ਵਾਸ਼ਿੰਗਟਨ: ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਹਕਾਬੀ ਸਾਂਡਰਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਾਉਣ ਵਾਲੀਆਂ ਸਾਰੀਆਂ ਔਰਤਾਂ ਝੂਠ ਬੋਲ ਰਹੀਆਂ ਹਨ। ਸੰਚਾਰ ਏਜੰਸੀ ਸਿੰਹੁਆ ਮੁਤਾਬਕ ਸਾਂਡਰਸ ਤੋਂ ਸ਼ੁੱਕਰਵਾਰ ਨੂੰ ਇਸ ਮੁੱਦੇ ਬਾਰੇ ਅਧਿਕਾਰਕ ਤੌਰ ਤੇ ਪੁੱਛਿਆ ਗਿਆ ਸੀ, ਜਿਸ 'ਤੇ ਉਨ੍ਹਾਂ ਨੇ ਇਸ ਬਾਰੇ ਬਿਆਨ ਦਿੱਤਾ।


'ਸੀਬੀਐਸ ਨਿਊਜ਼' ਦੀ ਜੈਕਲੀਨ ਐਲਮਨੀ ਨੇ ਕਿਹਾ ਕਿ ਯਕੀਨਨ ਯੌਨ ਸ਼ੋਸ਼ਣ ਖ਼ਬਰਾਂ ਵਿੱਚ ਹੈ। ਰਾਸ਼ਯਰਪਤੀ ਚੋਣ ਪ੍ਰਚਾਰ ਦੌਰਾਨ 16 ਔਰਤਾਂ ਨੇ ਟਰੰਪ ਉਪਰ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ। ਡੋਨਾਲਡ ਟਰੰਪ ਨੇ ਪਿਛਲੇ ਹਫਤੇ ਰੋਜ਼ ਗਾਰਡਨ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਇਨ੍ਹਾਂ ਇਲਜ਼ਾਮਾਂ ਨੂੰ ਫੇਕ ਨਿਊਜ਼ ਦੱਸਿਆ ਸੀ। ਸੀਬੀਐਸ ਪੱਤਰਕਾਰ ਨੇ ਸਾਂਡਰਸ ਨੂੰ ਪੁੱਛਿਆ ਕਿ ਇਸ ਮੁੱਦੇ ਤੇ ਵ੍ਹਾਈਟ ਹਾਊਸ ਦਾ ਅਧਿਕਾਰਕ ਬਿਆਨ ਇਹ ਹੈ ਕਿ ਉਹ ਸਭ ਔਰਤਾਂ ਝੂਠ ਬੋਲ ਰਹੀਆਂ ਹਨ।

ਸੈਂਡਰਸ ਨੇ ਜਵਾਬ ਵਿੱਚ ਕਿਹਾ, ਹਾਂ ਉਹ ਇਸ 'ਤੇ ਸ਼ੁਰੂਆਤ ਤੋਂ ਹੀ ਸਪਸ਼ਟ ਸੀ ਤੇ ਰਾਸ਼ਟਰਪਤੀ ਨੇ ਵੀ ਇਸ 'ਤੇ ਕਿਹਾ ਸੀ। ਰੋਜ਼ ਗਾਰਡਨ ਵਿੱਚ ਹੋਏ ਪੱਤਰਕਾਰ ਸੰਮੇਲਨ ਦੌਰਾਨ ਟਰੰਪ ਤੋਂ 'ਦ ਅਪਰੈਸਟੇਸ ਟੀਵੀ ਸ਼ੋਅ' ਦੀ ਪ੍ਰਤੀਯੋਗੀ ਸਮਰ ਜੇਰਵੋਸ ਬਾਰੇ ਵਿੱਚ ਪੁੱਛਿਆ ਗਿਆ ਸੀ।

ਜੇਰਵੋਸ ਨੇ ਟਰੰਪ ਤੇ ਉਸ ਨੂੰ ਜ਼ਬਰਨ ਚੁੰਮਨ ਤੇ ਉਸ ਦੀ ਛਾਤੀ ਨੂੰ ਛੂਹਣ ਦਾ ਇਲਜ਼ਾਮ ਲਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜੇਰਵੋਸ ਨੇ ਟਰੰਪ ਖਿਲਾਫ ਯੌਨ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਡਾਨਲਡ ਟਰੰਪ ਨੇ ਇਸ ਪੂਰੇ ਵਿਵਾਦ ਤੇ ਕਿਹਾ ਸੀ, ਮੈਂ ਇਹ ਹੀ ਕਹਿ ਸਕਦਾ ਹਾਂ ਕਿ ਇਹ ਪੂਰੀ ਤਰ੍ਹਾਂ ਨਾਲ ਫੇਕ ਨਿਊਜ਼ ਹੈ।