ਪੜਚੋਲ ਕਰੋ
Advertisement
ਜਹਾਜ਼ ਹਾਦਸਾਗ੍ਰਸਤ: 71 ਯਾਤਰੀਆਂ ਦੀ ਮੌਤ
ਮਾਸਕੋ-ਰੂਸ ਦਾ ਇਕ ਯਾਤਰੀ ਜਹਾਜ਼ ਦੋਮੋਦੇਦੋਵੋ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ ਸਵਾਰ ਸਾਰੇ 71 ਯਾਤਰੀਆਂ ਦੀ ਇਸ ਹਾਦਸੇ 'ਚ ਮੌਤ ਹੋ ਗਈ।ਸਾਰਾਤੋਵ ਏਅਰਲਾਈਨਜ਼ ਦੇ ਅਨਤੋਨੋਵ ਏ ਐਨ-148 ਜਹਾਜ਼ ਨੇ ਓਰਸੇਕ ਲਈ ਉਡਾਣ ਭਰੀ ਸੀ ਅਤੇ ਉਹ ਮਾਸਕੋ ਦੇ ਬਾਹਰਵਾਰ ਪੈਂਦੇ ਰਾਮਨਸਕੇ ਜ਼ਿਲ੍ਹੇ 'ਚ ਹਾਦਸਾਗ੍ਰਸਤ ਹੋ ਗਿਆ।
ਰੂਸੀ ਖ਼ਬਰ ਏਜੰਸੀਆਂ ਮੁਤਾਬਿਕ ਜਹਾਜ਼ 'ਚ 65 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ । ਅਰਗੁਨੋਵੋ ਪਿੰਡ 'ਚ ਪ੍ਰਤੱਖਦਰਸ਼ੀਆਂ ਨੇ ਇਕ ਜਲਦੇ ਹੋਏ ਜਹਾਜ਼ ਨੂੰ ਅਸਮਾਨ ਤੋਂ ਡਿਗਦੇ ਵੇਖਿਆ।ਇਕ ਖ਼ਬਰ ਏਜੰਸੀ ਦੇ ਮੁਤਾਬਿਕ ਹਾਦਸੇ ਵਾਲੀ ਥਾਂ ਤੋਂ ਕਾਫ਼ੀ ਦੂਰ-ਦੂਰ ਤੱਕ ਜਹਾਜ਼ ਦਾ ਮਲਬਾ ਖ਼ਿਲਰਿਆ ਹੋਇਆ ਹੈ। 7 ਸਾਲ ਪੁਰਾਣੇ ਰੂਸੀ ਜਹਾਜ਼ ਨੂੰ ਸਾਰਾਤੋਵ ਏਅਰਲਾਈਨਜ਼ ਨੇ ਇਕ ਸਾਲ ਪਹਿਲਾਂ ਕਿਸੇ ਹੋਰ ਰੂਸੀ ਏਅਰਲਾਈਨ ਤੋਂ ਖ਼ਰੀਦਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement