ਮੁੰਬਈ ਹਮਲੇ ਦੇ 12 ਸਾਲ ਬਾਅਦ ਅਮਰੀਕਾ ਨੇ 2008 'ਚ ਹੋਏ 26/11 ਹਮਲੇ 'ਚ ਲਸ਼ਕਰ-ਏ-ਤੈਇਬਾ ਮੈਂਬਰ ਸਾਜਿਦ ਮੀਰ ਦੀ ਭੂਮਿਕਾ ਸਬੰਧੀ ਸੂਚਨਾ ਦੇਣ ਵਾਲੇ ਨੂੰ 50 ਲੱਖ ਡਾਲਰ ਦਾ ਇਨਾਮ ਐਲਾਨਿਆ ਹੈ।
ਸਮਾਚਾਰ ਏਜੰਸੀ ਏਐਨਆਈ ਮੁਤਾਬਕ ਅਮਰੀਕਾ ਦੇ ਇਕ ਅਧਿਕਾਰੀ ਨੇ ਬਿਆਨ 'ਚ ਕਿਹਾ ਕਿ, 'ਸਾਜਿਦ ਮੀਰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਇਬਾ ਦਾ ਮੈਂਬਰ ਹੈ ਤੇ ਮੁੰਬਈ 'ਚ ਹੋਏ 2008 ਹਮਲੇ 'ਚ ਲੋੜੀਂਦਾ ਹੈ। ਇਨ੍ਹਾਂ ਹਮਲਿਆਂ 'ਚ ਉਸ ਦੀ ਭੂਮਿਕਾ ਦੇ ਚੱਲਦਿਆਂ ਉਸ ਦੀ ਕਿਸੇ ਵੀ ਦੇਸ਼ 'ਚ ਗ੍ਰਿਫਤਾਰੀ ਨੂੰ ਲੈਕੇ ਸੂਚਨਾ ਦੇਣ ਵਾਲੇ ਨੂੰ 50 ਲੱਖ ਡਾਲਰ ਇਨਾਮ ਦਾ ਐਲਾਨ ਕੀਤਾ ਗਿਆ ਹੈ।
ਓਧਰ ਪਰਵਾਸੀ ਭਾਰਤੀਆਂ ਨੇ 26/11 ਮੁੰਬਈ ਹਮਲੇ ਦੀ 12ਵੀਂ ਬਰਸੀ ਤੇ ਵੀਰਵਾਰ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਗੁਨਾਹਗਾਰਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਭਾਰਤੀ ਮੂਲ ਦੇ ਅਮਰੀਕੀਆਂ ਨੇ ਬੈਨਰ ਤੇ ਪੋਸਟਰ ਲੈਕੇ ਪਾਕਿਸਤਾਨੀ ਮਿਸ਼ਨ ਦੇ ਬਾਹਰ ਠੰਡ ਤੇ ਬਾਰਸ਼ ਦੇ ਬਾਵਜੂਦ ਪ੍ਰਦਰਸ਼ਨ ਕੀਤਾ।
ਰਾਮਲੀਲਾ ਮੈਦਾਨ ਕੂਚ ਕਰ ਰਹੇ ਸਨ ਕਿਸਾਨ, ਪੁਲਿਸ ਨੇ ਲਿਆ ਕੇ ਨਿਰੰਕਾਰੀ ਮੈਦਾਨ 'ਚ ਛੱਡਿਆ
ਇਨ੍ਹਾਂ ਪੋਸਟਰਾਂ 'ਤੇ 'ਪਾਕਿਸਤਾਨ ਅੱਤਵਾਦ ਬੰਦ ਕਰੋ', 'ਅੱਤਵਾਦੀ ਖਿਲਾਫ ਇਕਜੁੱਟ ਹੋ ਜਾਉ', 'ਅੱਤਵਾਦ ਨੂੰ ਨਾ ਕਹੋ' ਤੇ 'ਸਾਨੂੰ ਇਨਸਾਫ ਚਾਹੀਦਾ' ਜਿਹੇ ਨਾਅਰੇ ਲਿਖੇ ਸਨ।
ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ! ਕਿਸਾਨਾਂ ਨੂੰ ਕਿਹਾ ਅੰਦੋਲਨ ਛੱਡੋ, ਅਸੀਂ ਗੱਲਬਾਤ ਲਈ ਤਿਆਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ