ਗਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
Advertisement